ਮਹਿਬੂਬਾ ਨੇ J&K ਦੇ ਉੱਪ ਰਾਜਪਾਲ ਨੂੰ ਪਹਿਲਗਾਮ ਹਮਲੇ ਮਗਰੋਂ ਬੰਦ ਸੈਰ-ਸਪਾਟਾ ਸਥਾਨ ਖੋਲ੍ਹਣ ਦੀ ਕੀਤੀ ਅਪੀਲ

Wednesday, Apr 01, 2026 - 05:30 PM (IST)

ਮਹਿਬੂਬਾ ਨੇ J&K ਦੇ ਉੱਪ ਰਾਜਪਾਲ ਨੂੰ ਪਹਿਲਗਾਮ ਹਮਲੇ ਮਗਰੋਂ ਬੰਦ ਸੈਰ-ਸਪਾਟਾ ਸਥਾਨ ਖੋਲ੍ਹਣ ਦੀ ਕੀਤੀ ਅਪੀਲ

ਸ਼੍ਰੀਨਗਰ- ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਬੁੱਧਵਾਰ ਨੂੰ ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਤੋਂ ਪਿਛਲੇ ਸਾਲ ਪਹਿਲਗਾਮ ਅੱਤਵਾਦੀ ਹਮਲੇ ਮਗਰੋਂ ਬੰਦ ਕੀਤੇ ਗਏ ਸੈਰ-ਸਪਾਟਾ ਸਥਾਨਾਂ ਨੂੰ ਖੋਲ੍ਹਣ ਦੀ ਅਪੀਲ ਕੀਤੀ। ਮੁਫ਼ਤੀ ਨੇ ਦੱਸਿਆ ਕਿ ਬੁੱਧਵਾਰ ਨੂੰ ਦੱਖਣੀ ਕਸ਼ਮੀਰ 'ਚ ਅਨੰਤਨਾਗ ਜ਼ਿਲ੍ਹੇ ਦੇ ਉਨ੍ਹਾਂ ਦੇ ਦੌਰੇ ਦੌਰਾਨ ਉੱਥੇ ਦੇ ਕਈ ਵਫ਼ਦਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਸੈਰ-ਸਪਾਟਾ ਸਥਾਨਾਂ, ਵਿਸ਼ੇਸ਼ ਰੂਪ ਨਾਲ ਪਹਿਲਗਾਮ 'ਚ, ਬੰਦ ਹੋਣ ਦਾ ਮੁੱਦਾ ਚੁੱਕਿਆ। ਪੀਡੀਪੀ ਮੁਖੀ ਨੇ ਕਿਹਾ,''ਚੰਦਨਵਾਰੀ ਬੰਦ ਹੈ, ਬਿਜਬੇਹਰਾ-ਲੰਗਨਬਲ ਮਾਰਗ ਬੰਦ ਹੈ, ਜਿੱਥੇ ਕਈ ਰਿਸੋਰਟ ਸਥਿਤ ਹਨ... ਇਸ ਨਾਲ ਲੋਕਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋ ਰਹੀ ਹੈ। ਮੈਂ ਉੱਪ ਰਾਜਪਾਲ ਨੂੰ ਬਿਜਬੇਹਰਾ-ਲੰਗਨਬਲ ਸੜਕ ਨੂੰ ਖੋਲ੍ਹਣ ਦੀ ਅਪੀਲ ਕਰਦੀ ਹਾਂ। ਸੁਰੱਖਿਆ ਵਿਵਸਥਾ ਕੀਤੀ ਜਾਵੇ ਪਰ ਸੜਕ ਨੂੰ ਖੋਲ੍ਹਿਆ ਜਾਣਾ ਚਾਹੀਦਾ ਤਾਂ ਕਿ ਉੱਥੇ ਰਿਸੋਰਟ ਬਣਾਉਣ 'ਚ ਲੱਖਾਂ ਰੁਪਏ ਦਾ ਨਿਵੇਸ਼ ਕਰਨ ਵਾਲੇ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ।''

ਉਨ੍ਹਾਂ ਕਿਹਾ ਕਿ ਪਹਿਲਗਾਮ 'ਚ ਬੈਸਰਨ ਅਤੇ ਚੰਦਨਵਾਰੀ ਵਰਗੇ ਪਾਰਕਾਂ ਅਤੇ ਸਥਾਨਾਂ ਨੂੰ ਬੰਦ ਕਰਨ ਨਾਲ 'ਘੋੜੇ ਵਾਲਿਆਂ ਅਤੇ ਹੋਰ ਲੋਕਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋ ਰਹੀ ਹੈ।'' ਉਨ੍ਹਾਂ ਕਿਹਾ,''ਉਹ ਲੋਕ ਕੀ ਕਰਨਗੇ? ਇਕ ਘਟਨਾ ਹੋਈ (ਬੈਸਰਨ 'ਚ ਅੱਤਵਾਦੀ ਹਮਲਾ) ਪਰ ਉਸ ਘਟਨਾ ਕਾਰਨ ਪੂਰੇ ਕਸ਼ਮੀਰ ਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ। ਮੈਂ ਉੱਪ ਰਾਜਪਾਲ ਨੂੰ ਇਸ 'ਤੇ ਵਿਚਾਰ ਕਰਨ ਅਤੇ ਇਨ੍ਹਾਂ ਸਥਾਨਾਂ ਨੂੰ ਖੋਲ੍ਹਣ ਦੀ ਅਪੀਲ ਕਰਦੀ ਹਾਂ।'' ਪਿਛਲੇ ਸਾਲ 22 ਅਪ੍ਰੈਲ ਨੂੰ ਪਹਿਲਗਾਮ ਦੇ ਬੈਸਰਨ 'ਚ ਅੱਤਵਾਦੀਆਂ ਨੇ ਸੈਲਾਨੀਆਂ 'ਤੇ ਹਮਲਾ ਕੀਤਾ ਸੀ, ਜਿਸ 'ਚ 25 ਸੈਲਾਨੀ ਅਤੇ ਇਕ ਸਥਾਨ ਵਿਅਕਤੀ ਮਾਰੇ ਗਏ ਸਨ। ਇਸ ਹਮਲੇ ਤੋਂ ਬਾਅਦ ਸੁਰੱਖਿਆ ਕਾਰਨਾਂ ਕਰ ਕੇ ਕਈ ਸੈਰ-ਸਪਾਟਾ ਸਥਾਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਕਈ ਥਾਵਾਂ ਨੂੰ ਹੌਲੀ-ਹੌਲੀ ਖੋਲ੍ਹ ਦਿੱਤਾ ਗਿਆ ਪਰ ਕੁਝ ਅਜੇ ਵੀ ਬੰਦ ਹਨ। ਮਹਿਬੂਬਾ ਨੇ ਐੱਲਪੀਜੀ ਦੀ 'ਕਮੀ' ਦਾ ਜ਼ਿਕਰ ਕਰਦੇ ਹੋਏ ਕਿਹਾ,''ਸਰਕਾਰ ਕਹਿ ਰਹੀ ਹੈ ਕਿ ਕੋਈ ਕਮੀ ਨਹੀਂ ਹੈ ਪਰ ਕਮੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News