ਮਿਜ਼ੋਰਮ : ਪਹਿਲੀ ਵਾਰ ਕੋਈ ਡੀ.ਐੱਮ. ਪਿੰਡ ਪਹੁੰਚਿਆ ਤਾਂ ਲੋਕਾਂ ਨੇ ਪਾਲਕੀ ’ਚ ਬਿਠਾ ਕੇ ਘੁੰਮਾਇਆ

08/28/2019 11:09:19 AM

ਆਈਜੋਲ— ਮਿਜ਼ੋਰਮ ’ਚ ਸਿਆਹਾ ਜ਼ਿਲੇ ਦੇ ਤਿਸੋਪੀ ਪਿੰਡ ’ਚ ਐਤਵਾਰ ਨੂੰ ਡੀ.ਐੱਮ. ਭੂਪੇਸ਼ ਚੌਧਰੀ ਸੜਕ ਨਿਰਮਾਣ ਦਾ ਨਿਰੀਖਣ ਕਰਨ ਲਈ 15 ਕਿਲੋਮੀਟਰ ਟ੍ਰੈਕਿੰਗ ਕਰ ਕੇ ਪਹੁੰਚੇ। ਇਸ ਤੋਂ ਖੁਸ਼ ਹੋ ਕੇ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਪਾਲਕੀ ’ਤੇ ਬਿਠਾ ਕੇ ਕਰੀਬ 600 ਮੀਟਰ ਤੱਕ ਲੈ ਗਏ ਅਤੇ ਉਨ੍ਹਾਂ ਦਾ ਵੱਡਾ ਸਵਾਗਤ ਕੀਤਾ। ਇਹ ਪਹਿਲਾ ਮੌਕਾ ਸੀ, ਜਦੋਂ ਕੋਈ ਡੀ.ਐੱਮ. ਪਿੰਡ ਪਹੁੰਚੇ ਸਨ। ਤਿਸੋਪੀ ਪਿੰਡ ਸਿਆਹਾ ਜ਼ਿਲੇ ਦੇ ਸਭ ਤੋਂ ਦੂਰ ਦੇ ਪਿੰਡਾਂ ’ਚੋਂ ਇਕ ਹੈ। ਇੱਥੇ ਪੱਕੀਆਂ ਸੜਕਾਂ ਤੱਕ ਨਹੀਂ ਹਨ।

ਭੂਪੇਸ਼ ਨੇ 15 ਕਿਲੋਮੀਟਰ ਸੜਕ ਬਣਾਉਣ ਦਾ ਦਿੱਤਾ ਆਦੇਸ਼
ਕੁਝ ਦਿਨ ਪਹਿਲਾਂ ਜ਼ਿਲੇ ’ਚ ਭੂਪੇਸ਼ ਚੌਧਰੀ ਦੀ ਪੋਸਟਿੰਗ ਹੋਈ ਤਾਂ ਉਨ੍ਹਾਂ ਨੇ 15 ਕਿਲੋਮੀਟਰ ਸੜਕ ਬਣਾਉਣ ਦਾ ਆਦੇਸ਼ ਦਿੱਤਾ। ਡੀ.ਐੱਮ. ਭੂਪੇਸ਼ ਚੌਧਰੀ ਇਸੇ ਦਾ ਨਿਰੀਖਣ ਕਰਦੇ ਹੋਏ ਉੱਥੇ ਪਹੁੰਚੇ। ਇਹ ਸੜਕ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਅਧੀਨ ਬਣਵਾਈ ਜਾ ਰਹੀ ਹੈ।

ਪਿੰਡ ਦੀ ਆਬਾਦੀ 400 ਹੈ
ਡੀ.ਐੱਮ. ਚੌਧਰੀ ਨੇ ਕਿਹਾ,‘‘ਪਹਾੜੀ ਖੇਤਰ ’ਤੇ ਵਸੇ ਪਿੰਡ ਦੀ ਆਬਾਦੀ 400 ਹੈ। ਇੱਥੋਂ ਦੇ ਲੋਕ ਖੇਤੀ ’ਤੇ ਨਿਰਭਰ ਹਨ। ਸੜਕ ਦਾ ਨਿਰੀਖਣ ਕਰਦੇ ਹੋਏ ਮੈਂ ਜਿਵੇਂ ਹੀ ਪਿੰਡ ਕੋਲ ਪਹੁੰਚਿਆ ਤਾਂ ਪਿੰਡ ਵਾਲਿਆਂਨੇ ਪਾਲਕੀ ’ਚ ਬਿਠਾ ਲਿਆ। ਮੈਂ ਉਨ੍ਹਾਂ ਨੂੰ ਰੋਕਣਾ ਚਾਹੁੰਦਾ ਸੀ ਪਰ ਜੇਕਰ ਮੈਂ ਰੋਕਦਾ ਤਾਂ ਉਨ੍ਹਾਂ ਨੂੰ ਬੁਰਾ ਲੱਗ ਸਕਦਾ ਸੀ।


DIsha

Content Editor

Related News