ਮਿਜ਼ਾਈਲ ਪ੍ਰੀਖਣ ਤੋਂ ਪਹਿਲੇ ਸੁਰੱਖਿਅਤ ਸਥਾਨਾਂ ''ਤੇ ਪਹੁੰਚਾਏ ਗਏ 32 ਹਜ਼ਾਰ ਤੋਂ ਵੱਧ ਲੋਕ
Wednesday, Mar 26, 2025 - 03:05 PM (IST)

ਬਾਲਾਸੋਰ- ਓਡੀਸ਼ਾ 'ਚ ਬਾਲਾਸੋਰ ਜ਼ਿਲ੍ਹੇ ਦੇ ਚਾਂਦੀਪੁਰ ਸਥਿਤ ਏਕੀਕ੍ਰਿਤ ਪ੍ਰੀਖਣ ਰੇਂਜ (ਆਈਟੀਆਰ) ਤੋਂ ਸੰਭਾਵਿਤ ਮਿਜ਼ਾਈਲ ਪ੍ਰੀਖਣ ਤੋਂ ਪਹਿਲੇ ਨੇੜੇ-ਤੇੜੇ ਦੇ ਇਲਾਕਿਆਂ 'ਚ ਰਹਿਣ ਵਾਲੇ ਕਰੀਬ 32 ਹਜ਼ਾਰ ਲੋਕਾਂ ਨੂੰ ਬੁੱਧਵਾਰ ਨੂੰ ਸੁਰੱਖਿਤ ਸਥਾਨਾਂ 'ਤੇ ਪਹੁੰਚਾਇਆ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮਿਜ਼ਾਈਲ ਪ੍ਰੀਖਣ ਤੋਂ ਪਹਿਲੇ ਆਈਟੀਆਰ ਦੇ ਲਾਂਚ ਰੇਂਜ-3 ਦੇ 2.5 ਕਿਲੋਮੀਟਰ ਦੇ ਦਾਇਰੇ 'ਚ 6 ਬਸਤੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਬੁੱਧਵਾਰ ਤੜਕੇ ਕੋਲ ਦੇ ਤਿੰਨ ਆਸਰਾ ਕੇਂਦਰਾਂ 'ਚ ਪਹੁੰਚਾਇਆ ਗਿਆ।
ਬਾਲਾਸੋਰ ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰੀਖਣ ਖ਼ਤਮ ਹੋਣ ਤੱਕ ਇਨ੍ਹਾਂ ਕੇਂਦਰਾਂ 'ਤੇ ਉਨ੍ਹਾਂ ਦੇ ਰੁਕਣ ਲਈ ਵਿਆਪਕ ਵਿਵਸਥਾ ਕੀਤੀ ਹੈ। ਮਾਲ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਉਪਾਅ ਵਜੋਂ ਇਹ ਕਦਮ ਚੁੱਕੇ ਗਏ ਹਨ। ਇਸ ਵਿਚ ਲੋਕਾਂ ਨੂੰ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਏ ਜਾਣ ਤੋਂ ਬਾਅਦ ਆਈਟੀਆਰ ਅਧਿਕਾਰੀਆਂ ਨੇ ਚਿਤਾਵਨੀ ਸਾਇਰਨ ਵਜਾਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8