ਹਾਲ ਹੀ 'ਚ ਕਾਂਗਰਸ 'ਚ ਸ਼ਾਮਲ ਹੋਈ ਆਪ ਵਿਧਾਇਕ ਅਲਕਾ ਲਾਂਬਾ ਅਯੋਗ ਕਰਾਰ

09/19/2019 6:14:21 PM

ਨਵੀਂ ਦਿੱਲੀ— ਚਾਂਦਨੀ ਚੌਕ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਅਲਕਾ ਲਾਂਬਾ ਨੂੰ ਅਯੋਗ ਕਰਾਰ ਕਰ ਦਿੱਤਾ ਗਿਆ ਹੈ। ਅਲਕਾ ਲਾਂਬਾ ਨੇ ਹਾਲ ਹੀ 'ਚ ਕਾਂਗਰਸ ਪਾਰਟੀ ਨੂੰ ਜੁਆਇਨ ਕੀਤਾ ਸੀ, ਜਿਸ ਤੋਂ ਬਾਅਦ 'ਆਪ' ਵਿਧਾਇਕ ਸੌਰਭ ਭਾਰਦਵਾਜ ਨੇ ਵਿਧਾਨ ਸਭਾ ਪ੍ਰਧਾਨ ਸਾਹਮਣੇ ਅਲਕਾ ਲਾਂਬਾ ਨੂੰ ਅਯੋਗ ਕਰਾਰ ਕਰਨ ਦੀ ਪਟੀਸ਼ਨ ਲਗਾਈ ਸੀ। ਪਟੀਸ਼ਨ 'ਤੇ ਫੈਸਲਾ ਦਿੰਦੇ ਹੋਏ ਵਿਧਾਨ ਸਭਾ ਪ੍ਰਧਾਨ ਰਾਮ ਨਿਵਾਸ ਗੋਇਲ ਨੇ ਅਲਕਾ ਲਾਂਬਾ ਨੂੰ ਅਯੋਗ ਕਰਾਰ ਕਰ ਦਿੱਤਾ।

ਦੱਸ ਦੇਈਏ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਅਲਕਾ ਲਾਂਬਾ ਨੇ ਆਮ ਆਦਮੀ ਪਾਰਟੀ ਦਾ ਸਾਥ ਛੱਡਿਆ ਸੀ। ਉਨ੍ਹਾਂ ਨੇ ਟਵੀਟ ਕੀਤਾ ਸੀ, ''ਟਾਈਮ ਟੂ ਸੇ ਗੁਡਬਾਏ'' (time to say good bye) ਮਤਲਬ ਕਿ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਅਲਕਾ ਲਾਂਬਾ ਕਾਫੀ ਸਮੇਂ ਤੋਂ ਪਾਰਟੀ ਛੱਡਣ ਦੀ ਗੱਲ ਕਰ ਰਹੀ ਸੀ ਅਤੇ ਉਨ੍ਹਾਂ ਨੇ ਐਲਾਨ ਵੀ ਕੀਤਾ ਸੀ ਕਿ ਅਗਲੀਆਂ ਵਿਧਾਨ ਸਭਾ ਚੋਣਾਂ 'ਚ ਆਜ਼ਾਦ ਉਮੀਦਵਾਰ ਦੇ ਰੂਪ 'ਚ ਚੋਣ ਲੜੇਗੀ।

PunjabKesari

ਦੱਸ ਦਈਏ ਕਿ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਤੋਂ ਪਹਿਲਾਂ ਅਲਕਾ ਲਾਂਬਾ 20 ਸਾਲਾਂ ਤਕ ਕਾਂਗਰਸ ਨਾਲ ਜੁੜੀ ਰਹੀ ਸੀ, ਪਰ ਸਾਲ 2013 'ਚ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਅਤੇ ਚਾਂਦਨੀ ਚੌਕ ਤੋਂ ਚੋਣ 'ਚ ਜਿੱਤ ਹਾਸਲ ਕੀਤੀ ਸੀ ਪਰ ਇਸ ਸਾਲ ਲੋਕ ਸਭਾ ਚੋਣ 'ਚ ਪਾਰਟੀ ਦੀ ਹਾਰ 'ਤੇ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੀ ਵੀ ਜ਼ਿੰਮੇਵਾਰੀ ਤੈਅ ਕਰਨ ਦੀ ਗੱਲ ਕਹੀ ਪਰ ਇਸ ਤੋਂ ਬਾਅਦ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਵਟਸਐਪ ਗਰੁੱਪ ਤੋਂ ਬਾਹਰ ਕਰ ਦਿੱਤਾ ਗਿਆ। ਆਪਸੀ ਮਤਭੇਦ ਲਗਾਤਾਰ ਵਧਣ ਕਾਰਨ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ 'ਚ ਉਨ੍ਹਾਂ ਨੂੰ ਕਾਰ 'ਚ ਹੀ ਬੈਠਣ ਲਈ ਕਿਹਾ ਗਿਆ ਤਾਂ ਉਹ ਵਿਚਾਲੇ ਹੀ ਰੋਡ ਸ਼ੋਅ ਛੱਡ ਕੇ ਚੱਲੀ ਗਈ।


Iqbalkaur

Content Editor

Related News