ਮਿਜ਼ੋਰਮ ਪੁਲ ਹਾਦਸਾ: ਪੱਛਮੀ ਬੰਗਾਲ ਦੇ 23 ਮਜ਼ਦੂਰਾਂ ਦੇ ਮਰਨ ਦਾ ਖ਼ਦਸ਼ਾ, 18 ਲਾਸ਼ਾਂ ਬਰਾਮਦ

Thursday, Aug 24, 2023 - 11:42 AM (IST)

ਮਿਜ਼ੋਰਮ ਪੁਲ ਹਾਦਸਾ: ਪੱਛਮੀ ਬੰਗਾਲ ਦੇ 23 ਮਜ਼ਦੂਰਾਂ ਦੇ ਮਰਨ ਦਾ ਖ਼ਦਸ਼ਾ, 18 ਲਾਸ਼ਾਂ ਬਰਾਮਦ

ਆਈਜ਼ੋਲ- ਮਿਜ਼ੋਰਮ ਦੇ ਆਈਜ਼ੋਲ ਜ਼ਿਲ੍ਹੇ ਵਿਚ ਇਕ ਨਿਰਮਾਣ ਅਧੀਨ ਰੇਲਵੇ ਪੁਲ ਦੇ ਢਹਿਣ ਦੀ ਘਟਨਾ ਦੌਰਾਨ ਉੱਥੇ ਮੌਜੂਦ 26 ਮਜ਼ਦੂਰਾਂ 'ਚ 23 ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਹਾਲਾਂਕਿ ਪੁਲਸ ਨੇ ਹੁਣ ਤੱਕ 18 ਲਾਸ਼ਾਂ ਬਰਾਮਦ ਕੀਤੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਉੱਥੇ ਕੰਮ ਕਰਨ ਵਾਲੇ 3 ਲੋਕ ਹਸਪਤਾਲ 'ਚ ਦਾਖ਼ਲ ਹਨ ਅਤੇ ਉਨ੍ਹਾਂ ਦਾ ਇਲਾਜ ਹੋ ਰਿਹਾ ਹੈ, ਜਦਕਿ 5 ਲੋਕ ਲਾਪਤਾ ਹਨ। ਸਾਰੇ 26 ਮਜ਼ਦੂਰ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਤੋਂ ਸਨ। 

ਇਹ ਵੀ ਪੜ੍ਹੋ- ਮਿਜ਼ੋਰਮ 'ਚ ਨਿਰਮਾਣ ਅਧੀਨ ਰੇਲਵੇ ਪੁਲ ਡਿੱਗਿਆ, 17 ਮਜ਼ਦੂਰਾਂ ਦੀ ਮੌਤ

PunjabKesari

ਰੇਲਵੇ ਨੇ ਕਿਹਾ ਕਿ ਬੁੱਧਵਾਰ ਨੂੰ ਹੋਇਆ ਇਹ ਹਾਦਸਾ ਗੈਂਟਰੀ (ਭਾਰੀ ਭਰਕਮ ਢਾਂਚਾ ਲਿਆਉਣ ਲੈ ਜਾਣ ਵਾਲਾ ਕਰੇਨਨੁਮਾ ਢਾਂਚਾ) ਢਹਿਣ ਕਾਰਨ ਹੋਇਆ, ਜਿਸ ਨੂੰ ਕੁਰੰਗ ਨਦੀ ਦੇ ਉੱਪਰ ਬਣ ਰਹੇ ਪੁਲ ਦੇ ਨਿਰਮਾਣ ਲਈ ਲਾਇਆ ਗਿਆ ਸੀ। ਨਿਰਮਾਣ ਅਧੀਨ ਪੁਲ 'ਤੇ ਹੋਈ ਘਟਨਾ ਦੀ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਜਾ ਰਿਹਾ ਹੈ, ਜੋ ਭੈਰਵੀ-ਸੈਰਾਂਗ ਨਵੀਂ ਰੇਲਵੇ ਲਾਈਨ ਪ੍ਰਾਜੈਕਟ ਤਹਿਤ ਬਣਨ ਵਾਲੇ 130 ਪੁਲਾਂ ਵਿਚੋਂ ਇਕ ਹੈ। ਸਾਰੀਆਂ 18 ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ।

ਇਹ ਵੀ ਪੜ੍ਹੋ- ਇਸਰੋ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ 'ਚੰਨ' ਦੀ ਸਤ੍ਹਾ 'ਤੇ ਸਫਲਤਾਪੂਰਵਕ ਲੈਂਡਿੰਗ

PunjabKesari

ਇਨ੍ਹਾਂ ਦੀ ਪਛਾਣ ਨੈਬ ਚੌਧਰੀ, ਮੋਜ਼ਮਲ ਹੱਕ, ਨਰੀਮ ਰਹਿਮਾਨ, ਰਣਜੀਤ ਸਰਕਾਰ, ਕਾਸ਼ਿਮ ਸ਼ੇਖ, ਸਮਰੂਲ ਹੱਕ, ਝੱਲੂ ਸਰਕਾਰ, ਸਾਕਿਰੁਲ ਸ਼ੇਖ, ਮਸਰੇਕੁਲ ਹੱਕ, ਸੈਦੁਰ ਰਹਿਮਾਨ, ਰਹੀਮ ਸ਼ੇਖ, ਸੁਮਨ ਸਰਕਾਰ, ਸਰੀਫੁਲ ਸ਼ੇਖ, ਇੰਸਾਰੁਲ ਹੱਕ, ਜਯੰਤ ਸਰਕਾਰ ਵਜੋਂ ਹੋਈ ਹੈ। ਮੁਹੰਮਦ ਜ਼ਾਹਿਦੁਲ ਸ਼ੇਖ, ਮਨੀਰੁਲ ਨਦਾਪ ਅਤੇ ਸੇਬੁਲ ਮੀਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ 5 ਮਜ਼ਦੂਰ ਅਜੇ ਵੀ ਲਾਪਤਾ ਹਨ ਪਰ ਉਨ੍ਹਾਂ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ। ਲਾਪਤਾ 5 ਮਜ਼ਦੂਰਾਂ ਦੀ ਪਛਾਣ ਮੁਜ਼ੱਫਰ ਅਲੀ, ਸਾਹੀਨ ਅਖਤਰ, ਨੂਰੁਲ ਹੱਕ, ਸੀਨੌਲ ਅਤੇ ਆਸਿਮ ਅਲੀ ਵਜੋਂ ਹੋਈ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕੋਲਕਾਤਾ ਵਿਚ ਕਿਹਾ ਕਿ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਸੂਬੇ 'ਚ ਲਿਆਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ- ਚੰਨ 'ਤੇ ਕੀ ਹੈ ਅਜਿਹਾ ਜਿਸ ਦੀ ਭਾਲ ਵੱਖ-ਵੱਖ ਦੇਸ਼ ਕਰ ਰਹੇ ਹਨ? ਜਾਣੋ ਸਾਰੇ ਅਹਿਮ ਸਵਾਲਾਂ ਦੇ ਜਵਾਬ


author

Tanu

Content Editor

Related News