ਅੱਜ ਕਸ਼ਮੀਰ ਆਵੇਗੀ ਵਿਸ਼ਵ ਸੁੰਦਰੀ ਕੈਰੋਲੀਨਾ ਬਿਲਾਵਸਕਾ
Monday, Aug 28, 2023 - 11:47 AM (IST)
ਨਵੀਂ ਦਿੱਲੀ/ਸ਼੍ਰੀਨਗਰ (ਭਾਸ਼ਾ)- ਮੌਜੂਦਾ ਮਿਸ ਵਰਲਡ ਕੈਰੋਲੀਨਾ ਬਿਲਾਵਸਕਾ ਸੋਮਵਾਰ ਨੂੰ ਇੱਕ ਸਮਾਗਮ ਲਈ ਕਸ਼ਮੀਰ ਦੇ ਇੱਕ ਦਿਨ ਦੇ ਦੌਰੇ ’ਤੇ ਆਵੇਗੀ। ਔਰਤਾਂ ਦੇ ਸਸ਼ਕਤੀਕਰਨ ਲਈ ਕੰਮ ਕਰ ਰਹੀ ਮੁੰਬਈ ਸਥਿਤ ਸੰਸਥਾ ਦੀ ਪ੍ਰਧਾਨ ਰੂਬਲ ਨੇਗੀ ਦੇ ਅਨੁਸਾਰ ਬਿਲਾਵਸਕਾ, ਮਿਸ ਵਰਲਡ ਇੰਡੀਆ ਸਿਨੀ ਸ਼ੈਟੀ ਅਤੇ ਮਿਸ ਵਰਲਡ ਕੈਰੇਬੀਅਨ ਏ. ਐੱਮ. ਪੇਨਾ ਸਮੇਤ ਹੋਰ ਜੇਤੂਆਂ ਨਾਲ ਇੱਥੇ ਆਵੇਗੀ।
ਰੂਬਲ ਨੇਗੀ ਆਰਟ ਫਾਊਂਡੇਸ਼ਨ ਅਤੇ ਸਟੂਡੀਓ ‘ਸਕਸ਼ਮ’ ਦੀ ਮੁਖੀ ਨੇਗੀ ਨੇ ਕਿਹਾ, ‘‘ਜੇ ਧਰਤੀ ’ਤੇ ਕੋਈ ਸਵਰਗ ਹੈ, ਤਾਂ ਇਹ ਇੱਥੇ ਹੈ ਅਤੇ ਇਹ ਕਿਵੇਂ ਸੰਭਵ ਹੈ ਕਿ ਮਿਸ ਵਰਲਡ ਇੱਥੇ ਆਉਣ ਤੋਂ ਖੁੰਝ ਜਾਵੇ।’’
ਦੌਰੇ ਦੌਰਾਨ ਮਿਸ ਵਰਲਡ, ਮਿਸ ਵਰਲਡ ਇੰਗਲੈਂਡ ਜੈਸਿਕਾ ਗਗਨ ਅਤੇ ਮਿਸ ਏਸ਼ੀਆ ਪ੍ਰਿਸਿਲਾ ਕਾਰਲਾ ਐੱਸ. ਯੂਲਸ ਡੱਲ ਝੀਲ ’ਚ ਬੋਟਿੰਗ ਵੀ ਕਰਨਗੀਆਂ।