ਮਿਸ਼ਨ ਗਗਨਯਾਨ ਲਈ 4 ਭਾਰਤੀ ਪੁਲਾੜ ਯਾਤਰੀਆਂ ਦੀ ਰੂਸ ''ਚ ਟਰੇਨਿੰਗ ਫਿਰ ਤੋਂ ਸ਼ੁਰੂ ਹੋਈ

5/23/2020 5:23:59 PM

ਬੈਂਗਲੁਰੂ- ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮੁਹਿੰਮ ਗਗਨਯਾਨ ਲਈ ਚੁਣੇ ਗਏ ਚਾਰ ਭਾਰਤੀ ਪੁਲਾੜ ਯਾਤਰੀਆਂ ਨੇ ਰੂਸ 'ਚ ਫਿਰ ਤੋਂ ਟਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਹੈ। ਕੋਵਿਡ-19 ਮਹਾਮਾਰੀ ਕਾਰਨ ਉਨ੍ਹਾਂ ਦੀ ਟਰੇਨਿੰਗ ਰੋਕ ਦਿੱਤੀ ਗਈ ਸੀ। ਰੂਸੀ ਪੁਲਾੜ ਨਿਗਮ, ਰਾਸਕੋਸਮੋਸ ਨੇ ਇਕ ਬਿਆਨ 'ਚ ਕਿਹਾ,''ਗਾਗਰਿਨ ਰਿਸਰਚ ਐਂਡ ਟੈਸਟ ਕਾਸਮੋਨਾਟ ਟਰੇਨਿੰਗ ਸੈਂਟਰ (ਜੀ.ਸੀ.ਟੀ.ਸੀ.) ਨੇ 12 ਮਈ ਨੂੰ ਗਲਾਵਕਾਸਮੋਸ, ਜੇ.ਐੱਸ.ਸੀ. (ਸਰਕਾਰੀ ਅੰਤਰਿਮ ਨਿਗਮ ਰਾਸਕੋਸਮੋਸ ਦਾ ਹਿੱਸਾ) ਅਤੇ ਭਾਰੀਤ ਪੁਲਾੜ ਖੋਜ ਸੰਗਠਨ (ਇਸਰੋ) ਦੇ ਮਨੁੱਖੀ ਪੁਲਾੜ ਯਾਨ ਕੇਂਦਰ ਦਰਮਿਆਨ ਹੋਏ ਇਕਰਾਰਨਾਮੇ ਦੇ ਅਧੀਨ ਭਾਰਤੀ ਪੁਲਾੜ ਯਾਤਰੀਆਂ ਦੀ ਟਰੇਨਿੰਗ ਮੁੜ ਤੋਂ ਸ਼ੁਰੂ ਕੀਤੀ ਹੈ।'' ਚਾਰੇ ਭਾਰਤੀ ਪੁਲਾੜ ਯਾਤਰੀ ਸਿਹਤਮੰਦ ਹਨ।

PunjabKesariਬਿਆਨ 'ਚ ਅੱਗੇ ਕਿਹਾ ਗਿਆ,''ਜੀ.ਸੀ.ਟੀ.ਸੀ. 'ਚ ਮਹਾਮਾਰੀ ਤੋਂ ਬਚਾਅ ਲਈ ਸਾਰੇ ਨਿਯਮਾਂ ਦਾ ਪਾਲਣ ਕੀਤਾ ਜਾ ਰਿਹਾ ਹੈ। ਸਾਰੇ ਜੀ.ਸੀ.ਟੀ.ਸੀ. ਸਹੂਲਤਾਂ 'ਤੇ ਸਵੱਛਤਾ ਦੇ ਸਾਰੇ ਪ੍ਰਬੰਧ ਕੀਤੇ ਗਏ ਹਨ। ਸਮਾਜਿਕ ਦੂਰੀ ਦੇ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕੀਤਾ ਗਿਆ ਹੈ ਅਤੇ ਅਣਅਧਿਕ੍ਰਿਤ ਵਿਅਕਤੀਆਂ ਦਾ ਆਉਣਾ-ਜਾਣਾ ਬੈਨ ਹੈ। ਨਾਲ ਹੀ ਸਾਰੇ ਕਾਮਿਆਂ ਅਤੇ ਪੁਲਾੜ ਯਾਤਰੀਆਂ ਨੂੰ ਮਾਸਕ ਅਤੇ ਦਸਤਾਨੇ ਪਹਿਣਨਾ ਜ਼ਰੂਰੀ ਕੀਤਾ ਜਾ ਗਿਆ ਹੈ।'' ਰਾਸਕੋਸਮੋਸ ਨੇ ਟਵਿੱਟਰ 'ਤੇ ਭਾਰਤੀ ਝੰਡੇ ਲੈ ਕੇ ਸਪੇਸਸੂਟ ਪਾਏ ਹੋਏ ਭਾਰਤੀ ਪੁਲਾੜ ਯਾਤਰੀਆਂ ਦੀ ਇਕ ਤਸਵੀਰ ਵੀ ਸਾਂਝੀ ਕੀਤੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

DIsha

Content Editor DIsha