ਮਨਸੇ ਵਰਕਰਾਂ ਨੇ ਮਰਾਠੀ ਨਾ ਬੋਲਣ ''ਤੇ ਸੁਪਰਮਾਰਕੀਟ ਦੇ ਕਰਮਚਾਰੀ ਨੂੰ ਮਾਰਿਆ ਥੱਪੜ
Wednesday, Mar 26, 2025 - 09:55 AM (IST)

ਮੁੰਬਈ- ਰਾਜ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਵਰਕਰਾਂ ਨੇ ਮੁੰਬਈ ਦੇ ਇਕ ਪ੍ਰਮੁੱਖ ਸੁਪਰਮਾਰਕੀਟ ਸਟੋਰ ਦੇ ਇਕ ਕਰਮਚਾਰੀ ਨੂੰ ਮਰਾਠੀ ਨਾ ਬੋਲਣ 'ਤੇ ਥੱਪੜ ਮਾਰ ਦਿੱਤਾ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਨੂੰ ਅੰਧੇਰੀ (ਪੱਛਮ) ਦੇ ਵਰਸੋਵਾ 'ਚ ਇਕ ਡੀ-ਮਾਰਟ ਸਟੋਰ 'ਚ ਵਾਪਰੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਇਕ ਵੀਡੀਓ 'ਚ ਸਟੋਰ ਕਰਮਚਾਰੀ ਨੂੰ ਇਕ ਗਾਹਕ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ,"ਮੈਂ ਮਰਾਠੀ 'ਚ ਨਹੀਂ ਬੋਲਾਂਗਾ, ਮੈਂ ਸਿਰਫ਼ ਹਿੰਦੀ 'ਚ ਬੋਲਾਂਗਾ। ਤੁਸੀਂ ਜੋ ਕਰਨਾ ਹੈ ਕਰ ਲਵੋ।''
ਜਦੋਂ ਮਨਸੇ ਨੂੰ ਕਰਮਚਾਰੀ ਦੀਆਂ ਟਿੱਪਣੀਆਂ ਬਾਰੇ ਪਤਾ ਲੱਗਾ, ਤਾਂ ਪਾਰਟੀ ਦੀ ਵਰਸੋਵਾ ਇਕਾਈ ਦੇ ਪ੍ਰਧਾਨ ਸੰਦੇਸ਼ ਦੇਸਾਈ ਦੀ ਅਗਵਾਈ 'ਚ ਕਾਰਕੁਨਾਂ ਦਾ ਇਕ ਸਮੂਹ ਸਟੋਰ 'ਤੇ ਪਹੁੰਚਿਆ ਅਤੇ ਕਰਮਚਾਰੀ ਨੂੰ ਥੱਪੜ ਮਾਰ ਦਿੱਤਾ। ਇਸ ਘਟਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸਟੋਰ ਕਰਮਚਾਰੀ ਨੇ ਬਾਅਦ 'ਚ ਆਪਣੇ ਵਿਵਹਾਰ ਲਈ ਮੁਆਫ਼ੀ ਮੰਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8