ਮਿਜ਼ੋਰਮ ਮੰਤਰੀ ਮੰਡਲ ਨੇ ਸ਼ਰਾਬ ਦੀ ਰੋਕਥਾਮ ਬਿੱਲ ਦੀ ਦਿੱਤੀ ਮਨਜ਼ੂਰੀ
Saturday, Mar 09, 2019 - 12:48 PM (IST)

ਆਈਜ਼ੋਲ-ਮਿਜ਼ੋਰਮ ਮੰਤਰੀ ਮੰਡਲ ਨੇ ਸੂਬੇ 'ਚ ਪ੍ਰਸਤਾਵਿਤ ਸ਼ਰਾਬ ਦੀ ਰੋਕਥਾਮ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਜੋਰਮਥਾਂਗਾ ਦੀ ਪ੍ਰਧਾਨਗੀ 'ਚ ਮੰਤਰੀ ਮੰਡਲ ਦੀ ਬੈਠਕ 'ਚ ਮਿਜ਼ੋਰਮ ਸ਼ਰਾਬ ਦੀ ਰੋਕਥਾਮ ਬਿੱਲ 2019 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਹੈ ਕਿ 20 ਮਾਰਚ ਤੋਂ ਸ਼ੁਰੂ ਹੋਣ ਵਾਲੇ ਬਜਟ ਸੈਸ਼ਨ ਦੌਰਾਨ ਇਸ ਬਿੱਲ ਨੂੰ ਵਿਧਾਨ ਸਭਾ 'ਚ ਪੇਸ਼ ਕੀਤਾ ਜਾਵੇਗਾ। ਸੱਤਾਧਾਰੀ ਮਿਜ਼ੋ ਨੈਸ਼ਨਲ ਫ੍ਰੰਟ (ਐੱਮ. ਐੱਨ. ਐੱਫ.) ਪਾਰਟੀ ਨੇ ਪਿਛਲੇ ਸਾਲ ਨਵੰਬਰ 'ਚ ਵਿਧਾਨ ਸਭਾ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਜੇਕਰ ਉਹ ਸੱਤਾ 'ਚ ਆਉਂਦੀ ਹੈ ਤਾਂ ਉਹ ਮਿਜ਼ੋਰਮ 'ਚ ਪੂਰੀ ਸ਼ਰਾਬਬੰਦੀ ਲਾਗੂ ਕਰੇਗੀ। ਮਿਜ਼ੋਰਮ 'ਚ ਪੂਰੀ ਸ਼ਰਾਬ ਦੀ ਰੋਕਥਾਮ ਬਿੱਲ ਕਾਨੂੰਨ ਲਾਗੂ ਹੋਣ ਤੋਂ ਬਾਅਦ ਸੂਬੇ 'ਚ 1997 ਤੋਂ ਲੈ ਕੇ ਜਨਵਰੀ 2015 ਤੱਕ ਪੂਰੀ ਸ਼ਰਾਬਬੰਦੀ ਸੀ। ਜ਼ਿਕਰਯੋਗ ਹੈ ਕਿ ਲਲਥਨਵਲਾ ਦੀ ਪਿਛਲੀ ਕਾਂਗਰਸ ਸਰਕਾਰ ਨੇ ਮਾਰਚ 2015 ਸੂਬੇ 'ਚ ਸ਼ਰਾਬ ਦੀਆਂ ਦੁਕਾਨਾਂ ਖੋਲਣ ਦੀ ਆਗਿਆ ਦੇ ਦਿੱਤੀ ਸੀ।