ਧਾਰਾ 370 : ਆਪਣੇ ਗੁੰਮਰਾਹ ਕਰਦੇ ਰਹੇ ਕਸ਼ਮੀਰੀਆਂ ਨੂੰ, ਅੱਤਵਾਦ ਫੈਲਾਉਣ ਨੂੰ ਬਣਾਇਆ ਸੀ ਫੈਮਿਲੀ ਬਿਜਨੈੱਸ

Friday, Aug 06, 2021 - 11:27 AM (IST)

ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਹੋਏ ਅੱਜ ਪੂਰੇ 2 ਸਾਲ ਹੋ ਚੁੱਕੇ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ 5 ਅਗਸਤ 2019 ਦੀ ਇਹ ਉਹ ਘਟਨਾ ਹੈ, ਜਦੋਂ ਹਰ ਹਿੰਦੁਸਤਾਨੀ ਦੀ ਛਾਤੀ ਮਾਣ ਨਾਲ ਚੌੜੀ ਹੋ ਗਈ। ਪੂਰੇ ਦੇਸ਼ ਵਿਚ ਜਸ਼ਨ ਦਾ ਮਾਹੌਲ ਸੀ, ਪਰ ਦੇਸ਼ ਦੇ ਅੰਦਰ ਅਤੇ ਬਾਹਰ ਬੈਠੇ ਕੁਝ ਲੋਕਾਂ ਨੂੰ ਸਰਕਾਰ ਦਾ ਇਹ ਫੈਸਲਾ ਰਾਸ ਨਹੀਂ ਆ ਰਿਹਾ ਸੀ। ਬੀਤੇ ਦੋ ਸਾਲਾਂ ਵਿਚ ਜੰਮੂ-ਕਸ਼ਮੀਰ ਵਿਚ ਜੋ ਬਦਲਾਅ ਆਇਆ ਉਸ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਲੋਕ ਹੁਣ ਜਾਗਰੁੱਕ ਹੋ ਗਏ ਹਨ। ਡਿਸਇੰਫੋ ਲੈਬ ਦੀ ਰਿਪੋਰਟ ਕਹਿੰਦੀ ਹੈ ਕਿ ਕਸ਼ਮੀਰੀਆਂ ਨੂੰ ਛੱਡਕੇ ਹਰ ਕਿਸੇ ਨੂੰ ਕਸ਼ਮੀਰ ਦੀ ਚਿੰਤਾ ਹੈ।

ਰਿਪੋਰਟ ’ਚ ਖੁਲਾਸਾ ਹੁਣ ਕਸ਼ਮੀਰੀਆਂ ਨੂੰ ਛੱਡਕੇ, ਹਰ ਕਿਸੇ ਨੂੰ ਹੀ ਕਸ਼ਮੀਰ ਦੀ ਚਿੰਤਾ
ਧਾਰਾ 370 ਹਟਾਏ ਜਾਣ ਤੋਂ ਪਹਿਲਾਂ ਕਸ਼ਮੀਰ ਕਸ਼ਮੀਰੀਅਤ ਦੇ ਨਾਂ ’ਤੇ ਜੋ ਦੇਸ਼ ਦੇ ਗੱਦਾਰ ਐੱਨ. ਜੀ. ਓ. ਦੀ ਵਿਦੇਸ਼ੀ ਫੰਡਿੰਗ ਨਾਲ ਅੱਤਵਾਦੀਆਂ ਦੀ ਮਦਦ ਕਰ ਰਹੇ ਸਨ ਅੱਜ ਉਨ੍ਹਾਂ ਦੀਆਂ ਦੁਕਾਨਾਂ ਕਾਫੀ ਹੱਦ ਤੱਕ ਬੰਦ ਹੋ ਚੁੱਕੀਆਂ ਹਨ। ਦਰਅਸਲ, ਸਰਕਾਰ ਨੇ 2011 ਤੋਂ 2017 ਵਿਚਾਲੇ ਭਾਰਤ ਸਰਕਾਰ ਨੇ 18 ਹਜ਼ਾਰ, 868 ਐੱਨ. ਜੀ. ਓ. ਦੇ ਰਜਿਸਟ੍ਰੇਸ਼ਨ ਕੈਂਸਲ ਕਰ ਦਿੱਤੇ ਸਨ। ਇਹ ਇਸ ਲਈ ਕੀਤਾ ਗਿਆ ਸੀ ਕਿਉਂਕਿ ਇਨ੍ਹਾਂ ਕੰਪਨੀਆਂ ਨੇ ਵਿਦੇਸ਼ਾਂ ਤੋਂ ਮਿਲਣ ਵਾਲੀ ਮਦਦ ਨੂੰ ਲੈ ਕੇ ਨਿਯਮਾਂ ਦੀ ਉਲੰਘਣਾ ਕੀਤੀ ਸੀ।

ਕਿਵੇਂ ਚਲਦਾ ਹੈ ਵਿਦੇਸ਼ ਵਿਚ ਫੈਮਿਲੀ ਬਿਜਨੈੱਸ
ਕਸਮੀਰ ਬਿਜਨੈੱਸ ਦਾ ਸਭ ਤੋਂ ਪੁਰਾਣਾ ਖਿਡਾਰੀ ਗੁਲਾਮ ਨਬੀ ਫਈ ਹੈ। ਇਹ ਇਕ ਕਸ਼ਮੀਰੀ ਹੈ ਜਿਸਨੂੰ ਅਮਰੀਕਾ ਦੀ ਨਾਗਰਿਕਤਾ ਹਾਸਲ ਹੈ। ਆਈ. ਐੱਸ. ਆਈ. ਦੇ ਇਸ਼ਾਰਿਆਂ ’ਤੇ ਨੱਚਣਾ ਸ਼ੁਰੂ ਕੀਤਾ। ਇਸਨੇ 1990 ਵਿਚ ਅਮਰੀਕਾ ਵਿਚ ਕਸ਼ਮੀਰੀ ਅਮਰੀਕਨ ਕੌਂਸਲ ਦੀ ਸਥਾਪਨਾ ਕੀਤੀ ਜਿਸਦਾ ਮੁੱਖ ਉਦੇਸ਼ ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿਚ ਕਸ਼ਮੀਰ ਲਈ ਲਾਬੀ ਕਰਨਾ ਅਤੇ ਕਸ਼ਮੀਰ ਵਿਚ ਨਾਜਾਇਜ਼ ਤਰੀਕੇ ਨਾਲ ਫੰਡ ਪਹੁੰਚਾਉਣਾ ਸੀ। 2011 ਵਿਚ ਇਹ ਸ਼ਖਸ ਅਮਰੀਕਾ ਦੀ ਜੇਲ ਵਿਚ ਵੀ ਰਿਹਾ। ਇਸਦੀ ਬਣਾਈ ਸੰਸਥਾ ਕਸ਼ਮੀਰੀ ਅਮਰੀਕਨ ਕੌਂਸਲ ਦੇ ਮੁੱਖ ਮੈਂਬਰਾਂ ਅਤੇ ਇਸਦੇ ਦੋਸਤਾਂ ਜਿਨ੍ਹਾਂ ਵਿਚ ਅਕਰਮ ਡਾਰ, ਯੁਸੂਫ ਫਜੀਲੀ, ਗੁਲਾਮ ਨਬੀ ਮੀਰ ਅਤੇ ਮੁਹੰਮਦ ਅਯੂ ਠਾਕੁਰ ਨੇ ‘ਕਸ਼ਮੀਰ’ ਨੂੰ ਆਪਣਾ ਕਾਰੋਬਾਰ ਬਣਾਇਆ ਅਤੇ ਹੁਣ ਉਨ੍ਹਾਂ ਦੇ ਬੱਚੇ, ਰਿਸ਼ਤੇਦਾਰ ਵੀ ਇਸੇ ਬਿਜਨੈੱਸ ਨੂੰ ਅੱਗੇ ਵਧਾਉਣ ਵਿਚ ਲੱਗੇ ਹੋਏ ਹਨ। ਇਸ ਲਿਸਟ ਵਿਚ ਸਭ ਤੋਂ ਵੱਡਾ ਨਾਂ ਹੈ ਮੁਜਮਿੱਲ ਅਯੂਬ ਠਾਕੁਰ ਦਾ ਜੋ ਆਪਣੇ ਪਿਤਾ ਵੱਲੋਂ ਟਰਾਂਸਫਰ ਕਸ਼ਮੀਰੀ ਸੰਸਥਾਨਾਂ ਨੂੰ ਅੱਗੇ ਵਧਾਉਣ ਵਿਚ ਲੱਗਾ ਹੈ ਅੇਤ 2016-20 ਦੌਰਾਨ ਕਸ਼ਮੀਰ ਦੇ ਨਾਂ ’ਤੇ ਕੁਝ ਨਵੀਆਂ ਕੰਪਨੀਆਂ ਨੂੰ ਵੀ ਸੈੱਟਅਪ ਕੀਤਾ ਹੈ।

ਕਸ਼ਮੀਰ ਦੇ ਨਾਂ ’ਤੇ ਇੰਝ ਤਿਆਰ ਹੋਈਆਂ ਸੰਸਥਾਵਾਂ
ਸਾਲ 2016 ਜਾਂ ਉਸਦੇ ਬਾਅਦ ਮੁਜਮਿੱਲ ਠਾਕੁਰ ਨੇ ਵਰਲਡ ਕਸ਼ਮੀਰ ਫਰੀਡਮ ਮੂਵਮੈਂਟ, ਦਿ ਜਸਟਿਸ ਫਾਉਂਡੇਸ਼ਨ, ਕਸ਼ਮੀਰ ਹਾਊਸ, ਦਿ ਕਸ਼ਮੀਰ ਸੈਂਟਰ, ਦਿ ਕਸ਼ਮੀਰ ਕੰਪਨੀ ਇੰਕ ਲਿਮਟਿਡ, ਏਡਮ ਐਂਡ ਬ੍ਰਾਯਸਨ ਲਿਮਟਿਡ ਅਤੇ ਕਸ਼ਮੀਰ ਇਨਸਾਈਡ ਲਿਮਟਿਡ ਨਾਂ ਨਾਲ ਵੱਖ-ਵੱਖ ਸੰਗਠਨਾਂ ਦੀ ਸਥਾਪਨਾ ਕੀਤੀ। ਫ੍ਰੈਂਡਸ ਆਫ ਕਸ਼ਮੀਰ ਦੀ ਸਥਾਪਨਾ ਉਸ ਗਜਾਲਾ ਖਾਨ ਨੇ ਕੀਤੀ ਹੈ, ਜੋ ਕਸ਼ਮੀਰ ਖਾਲਿਸਤਾਨ ਰੈਫਰੈਂਡਮ ਫਰੰਟ ਨਾਲ ਵੀ ਜੁੜੀ ਹੋਈ ਹੈ। ਇਸੇ ਤਰ੍ਹਾਂ ਅਸੀਂ ਤੁਹਾਨੂੰ ਜਿਸ ਟੋਨੀ ਅਸ਼ਾਈ ਅਤੇ ਉਸਦੀ ਰਿਸ਼ਤੇਦਾਰ ਸੇਹਲਾ ਅਸ਼ਾਈ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਕਰੀਬੀ ਮੰਨਿਆ ਜਾਂਦਾ ਹੈ।

ਅਯੂਬ ਠਾਕੁਰ ਨੇ ਨਿਊਕਲੀਅਰ ਫਿਜਿਕਸ ਵਿਚ ਕੀਤੀ ਹੈ ਪੀ. ਐੱਚ. ਡੀ.
ਜਿਸ ਅਯੂਬ ਠਾਕੁਰ ਦਾ ਨਾਂ ਵੀ ਉਕਤ ਸੂਚੀ ਵਿਚ ਹੈ ਉਸਨੇ ਕਸ਼ਮੀਰ ਯੂਨੀਵਰਸਿਟੀ ਤੋਂ ਨਿਊਕਲੀਅਰ ਫਿਜੀਕਸ ਵਿਚ ਪੀ. ਐੱਚ. ਡੀ. ਕਰ ਰੱਖੀ ਹੈ। ਡਿਸਇੰਫੋ ਲੈਬ ਦੀ ਰਿਪੋਰਟ ਕਹਿੰਦੀ ਹੈ ਕਿ ਅਯੂਬ ਠਾਕੁਰ 1978 ਵਿਚ ਆਪਣੇ ਹੀ ਯੂਨੀਵਰਸਿਟੀ ਵਿਚ ਲੈਕਚਰਾਰ ਵੀ ਬਣ ਗਿਆ ਸੀ। ਅਜਿਹੇ ਲੋਕਾਂ ਨੇ ਆਪਣੇ ਹੀ ਕਸ਼ਮੀਰ ਵਿਚ ਨੌਜਵਾਨਾਂ ਦੇ ਹੱਥ ਵਿਚ ਕਿਤਾਬ ਦੀ ਥਾਂ ਪੱਥਰ ਫੜ੍ਹਾ ਦਿੱਤੇ ਅਤੇ ਫਿਜੀਕਸ ਨੂੰ ਛੱਡਕੇ ਭਾਰਤ ਦੇ ਖਿਲਾਫ ਪ੍ਰੋਪੇਗੰਡਾ ਵਿਚ ਕਰੀਅਰ ਬਣਾ ਲਿਆ। ਇਕ ਰਿਪੋਰਟ ਦੇ ਪਹਿਲੇ ਸਫੇ ’ਤੇ ਲਿਖੀ ਗਈ ਪ੍ਰਸਤਾਵਨਾ ਦੀ ਪਹਿਲੀ ਹੀ ਲਾਈਨ ਵਿਚ ਕਿਹਾ ਗਿਆ ਹੈ ਕਿ ਕਸ਼ਮੀਰ ਵਿਵਾਦ ਇਕ ਫੈਮਿਲੀ ਬਿਜਨੈੱਸ ਬਣ ਗਿਆ ਹੈ, ਇਸਨੂੰ ਕੁਝ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਅੱਗੇ ਵਧਾ ਰਹੇ ਹਨ। ਪ੍ਰਸਤਾਵਨਾ ਦਾ ਤੀਸਰਾ ਪੁਆਇੰਟ ਹੈ ਕਿ ਕਸ਼ਮੀਰ ਦੇ ਮਸਲੇ ਵਿਚ ਇਥੋਂ ਜੁੜਿਆ ਹਰ ਤਥਾਕਥਿਤ ਮਨੁੱਖੀ ਅਧਿਕਾਰ ਵਾਦੀ ਇਕ ਨੈਕਸਸ ਦਾ ਹਿੱਸਾ ਹੈ।

ਭਾਰਤ ਖਿਲਾਫ ਪ੍ਰੋਪੇਗੰਡਾ ਬਣਿਆ ਗੱਦਾਰ ਪਰਿਵਾਰਾਂ ਦਾ ਫੈਮਿਲੀ ਬਿਜਨੈੱਸ
3 ਅਗਸਤ ਨੂੰ ਜਾਰੀ ਹੋਈ ਡਿਸਇੰਫੋ ਲੈਬ ਦੀ ਰਿਪੋਰਟ ‘ਕਸ਼ਮੀਰ ਇੰਕ : ਏ ਕਨਫਲਿਕਟ ਇੰਡਸਟਰੀ ਬੈਨੀਫਿਸੀਯਰੀਜ ਏਕ੍ਰੋਸ ਜਨਰੇਸ਼ਨ ਐਂਡ ਕਾਂਟੀਨੈਂਟ’ ਵਿਚ ਕਿਹਾ ਗਿਆ ਹੈ ਕਿ ਕਸ਼ਮੀਰ ਦੇ ਮੁੱਦੇ ਨੇ ਇਕ ਅਜਿਹਾ ਇਕੋਸਿਸਟਮ ਤਿਆਰ ਕਰ ਦਿੱਤਾ ਗਿਆ ਹੈ, ਜਿਸ ਵਿਚ ਕੁਝ ਪਰਿਵਾਰਾਂ ਨੇ ਭਾਰਤ ਦੇ ਖਿਲਾਫ ਪ੍ਰੋਪੇਗੰਡਾ ਨੂੰ ਹੀ ਆਪਣੀ ਰੋਜ਼ੀ-ਰੋਟੀ ਦਾ ਆਧਾਰ ਬਣਾ ਲਿਆ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਦੋਂ ਭਾਰਤ ਨੇ 2015-2016 ਵਿਚ ਆਪਣੇ ਫਾਰੇਨ ਕੰਟ੍ਰੀਬਿਊਸ਼ਨ ਰੇਗੂਲੇਸ਼ਨ ਐਕਟ (ਐੱਫ. ਸੀ. ਆਰ. ਏ.) ਨਿਯਮਾਂ ਨੂੰ ਸਖਤ ਕੀਤਾ ਤਾਂ ਕਸ਼ਮੀਰ ਵਿਚ ਅੱਤਵਾਦੀਆਂ ਦਾ ਰਾਸ਼ਨ-ਪਾਣੀ ਵੀ ਬੰਦ ਹੋਣ ਲੱਗਾ। 370 ਖਤਮ ਹੋਣ ਤੋਂ ਬਾਅਦ ਵੀ ਵੰਸ਼ਵਾਦ ਦਾ ਇਹ ਜ਼ਹਿਰੀਲਾ ਕਾਰੋਬਾਰ ਦੇਸ਼ ਦੇ ਗੱਦਾਰਾਂ ਦੀ ਰੱਗ-ਰੱਗ ਵਿਚ ਵਸਿਆ ਸੀ। ਇਸ ਲਈ ਉਨ੍ਹਾਂ ਨੇ ਇਸਨੂੰ ਜਾਰੀ ਰੱਖਣ ਲਈ ਵਿਦੇਸ਼ੀਆਂ ਨਾਲ ਮਿਲ ਕੇ ਨਵੀਆਂ-ਨਵੀਆਂ ਐੱਨ. ਜੀ. ਓ. ਸਥਾਪਤ ਕਰ ਕੇ ਫਿਰ ਕਸ਼ਮੀਰ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ।

ਅਮਰੀਕਾ, ਇੰਗਲੈਂਡ ਅਤੇ ਯੂਰਪੀ ਯੂਨੀਅਨ ਵਿਚ ਰਚੀ ਜਾਂਦੀ ਹੈ ਸਾਜਿਸ਼
ਐੱਫ. ਸੀ. ਆਰ. ਏ. ਉਹ ਕਾਨੂੰਨ ਹੈ ਜੋ ਭਾਰਤ ਵਿਚ ਵਿਦੇਸ਼ਾਂ ਤੋਂ ਆਉਣ ਵਾਲੀ ਆਰਥਿਕ ਮਦਦ ’ਤੇ ਨਿਗਰਾਨੀ ਰੱਖਦਾ ਹੈ। ਉਸੇ ਸਮੇਂ ਭਾਵ 5-6 ਸਾਲ ਪਹਿਲਾਂ ਜੰਮੂ-ਕਸ਼ਮੀਰ ਵਿਚ ਤਣਾਅ ਜਾਰੀ ਰੱਖਣ ਲਈ ਦਹਿਸ਼ਤਗਰਦੀ ਦੇ ਪਰਿਵਾਰਕ ਕਾਰੋਬਾਰ ਨੂੰ ਭਾਰਤ ਦੇ ਬਾਹਰ ਜ਼ਿਆਦਾ ਤੇਜ਼ੀ ਨਾਲ ਵਧਾਇਆ ਜਾਣ ਲੱਗਾ। ਕਸ਼ਮੀਰ ਦੇ ਖਿਲਾਫ ਸਾਜਿਸ਼ ਦੇ ਇਕ ਖੇਡ ਵਿਚ ਪਾਕਿਸਤਾਨ ਦੀ ਸਰਕਾਰ, ਉਥੋਂ ਦੀ ਫੌਜ ਅਤੇ ਉਥੋ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦਾ ਵੱਡਾ ਸਮਰਥਨ ਹਾਸਿਲ ਹੈ। ਭਰੋਸੇਯੋਗਤਾ ਵਧਾਉਣ ਲਈ ਇਨ੍ਹਾਂ ਖਾਨਦਾਨੀ ਸਾਜਿਸ਼ਕਾਰੀਆਂ ਨੇ ਲਾਬਿੰਗ ਫਰਮਸ ਵੀ ਹਾਇਰ ਕੀਤੀਆਂ ਹਨ। ਅਮਰੀਕਾ, ਇੰਗਲੈਂਡ ਅਤੇ ਯੂਰਪੀ ਯੂਨੀਅਨ ਦੇ ਨੇਤਾਵਾਂ ਤੋਂ ਇਸ ਪ੍ਰੋਪੇਗੰਡਾ ਦਾ ਸਮਰਥਨ ਵੀ ਲਿਆ ਜਾਂਦਾ ਹੈ ਅਤੇ ਇਸ ਪ੍ਰੋਪੇਗੰਡਾ ਨੂੰ ਫੈਲਾਉਣ ਲਈ ਆਈ. ਐੱਸ. ਆਈ. ਖਰਬਾਂ ਰੁਪਏ ਲੈਂਦੀ ਹੈ।

ਅੱਤਵਾਦ ਫੈਲਾਉਣ ਵਾਲਾ ਗੁਲਾਮ ਨਬੀ ਫਈ
ਜੰਮੂ-ਕਸ਼ਮੀਰ ਦੇ ਬਡਗਾਮ ਵਿਚ ਪੈਦਾ ਹੋਇਆ ਗੁਲਾਮ ਨਬੀ ਫਈ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਪੈਸਿਆਂ ’ਤੇ ਕਸ਼ਮੀਰ ਵਿਚ ਦਹਿਸ਼ਤ ਫੈਲਾਉਣ ਲਈ ਅੱਤਵਾਦੀਆਂ ਦੀ ਭਰਤੀ ਕਰਦਾ ਹੈ। ਫਈ ਹੀ ਸ਼ੱਕੀ ਸੰਗਠਨ ਐੱਸ. ਡਬਲਯੂ. ਕੇ ਭਾਵ ਸਟੈਂਡ ਵਿਦ ਕਸ਼ਮੀਰ ਦਾ ਸੰਸਥਾਪਕ ਹੈ। ਸਟੈਂਡ ਵਿਦ ਕਸ਼ਮੀਰ ਉਹੀ ਸੰਗਠਨ ਹੈ, ਜਿਸਨੇ ਯਾਸੀਨ ਮਲਿਕ ਵਰਗੇ ਵੱਖਵਾਦੀ ਦਾ ਸਮਰਥਨ ਕੀਤਾ ਸੀ।

ਕਸ਼ਮੀਰ ਦੇ ਦੁਸ਼ਮਣਾਂ ਦੀ ਪਰਿਵਾਰਕ ਜ਼ਹਿਰੀਲੀ ਬੇਲ
1- ਅਯੂਬ ਠਾਕੁਰ ਅਤੇ ਬੇਟੇ ਦਾ ਨਾਮ ਮੁਜਮਿੱਲ ਅਯੂਬ ਠਾਕੁਰ

2- ਅਕਰਮ ਡਾਰ ਅਤੇ ਬੇਟੇ ਦਾ ਨਾਮ ਇਜਾਜ ਡਾਰ

3- ਯੂਸੁਫ ਫਾਜਿਲੀਬੇਟੀ ਦਾ ਨਾਂ ਸਮੀਰਾ ਫਾਜ਼ਿਲੀ

4- ਸਸੀਰਾ ਦੀ ਕਜਿਨ..ਹਫਸਾ ਕੰਜਵਾਲ

5- ਟੋਨੀ ਅਸ਼ਾਈ ਅਤੇ ਨਾਲ ਟੋਨੀ ਦੀ ਰਿਸ਼ਤੇਦਾਰ ਸੇਹਲਾ ਅਸ਼ਾਈ

6- ਗੁਲਾਮ ਮੁਹੰਮਦ ਅਤੇ ਉਸਦੀ ਬੇਟੀ ਸ਼ਾਇਸਤਾ ਸਫੀ

7- ਗੁਲਾਮ ਨਬੀ ਮੀਰ ਅਤੇ ਉਸਦਾ ਬੇਟਾ ਆਯਮਨ ਮੀਰ

8- ਗੁਲਾਮ ਨਬੀ ਫਈ ਦਾ ਨਾਂ ਗ੍ਰੀਸ ਦੀ ਇਕ ਰਿਪੋਰਟ ਵੀਚ ਵੀ ਆਇਆ


DIsha

Content Editor

Related News