ਕੇਜਰੀਵਾਲ ਦੇ ਹਵਾਲਾ ਕਾਰੋਬਾਰੀਆਂ ਨਾਲ ਸੰਬੰਧ, ਮੇਰੀ ਜਾਨ ਨੂੰ ਖਤਰਾ- ਕਪਿਲ

05/20/2017 7:54:00 AM

ਨਵੀਂ ਦਿੱਲੀ— ਦਿੱਲੀ ਦੇ ਸਾਬਕਾ ਮੰਤਰੀ ਕਪਿਲ ਮਿਸ਼ਰਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ''ਤੇ ਹਵਾਲਾ ਕਾਰੋਬਾਰੀਆਂ ਅਤੇ ਮਾਫੀਆਵਾਂ ਨਾਲ ਮਿਲੀਭਗਤ ਦਾ ਸਨਸਨੀਖੇਜ ਦੋਸ਼ ਲਾਉਂਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਜਦੋਂ ਤੱਕ ਉਹ ਮੁੱਖ ਮੰਤਰੀ ਨੂੰ ਜੇਲ ਦੀਆਂ ਸਲਾਖਾਂ ਦੇ ਪਿੱਛੇ ਨਹੀਂ ਪਹੁੰਚਾ ਦਿੰਦਾ, ਚੁੱਪ ਨਹੀਂ ਬੈਠੇਗਾ। ਆਮ ਆਦਮੀ ਪਾਰਟੀ (ਆਪ) ਤੋਂ ਬਰਖ਼ਾਸਤ ਕਰਾਵਲ ਨਗਰ ਤੋਂ ਵਿਧਾਇਕ ਸ਼੍ਰੀ ਮਿਸ਼ਰਾ ਨੇ ਸ਼ੁੱਕਰਵਾਰ ਨੂੰ ਪੱਤਰਕਾਰ ਸੰਮੇਲਨ ''ਚ ਸ਼੍ਰੀ ਕੇਜਰੀਵਾਲ ''ਤੇ ਨਵੇਂ ਦੋਸ਼ ਲਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੇ ਕਾਲੇ ਧਨ ਨੂੰ ਸਫੇਦ ਕਰਨ ਲਈ ਨੋਟਬੰਦੀ ਦਾ ਵਿਰੋਧ ਕੀਤਾ। ਉਨ੍ਹਾਂ ਦੇ ਹਵਾਲਾ ਕਾਰੋਬਾਰੀਆਂ ਅਤੇ ਮਾਫੀਆਵਾਂ ਨਾਲ ਸੰਬੰਧ ਹਨ। ਇਨ੍ਹਾਂ ਦੋਸ਼ਾਂ ਤੋਂ ਬਾਅਦ ਸ਼੍ਰੀ ਕੇਜਰੀਵਾਲ ਤੋਂ ਅਸਤੀਫੇ ਦੀ ਮੰਗ ਕਰਦੇ ਹੋਏ ਸ਼੍ਰੀ ਮਿਸ਼ਰਾ ਨੇ ਕਿਹਾ ਕਿ ਨਵੇਂ ਖੁਲਾਸਿਆਂ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਜਾਨ ਦਾ ਵੀ ਖਤਰਾ ਹੈ। ਇਸ ਮੌਕੇ ਕਥਿਤ ਸਬੂਤ ਇਕੱਠੇ ਕਰਨ ''ਚ ਸ਼੍ਰੀ ਮਿਸ਼ਰਾ ਦੀ ਮਦਦ ਕਰਨ ਵਾਲੇ ਨੀਲ ਵੀ ਮੌਜੂਦ ਸਨ। ਉਨ੍ਹਾਂ ਨੇ ਕਿਹਾ,''''ਕੇਜਰੀਵਾਲ ਦਾ ਕਾਲਰ ਮੇਰੇ ਹੱਥ ''ਚ ਹੈ ਅਤੇ ਮੈਂ ਹੁਣ ਉਨ੍ਹਾਂ ਨੂੰ ਜੇਲ ਪਹੁੰਚਾ ਕੇ ਹੀ ਦਮ ਲਵਾਂਗਾ।'''' ਸ਼੍ਰੀ ਮਿਸ਼ਰਾ ਨੇ ਕਿਹਾ ਕਿ 2 ਕਰੋੜ ਰੁਪਏ ਦੇ ਚੰਦੇ ਦੀ ਪ੍ਰਾਪਤੀ ਲਈ ਜਿਸ ਮੁਕੇਸ਼ ਕੁਮਾਰ ਦੇ ਵਿਅਕਤੀ ਦਾ ਵੀਡੀਓ ਸਾਹਮਣੇ ਲਿਆਂਦਾ ਗਿਆ, ਉਹ ਝੂਠਾ ਵੀਡੀਓ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਨੋਟਬੰਦੀ ਦੌਰਾਨ ਗ੍ਰਿਫਤਾਰ ਕੀਤੇ ਗਏ ਰੋਹਿਤ ਟੰਡਨ ਦੀ ਕੰਪਨੀ ਦੇ ਨਿਰਦੇਸ਼ਕ ਹੇਮਪ੍ਰਕਾਸ਼ ਸ਼ਰਮਾ ਨਾਂ ਦੇ ਵਿਅਕਤੀ ਨੂੰ ਬਚਾਉਣ ਲਈ ਮੁਕੇਸ਼ ਕੁਮਾਰ ਨੂੰ ਅੱਗੇ ਕੀਤਾ ਗਿਆ। ਕੰਪਨੀਆਂ ਦੇ ਜਿਸ ਲੈਟਰ ਪੈਡ ''ਤੇ ਵੀਰਵਾਰ ਨੂੰ ''ਆਪ'' ਪਾਰਟੀ ਨੇ ਚੰਦਾ ਦੇਣ ਦੀ ਗੱਲ ਕਹੀ ਸੀ, ਸ਼੍ਰੀ ਮਿਸ਼ਰਾ ਨੇ ਕਿਹਾ ਕਿ ਇਹ ਫਰਜ਼ੀ ਹੈ ਅਤੇ ਘਰ ''ਚ ਬੈਠ ਕੇ ਬਣਾਏ ਗਏ ਹਨ। ਉਨ੍ਹਾਂ ਦਾ ਇਹ ਵੀ ਦਾਅਵਾ ਸੀ ਕਿ ਇਕ ਕੰਪਨੀ ਦੇ ਲੈਟਰ ਪੈਡ ''ਤੇ ਲਿਖੇ ਖੱਤ ''ਚ ਜੋ ਦਸਤਖ਼ਤ ਹਨ, ਉਹ ਮੁਕੇਸ਼ ਕੁਮਾਰ ਦੇ ਹੈ ਹੀ ਨਹੀਂ। ਪਹਿਲਾਂ ਸ਼੍ਰੀ ਕੇਜਰੀਵਾਲ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਪਾਰਟੀ ਨੂੰ ਚੰਦਾ ਕਿੱਥੋਂ ਮਿਲਿਆ, ਮੁੱਖ ਮੰਤਰੀ ਭਾਰਤੀ ਮਾਲੀਆ ਸੇਵਾ ਅਤੇ ਸਾਬਕਾ ਅਧਿਕਾਰੀ ਹੈ ਅਤੇ ਕਾਨੂੰਨ ਜਾਣਦੇ ਹਨ। ਇਸ ਲਈ ਉਨ੍ਹਾਂ ਨੂੰ ਹੁਣ ਇਹ ਦੱਸਣਾ ਹੋਵੇਗਾ ਕਿ 2 ਕਰੋੜ ਰੁਪਏ ਦਾ ਚੰਦਾ ਕਿੱਥੋਂ ਆਇਆ। ਚੰਦੇ ਦੀ ਤਰੀਕ ਨੂੰ ਲੈ ਕੇ ਵੀ ਸ਼੍ਰੀ ਮਿਸ਼ਰਾ ਨੇ ਸਵਾਲ ਚੁੱਕੇ ਅਤੇ ਕਿਹਾ ਕਿ ਮੁਕੇਸ਼ ਕੁਮਾਰ ਨੇ ਜਦੋਂ ਚੰਦਾ ਦਿੱਤਾ, ਉਸ ਸਮੇਂ ਉਹ ਕੰਪਨੀ ''ਚ ਨਿਰਦੇਸ਼ਕ ਸਨ ਹੀ ਨਹੀਂ।
ਸ਼੍ਰੀ ਮਿਸ਼ਰਾ ਨੇ ਮੁਕੇਸ਼ ਕੁਮਾਰ ਨੂੰ ਬੈਂਕ ਡਿਫਾਲਟਰ ਦੱਸਦੇ ਹੋਏ ਕਿਹਾ ਕਿ ਜਿਸ ਸ਼ਖਸ ਨੂੰ ਵੈਟ ਅਦਾ ਨਹੀਂ ਕਰਦਾ, ਕਰਜ਼ਾ ਨਹੀਂ ਉਤਾਰਦਾ, ਟੈਕਸ ਨਹੀਂ ਭਰਦਾ ਪਰ 2 ਕਰੋੜ ਦਾ ਚੰਦਾ ਦੇ ਸਕਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਕੰਪਨੀ ਨੂੰ 2014 ਨੂੰ ਹੀ ਤਾਲਾ ਲੱਗ ਜਾਣਾ ਚਾਹੀਦਾ ਸੀ, ਉਹ ਅਜੇ ਤੱਕ ਕਿਵੇਂ ਚੱਲ ਰਹੀ ਹੈ। ਉਹ ਸਿੱਧੇ-ਸਿੱਧ ਜਨ ਧਨ ਦੀ ਲੁੱਟ ਅਤੇ ਭ੍ਰਿਸ਼ਟਾਚਾਰ ਦਾ ਮਾਮਲਾ ਹੈ। ਉਨ੍ਹਾਂ ਦਾ ਦੋਸ਼ ਸੀ ਕਿ ਹਵਾਲਾ ਨਾਲ ਜੁੜੇ ਹੇਮਪ੍ਰਕਾਸ਼ ਸ਼ਰਮਾ ਨੂੰ ਬਚਾਉਣ ਲਈ ਮੁਕੇਸ਼ ਕੁਮਾਰ ਨੂੰ ਅੱਗੇ ਕੀਤਾ ਗਿਆ। ''ਆਪ'' ਪਾਰਟੀ ਨੂੰ ਚੰਦਾ ਦੇਣ ਵਾਲੀਆਂ ਕੰਪਨੀਆਂ ਨੂੰ ਫਰਜ਼ੀ ਦੱਸਦੇ ਹੋਏ ਸ਼੍ਰੀ ਮਿਸ਼ਰਾ ਨੇ ਦਾਅਵਾ ਕੀਤਾ ਕਿ ਨੋਟਬੰਦੀ ਦੌਰਾਨ ਸ਼੍ਰੀ ਕੇਜਰੀਵਾਲ ਇਸ ਲਈ ਬਦਹਵਾਸ ਅਤੇ ਬੌਖਲਾਏ ਹੋਏ ਸਨ, ਕਿਉਂਕਿ ਜਿਨ੍ਹਾਂ ਕੰਪਨੀਆਂ ''ਤੇ ਛਾਪੇ ਪੈ ਰਹੇ ਸਨ, ਉਨ੍ਹਾਂ ਦੇ ਮਾਲਕਾਂ ਅਤੇ ਨਿਰਦੇਸ਼ਕਾਂ ਨਾਲ ਸੰਬੰਧ ਸਨ। ਸਾਬਾਕ ਮੰਤਰੀ ਨੇ ''ਆਪ'' ਨੇਤਾਵਾਂ ਦੇ ਵਿਦੇਸ਼ੀ ਦੌਰਿਆਂ ''ਤੇ ਕੀਤੇ ਗਏ ਖਰਚ ਜਨਤਕ ਕੀਤੇ ਜਾਣ ਦੀ ਆਪਣੀ ਮੰਗ ਦੋਹਰਾਉਂਦੇ ਹੋਏ ਜਿਸ ਦਿਨ ਇਹ ਸਾਹਮਣੇ ਆ ਜਾਣਗੇ, ਸ਼੍ਰੀ ਕੇਜਰੀਵਾਲ ਨੂੰ ਦੇਸ਼ ਤੋਂ ਦੌੜਨ ਦੀ ਨੌਬਤ ਆਏਗੀ। ਜ਼ਿਕਰਯੋਗ ਹੈ ਕਿ ਸ਼੍ਰੀ ਮਿਸ਼ਰਾ ਨੇ ਸ਼੍ਰੀ ਕੇਜਰੀਵਾਲ ''ਤੇ ਊਰਜਾ ਮੰਤਰੀ ਸਤੇਂਦਰ ਜੈਨ ਤੋਂ 2 ਕਰੋੜ ਰੁਪਏ ਲੈਣ ਦਾ ਦੋਸ਼ ਲਾਇਆ ਸੀ। ਮੰਤਰੀ ਮੰਡਲ ਤੋਂ ਹਟਾਏ ਜਾਣ ਤੋਂ ਬਾਅਦ ਸ਼੍ਰੀ ਮਿਸ਼ਰਾ ਲਗਾਤਾਰ ਸ਼੍ਰੀ ਕੇਜਰੀਵਾਲ ''ਤੇ ਨਿਸ਼ਾਨਾ ਸਾਧ ਰਹੇ ਹਨ ਅਤੇ ਪਾਣੀ ਟੈਂਕਰ ਘੁਟਾਲੇ ''ਚ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਅਤੇ ਕੇਂਦਰੀ ਜਾਂਚ ਬਿਊਰੋ ਅਤੇ ਕੇਂਦਰੀ ਅਸਿੱਧੇ ਟੈਕਸ ਬੋਰਡ ''ਚ ਆਪਣੀ ਸ਼ਿਕਾਇਤ ਦਰਜ ਕਰਵਾ ਚੁਕੇ ਹਨ।


Disha

News Editor

Related News