ਕਾਂਗਰਸ ਨੇਤਾਵਾਂ ਦੇ ਭਾਸ਼ਣ ’ਚ ਏਜੰਸੀਆਂ ਦੀ ਦੁਰ-ਵਰਤੋਂ ਦੀ ‘ਹਾਏ-ਤੌਬਾ’ ਘਪਲਿਆਂ ਦੀ ਜਾਂਚ ਦਾ ਨਤੀਜਾ : ਸ਼ਾਹ

Monday, Aug 21, 2023 - 12:49 PM (IST)

ਕਾਂਗਰਸ ਨੇਤਾਵਾਂ ਦੇ ਭਾਸ਼ਣ ’ਚ ਏਜੰਸੀਆਂ ਦੀ ਦੁਰ-ਵਰਤੋਂ ਦੀ ‘ਹਾਏ-ਤੌਬਾ’ ਘਪਲਿਆਂ ਦੀ ਜਾਂਚ ਦਾ ਨਤੀਜਾ : ਸ਼ਾਹ

ਭੋਪਾਲ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੇਂਦਰ ’ਚ ਪਿਛਲੀ ਕਾਂਗਰਸ ਸ਼ਾਸਨਕਾਲ ਦੇ 24 ਕਥਿਤ ਘਪਲਿਆਂ ਦੀ ਸੂਚੀ ਜਨਤਕ ਕਰਦੇ ਹੋਏ ਸਖ਼ਤ ਸ਼ਬਦਾਂ ’ਚ ਕਿਹਾ ਕਿ ਇਨ੍ਹਾਂ ਘਪਲਿਆਂ ’ਚ ਲਗਾਤਾਰ ਜਾਂਚ ਚੱਲ ਰਹੀ ਹੈ ਅਤੇ ਕਾਂਗਰਸ ਨੇਤਾਵਾਂ ਦੇ ਭਾਸ਼ਣਾਂ ’ਚ ਜੋ ਜਾਂਚ ਏਜੰਸੀਆਂ ਦੀ ਦੁਰ-ਵਰਤੋਂ ਦੀ ‘ਹਾਏ-ਤੌਬਾ’ ਸੁਣਾਈ ਦਿੰਦੀ ਹੈ, ਉਹ ਇਸ ਦਾ ਨਤੀਜਾ ਹੈ। ਸ਼ਾਹ ਇੱਥੇ ਸੂਬਾ ਸਰਕਾਰ ਦੇ 20 ਸਾਲ ਦੇ ਕਾਰਜਕਾਲ ਦੀ ਰਿਪੋਰਟ ਪੇਸ਼ ਕਰਨ ਆਏ ਸਨ। ਇਸ ਦੌਰਾਨ ਉਨ੍ਹਾਂ ਨਾਲ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਵਿਸ਼ਣੂਦੱਤ ਸ਼ਰਮਾ ਅਤੇ ਗ੍ਰਹਿ ਮੰਤਰੀ ਡਾ. ਨਰੋਤਮ ਮਿਸ਼ਰਾ ਵੀ ਮੌਜੂਦ ਸਨ। ਇਸ ਰਿਪੋਰਟ ਨੂੰ ਜਾਰੀ ਕਰਨ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਦੇ ਸਾਹਮਣੇ ਲਗਭਗ 24 ਘਪਲਿਆਂ ਦੇ ਨਾਂ ਗਿਣਾਏ, ਜੋ ਪਿਛਲੀ ਕੇਂਦਰ ਸਰਕਾਰ ਅਤੇ ਵਿਰੋਧੀ ਪਾਰਟੀਆਂ ਦੇ ਗਠਜੋੜ ‘ਇੰਡੀਆ’ ’ਚ ਸ਼ਾਮਲ ਹੋਰ ਪਾਰਟੀਆਂ ਨਾਲ ਜੁੜੇ ਹੋਏ ਸਨ। ਇਸ ਸਿਲਸਿਲੇ ’ਚ ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਕਦੇ ਵੀ ਰਾਜਨੀਤਕ ਨਫ਼ਰਤ ਕਾਰਨ ਕੋਈ ਕਾਰਵਾਈ ਨਹੀਂ ਕੀਤੀ। ਲਗਭਗ ਸਾਰੇ ਘਪਲਿਆਂ ’ਚ ਜਾਂਚ ਚੱਲ ਰਹੀ ਹੈ ਪਰ ਜਾਂਚ ਦੀ ਇਕ ਰਫ਼ਤਾਰ ਹੁੰਦੀ ਹੈ ਅਤੇ ਇਹ ਅਦਾਲਤੀ ਨਿਯਮਾਂ ਨਾਲ ਸੰਚਾਲਿਤ ਹੁੰਦੀ ਹੈ।

ਇਹ ਵੀ ਪੜ੍ਹੋ : ਚੰਨ ਤੋਂ ਸਿਰਫ਼ 25 ਕਿਲੋਮੀਟਰ ਦੂਰ ਹੈ ਚੰਦਰਯਾਨ-3, ਹੁਣ 23 ਅਗਸਤ ਨੂੰ ਸਾਫ਼ਟ ਲੈਂਡਿੰਗ ਦਾ ਇੰਤਜ਼ਾਰ

ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸਾਰੇ ਨੇਤਾਵਾਂ ਦੇ ਭਾਸ਼ਣਾਂ ’ਚ ਜੋ ਏਜੰਸੀਆਂ ਦੇ ਦੁਰ-ਵਰਤੋਂ ਦੀ ‘ਹਾਏ-ਤੌਬਾ’ ਸੁਣਾਈ ਦਿੰਦੀ ਹੈ, ਉਹ ਇਨ੍ਹਾਂ ਘਪਲਿਆਂ ਦੀ ਜਾਂਚ ਦੇ ਨਤੀਜੇ ਵਜੋਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਕਿਹਾ ਕਿ ਜੇਕਰ ਕਮਲਨਾਥ ਇਸ ਪ੍ਰਕਾਰ ਦੀ ਜਾਣਕਾਰੀ ਚਾਹੁੰਦੇ ਹਨ, ਤਾਂ ਉਹ ਜਾਣ ਲੈਣ ਕਿ ਇਸ ਨਾਲ ਜਾਂਚ ਦੀ ਰਫ਼ਤਾਰ ਪ੍ਰਭਾਵਿਤ ਵੀ ਹੋ ਸਕਦੀ ਹੈ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਨੇ ਸੂਬਾ ਸਰਕਾਰ ਦੇ ਕੰਮ-ਕਾਜ ਦਾ ਲੇਖਾ-ਜੋਖਾ ਪੇਸ਼ ਕਰਨ ਦੌਰਾਨ ਪੁਰਾਣੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ. ਪੀ. ਏ.) ਸਰਕਾਰ ਦੌਰਾਨ ਦੇ ਕਥਿਤ ਘਪਲਿਆਂ ਦੇ ਨਾਂ ਗਿਣਾਏ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਜਦੋਂ-ਜਦੋਂ ਰਾਜ ਮਿਲਿਆ, ਉਨ੍ਹਾਂ ਨੇ ਸਿਰਫ਼ ਘਪਲੇ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਬੋਫੋਰਸ, 2-ਜੀ, ਸੱਤਿਅਮ, ਕਾਮਨਵੈਲਥ, ਕੋਲਾ, ਚੌਪਰ, ਨੋਟ ਦੇ ਬਦਲੇ ਵੋਟ, ਆਦਰਸ਼ ਹਾਊਸਿੰਗ, ਚਾਰਾ, ਖੁਰਾਕ ਸੁਰੱਖਿਆ ਬਿੱਲ, ਸ਼ੇਅਰ ਬਾਜ਼ਾਰ, ਹਵਾਲਾ, ਆਈ. ਪੀ. ਐੱਲ., ਐੱਲ. ਆਈ. ਸੀ. ਹਾਊਸਿੰਗ, ਰਾਫੇਲ ਲੜਾਕੂ ਜਹਾਜ਼, ਸਬਮੈਰੀਨ ਅਤੇ ਵਾਕਸਵੈਗਨ ਇਕਵਿਟੀ ਸਮੇਤ 24 ਘਪਲਿਆਂ ਦੇ ਨਾਂ ਗਿਣਾਉਂਦੇ ਹੋਏ ਕਿਹਾ ਕਿ ਕਾਂਗਰਸ ਭਾਜਪਾ ਤੋਂ ਸਵਾਲ ਕਰਨ ਤੋਂ ਪਹਿਲਾਂ ਆਪਣੀ ਬੁੱਕਲ ’ਚ ਝਾਤ ਮਾਰੇ ਅਤੇ ਇਨ੍ਹਾਂ ਸਾਰਿਆਂ ਦਾ ਜਵਾਬ ਦੇਵੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News