ਘਰ ਦੇ ਬਾਹਰ ਖੇਡਦਾ ਲਾਪਤਾ ਹੋਇਆ ਸੀ 7 ਸਾਲਾ ਬੱਚਾ, ਨਾਲੇ ''ਚੋਂ ਮਿਲੀ ਲਾਸ਼

Monday, Aug 19, 2024 - 06:34 PM (IST)

ਘਰ ਦੇ ਬਾਹਰ ਖੇਡਦਾ ਲਾਪਤਾ ਹੋਇਆ ਸੀ 7 ਸਾਲਾ ਬੱਚਾ, ਨਾਲੇ ''ਚੋਂ ਮਿਲੀ ਲਾਸ਼

ਨਵੀਂ ਦਿੱਲੀ (ਭਾਸ਼ਾ) - ਉੱਤਰੀ-ਪੱਛਮੀ ਦਿੱਲੀ ਦੇ ਅਸ਼ੋਕ ਵਿਹਾਰ ਖੇਤਰ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ 7 ਸਾਲਾਂ ਬੱਚੇ ਦੀ ਲਾਸ਼ ਉਸ ਦੇ ਘਰ ਦੇ ਬਾਹਰ ਇਕ ਨਾਲੇ ਵਿਚੋਂ ਬਰਾਮਦ ਹੋਈ। ਇਸ ਨਾਲ ਪੂਰੇ ਘਰ ਵਿਚ ਮਾਤਮ ਛਾ ਗਿਆ। ਪੁਲਸ ਨੇ ਸੋਮਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਮ੍ਰਿਤਕ ਬੱਚੇ ਦੀ ਪਛਾਣ ਪ੍ਰਿੰਸ ਵਜੋਂ ਹੋਈ ਹੈ, ਜੋ ਐਤਵਾਰ ਤੋਂ ਲਾਪਤਾ ਸੀ।

ਇਹ ਵੀ ਪੜ੍ਹੋ ਭੈਣ ਦੇ ਰੱਖੜੀ ਬੰਨ੍ਹਣ ਤੋਂ ਪਹਿਲਾਂ ਭਰਾ ਦੇ ਗਲੇ 'ਚ ਫਸਿਆ ਰਸਗੁੱਲਾ, ਪਲਾਂ 'ਚ ਹੋ ਗਈ ਮੌਤ

ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਪ੍ਰਿੰਸ ਐਤਵਾਰ ਦੁਪਹਿਰ ਨੂੰ ਆਪਣੇ ਘਰ ਦੇ ਬਾਹਰ ਖੇਡਦਾ-ਖੇਡਦਾ ਲਾਪਤਾ ਹੋ ਗਿਆ ਸੀ। ਪੁਲਸ ਦੇ ਡਿਪਟੀ ਕਮਿਸ਼ਨਰ (ਉੱਤਰ-ਪੱਛਮੀ) ਜਤਿੰਦਰ ਮੀਨਾ ਨੇ ਦੱਸਿਆ ਕਿ ਐਤਵਾਰ ਨੂੰ ਲਾਪਤਾ ਹੋਣ ਦੀ ਸ਼ਿਕਾਇਤ ਮਿਲਣ ਦੇ ਤੁਰੰਤ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ ਕਿਸੇ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਪ੍ਰਿੰਸ ਨੂੰ ਇਕ ਡਰੇਨ ਨੇੜੇ ਖੇਡਦੇ ਹੋਏ ਦੇਖਿਆ ਗਿਆ, ਜੋ ਕਿ ਢੱਕਿਆ ਨਹੀਂ ਸੀ। ਜਤਿੰਦਰ ਮੀਨਾ ਨੇ ਦੱਸਿਆ ਕਿ ਬੱਚੇ ਦੀ ਲਾਸ਼ ਉਸੇ ਸ਼ਾਮ ਡਰੇਨ ’ਚੋਂ ਬਰਾਮਦ ਹੋਈ।

ਇਹ ਵੀ ਪੜ੍ਹੋ ਜੂਏ ਦੇ ਆਦੀ ਵਿਅਕਤੀ ਨੇ ਬਜ਼ੁਰਗ ਔਰਤ ਨੂੰ ਦਿੱਤੀ ਰੂਹ ਕੰਬਾਊ ਮੌਤ, ਫਿਰ ਉਹ ਹੋਇਆ ਜੋ ਸੋਚਿਆ ਨਹੀਂ ਸੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News