ਮਿਜੋਰਮ ਦੀ ਸਭ ਤੋਂ ਬਜ਼ੁਰਗ ਔਰਤ ਦਾ 117 ਸਾਲ ਦੀ ਉਮਰ ’ਚ ਦਿਹਾਂਤ
Wednesday, Jul 23, 2025 - 10:43 PM (IST)

ਆਈਜੋਲ, (ਭਾਸ਼ਾ)– ਮਿਜੋਰਮ ਦੀ ਸਭ ਤੋਂ ਬਜ਼ੁਰਗ ਮੰਨੀ ਜਾਣ ਵਾਲੀ ਔਰਤ ਦਾ 117 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਭਾਈਚਾਰੇ ਦੇ ਇਕ ਨੇਤਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਫੇਮੀਯਾਂਗ ਨੇ ਮੰਗਲਵਾਰ ਨੂੰ ਦੱਖਣ ਮਿਜੋਰਮ ਦੇ ਲਾਂਗਤਲਾਈ ਜ਼ਿਲੇ ਵਿਚ ਪੰਗਖੁਆ ਪਿੰਡ ਸਥਿਤ ਆਪਣੇ ਨਿਵਾਸ ’ਤੇ ਆਖਰੀ ਸਾਹ ਲਿਆ।
ਪਿੰਡ ਦੇ ਨੇਤਾਵਾਂ ਨੇ ਦੱਸਿਆ ਕਿ ਰਿਕਾਰਡ ਮੁਤਾਬਕ ਫੇਮੀਯਾਂਗ ਦਾ ਜਨਮ 1908 ਵਿਚ ਹੋਇਆ ਸੀ ਅਤੇ ਉਨ੍ਹਾਂ ਦਾ ਵਿਆਹ ਸਵਰਗੀ ਹੇਈਨਾਵਨਾ ਨਾਲ ਹੋਇਆ ਸੀ ਅਤੇ ਉਨ੍ਹਾਂ ਦੇ 8 ਬੱਚੇ ਸਨ। ਉਨ੍ਹਾਂ ਦੱਸਿਆ ਕਿ ਫੇਮੀਯਾਂਗ ਦੇ 51 ਪੋਤੇ-ਪੋਤੀਆਂ, 122 ਪੜਪੋਤੇ-ਪੜਪੋਤੀਆਂ ਹਨ, ਜਦਕਿ ਪੜਪੋਤੇ-ਪੜਪੋਤੀਆਂ ਦੇ ਵੀ 22 ਬੱਚੇ ਹਨ।