ਵੱਡੀ ਖ਼ਬਰ ; MLA ਦੀ ਗੱਡੀ ਨਾਲ ਵਾਪਰ ਗਿਆ ਭਿਆਨਕ ਹਾਦਸਾ
Saturday, Aug 30, 2025 - 02:57 PM (IST)

ਨੈਸ਼ਨਲ ਡੈਸਕ- ਰਾਜਸਥਾਨ ਸੂਬੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਉਦੈਪੁਰ-ਰਾਜਸਮੰਦ ਰੋਡ 'ਤੇ ਸ਼ੁੱਕਰਵਾਰ ਨੂੰ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ ਰਾਜਸਮੰਦ ਤੋਂ ਭਾਜਪਾ ਵਿਧਾਇਕ ਦੀਪਤੀ ਕਿਰਨ ਮਹੇਸ਼ਵਰੀ ਸਣੇ 3 ਲੋਕ ਜ਼ਖ਼ਮੀ ਹੋ ਗਏ।
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਅੰਬੇਰੀ ਦੇ ਨੇੜੇ ਦੇਰ ਰਾਤ ਕਰੀਬ 1 ਵਜੇ ਵਾਪਰਿਆ, ਜਦੋਂ ਇਕ ਮੋੜ ਮੁੜਨ ਲੱਗੀ ਇਕ ਕਾਰ ਮਹੇਸ਼ਵਰੀ ਦੀ ਕਾਰ ਨਾਲ ਜਾ ਟਕਰਾਈ। ਹਾਦਸੇ ਮਗਰੋਂ ਮਹੇਸ਼ਵਰੀ, ਉਨਾਂ ਦਾ ਪੀ.ਏ. ਅਤੇ ਡਰਾਈਵਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਉਦੈਪੁਰ ਦੇ ਇਕ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ।
ਪੁਲਸ ਨੇ ਅੱਗੇ ਦੱਸਿਆ ਕਿ ਜਿਸ ਕਾਰ ਨਾਲ ਵਿਧਾਇਕਾ ਦੀ ਕਾਰ ਦੀ ਟੱਕਰ ਹੋਈ ਸੀ, ਉਹ ਗੁਜਰਾਤ ਦੇ ਨੰਬਰ ਤੋਂ ਰਜਿਸਟਰਡ ਸੀ, ਜਿਸ ਨੂੰ ਬਰਾਮਦ ਕਰ ਕੇ ਉਸ 'ਚ ਸਵਾਰ 4 ਲੋਕਾਂ ਨੂੰ ਵੀ ਹਿਰਾਸਤ 'ਚ ਲੈ ਲਿਆ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਭਾਜਪਾ ਵਿਧਾਇਕਾ ਦੀਆਂ ਪਸਲੀਆਂ 'ਚ ਸੱਟ ਲੱਗੀ ਹੈ, ਜਦਕਿ ਉਨ੍ਹਾਂ ਦੇ ਪੀ.ਏ. ਦੇ ਸਿਰ 'ਚ ਸੱਟ ਲੱਗੀ ਹੈ। ਉਨ੍ਹਾਂ ਦੇ ਡਰਾਈਵਰ ਦਾ ਵੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ- ਭਾਰਤ 'ਚ 10 ਟ੍ਰਿਲੀਅਨ ਯੇਨ ਨਿਵੇਸ਼ ਕਰੇਗਾ ਜਾਪਾਨ, ਦੋਵਾਂ ਦੇਸ਼ਾਂ ਵਿਚਾਲੇ 150 ਸਮਝੌਤਿਆਂ ਦਾ ਹੋਇਆ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e