ਮਿਜ਼ੋਰਮ, ਤ੍ਰਿਪੁਰਾ ਦੇ ਕਈ ਹਿੱਸਿਆਂ ''ਚ ਆਇਆ ਹੜ੍ਹ, 4 ਲੋਕਾਂ ਦੀ ਹੋਈ ਮੌਤ

Wednesday, Jun 13, 2018 - 08:48 PM (IST)

ਮਿਜ਼ੋਰਮ, ਤ੍ਰਿਪੁਰਾ ਦੇ ਕਈ ਹਿੱਸਿਆਂ ''ਚ ਆਇਆ ਹੜ੍ਹ, 4 ਲੋਕਾਂ ਦੀ ਹੋਈ ਮੌਤ

ਅਗਰਤਲਾ—ਦੱਖਣੀ ਪੱਛਮੀ ਮਾਨਸੂਨ ਉੱਤਰ-ਪੂਰਬ ਦੇ ਜ਼ਿਆਦਾਤਰ ਇਲਾਕਿਆਂ ਤਕ ਪਹੁੰਚ ਗਈ ਹੈ। ਭਾਰੀ ਮੀਂਹ ਕਾਰਨ ਮਿਜ਼ੋਰਮ ਦੇ ਕਈ ਇਲਾਕੇ ਡੁੱਬ ਗਏ ਹਨ, ਜਿਸ ਦੌਰਾਨ ਤ੍ਰਿਪੁਰਾ 'ਚ ਘੱਟ ਤੋਂ ਘੱਟ 4 ਲੋਕਾਂ ਦੀ ਮੌਤ ਹੋ ਗਈ ਹੈ।
ਭਾਰੀ ਮੀਂਹ ਕਾਰਨ ਕਈ ਪਿੰਡਾਂ 'ਚ ਹੜ੍ਹ ਦਾ ਪਾਣੀ ਦਾਖਲ ਹੋ ਗਿਆ ਹੈ, ਜਿਸ ਕਾਰਨ ਘਰ ਅਤੇ ਝੋਨੇ ਦੇ ਖੇਤ ਪਾਣੀ 'ਚ ਡੁੱਬ ਗਏ ਹਨ। ਜ਼ਿਆਦਾਤਰ ਨਦੀਆਂ ਦਾ ਬਹਾਵ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ ਅਤੇ ਤ੍ਰਿਪੁਰਾ 'ਚ ਭੂਮੀ ਖਿਸਕਣ ਕਾਰਨ ਆਵਾਜਾਈ 'ਤੇ ਵੀ ਬੁਰਾ ਪ੍ਰਭਾਵ ਪਿਆ ਹੈ।
ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲ ਕੁਮਾਰ ਦੇਵ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਉੱਤਰੀ ਹਿੱਸੇ ਦਾ ਹਵਾਈ ਸਰਵੇਖਣ ਕੀਤਾ। ਉਨ੍ਹਾਂ ਨੇ ਹੇਠਲੇ ਇਲਾਕੇ ਦੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਜਾਂ ਰਾਹਤ ਕੈਂਪਾਂ 'ਚ ਚਲੇ ਜਾਣ ਦੀ ਅਪੀਲ ਕੀਤੀ ਹੈ। ਤ੍ਰਿਪੁਰਾ ਦੇ ਆਫਤ ਪ੍ਰਬੰਧਨ ਨੇ ਦੱਸਿਆ ਕਿ ਹੜਾਂ ਦੇ ਪਾਣੀ, ਦਰੱਖਤ ਡਿੱਗਣ ਅਤੇ ਮੱਛੀਆਂ ਫੜਨ ਦੌਰਾਨ 4 ਲੋਕਾਂ ਮਾਰੇ ਗਏ ਹਨ।
ਬੁੱਧਵਾਰ ਦੁਪਹਿਰ ਤਕ 6500 ਪਰਿਵਾਰਾਂ ਦੇ 1500 ਲੋਕ 200 ਰਾਹਤ ਕੈਂਪਾਂ 'ਚ ਸ਼ਰਣ ਲੈਣ ਲਈ ਪਹੁੰਚ ਚੁਕੇ ਹਨ। ਵਾਯੂਸੈਨਾ ਵਲੋਂ ਇਕ ਹੈਲੀਕਾਪਟਰ ਤਿਆਰ ਰੱਖਿਆ ਗਿਆ ਹੈ ਅਤੇ ਮੁਸੀਬਤ 'ਚ ਫਸੇ ਹੋਏ ਲੋਕਾਂ ਨੂੰ ਕੱਢਣ ਲਈ 2 ਹੋਰ ਹੈਲੀਕਾਪਟਰ ਮੁਹੱਈਆ ਕਰਾਉਣ ਦੀ ਅਪੀਲ ਕੀਤੀ ਗਈ ਹੈ।


Related News