ਮਿਜ਼ੋਰਮ ''ਚ ਵਿਧਾਨ ਸਭਾ ਨੇ ਸ਼ਰਾਬਬੰਦੀ ਬਿੱਲ ਕੀਤਾ ਪਾਸ

03/22/2019 11:48:29 AM

ਆਈਜ਼ੋਲ-ਮਿਜ਼ੋਰਮ ਵਿਧਾਨ ਸਭਾ ਨੇ 4 ਸਾਲਾਂ ਬਾਅਦ ਫਿਰ ਤੋਂ ਸੂਬੇ 'ਚ ਪੂਰੀ ਤਰ੍ਹਾਂ ਸ਼ਰਾਬ ਦੀ ਰੋਕਥਾਮ ਲਈ ਇਕ ਬਿੱਲ ਪਾਸ ਕੀਤਾ ਹੈ। ਆਬਕਾਰੀ ਅਤੇ ਨਾਰਕੋਟਿਕਸ ਮੰਤਰੀ ਡਾਂ. ਕੇ. ਕੇ. ਬਿਛੂਆ ਨੇ ਬਿੱਲ ਪੇਸ਼ ਕਰਦੇ ਹੋਏ ਕਿਹਾ ਹੈ ਕਿ ਸੂਬਾ ਸਰਕਾਰ ਨੇ ਆਮ ਲੋਕਾਂ ਦੀ ਸਿਹਤ ਅਤੇ ਕਾਨੂੰਨ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਦੇ ਉਦੇਸ਼ ਨਾਲ ਸ਼ਰਾਬ ਦੇ ਨਿਰਮਾਣ, ਆਯਾਤ, ਵਿਕਰੀ ਅਤੇ ਖਪਤ 'ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ। 

ਸਦਨ 'ਚ ਮੌਜੂਦ ਸਾਰੇ ਵਿਧਾਇਕਾਂ ਨੇ ਪਾਰਟੀ ਲਾਈਨ ਤੋਂ ਉਪਰ ਉੱਠ ਕੇ ਮਿਜ਼ੋਰਮ ਸ਼ਰਾਬ ਬਿੱਲ 2019 ਦਾ ਸਮਰੱਥਨ ਕੀਤਾ। ਸਾਰੇ ਵਿਧਾਇਕਾਂ ਦੇ ਸਮਰੱਥਨ ਤੋਂ ਬਾਅਦ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ। ਸੱਤਾਧਾਰੀ ਮਿਜ਼ੋ ਨੈਸ਼ਨਲ ਫ੍ਰੰਟ (ਐੱਮ. ਐੱਨ. ਐੱਫ.) ਨੇ ਪਿਛਲੇ ਸਾਲ ਨਵੰਬਰ 'ਚ ਵਿਧਾਨ ਸਭਾ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਜੇਕਰ ਉਸ ਨੂੰ ਵੋਟ ਦਿੱਤਾ ਗਿਆ ਤਾਂ ਉਹ ਸੂਬੇ 'ਚ ਸ਼ਰਾਬ 'ਤੇ ਪੂਰੀ ਪਾਬੰਦੀ ਲਗਾਈ ਜਾਵੇਗੀ।

ਮਿਜ਼ੋਰਮ 'ਚ 1997 ਤੋਂ 2015 ਤੱਕ ਪੂਰੀ ਤਰਾਂ ਸ਼ਰਾਬ 'ਤੇ ਰੋਕ ਲਾਗੂ ਸੀ। ਲਾਲ ਥਨਹਾਵਲਾ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਰਕਾਰ ਨੇ ਮਾਰਚ 2015 ਤੋਂ ਸੂਬੇ 'ਚ ਸ਼ਰਾਬ ਦੀਆਂ ਦੁਕਾਨਾਂ ਖੋਲਣ ਦੀ ਆਗਿਆ ਦਿੱਤੀ ਸੀ। ਮਿਜ਼ੋਰਮ ਤੋਂ ਇਲਾਵਾ ਬਿਹਾਰ ਅਤੇ ਗੁਜਰਾਤ 'ਚ ਵੀ ਸ਼ਰਾਬਬੰਦੀ ਬਿੱਲ ਲਾਗੂ ਹੈ। ਬਿਹਾਰ 'ਚ ਨੀਤੀਸ਼ ਕੁਮਾਰ ਨੇ ਸ਼ਰਾਬਬੰਦੀ ਕਾਨੂੰਨ ਲਾਗੂ ਕੀਤਾ ਸੀ ਪਰ ਗੁਜਰਾਤ 'ਚ ਫਿਰ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਇਸ ਕਾਨੂੰਨ ਨੂੰ ਲਾਗੂ ਕੀਤਾ ਸੀ।


Iqbalkaur

Content Editor

Related News