ਤਬੇਲੇ ’ਚ ਸੁੱਤੇ ਵਿਅਕਤੀ ਦਾ ਕੱਟਿਆ ਗੁਪਤ ਅੰਗ
Saturday, Mar 08, 2025 - 11:30 PM (IST)

ਗਾਜ਼ੀਆਬਾਦ- ਵੇਵਸਿਟੀ ਥਾਣੇ ਅਧੀਨ ਆਉਂਦੇ ਸ਼ਾਹਪੁਰ-ਬਮਹੈਟਾ ਪਿੰਡ ’ਚ ਸ਼ੁੱਕਰਵਾਰ ਰਾਤ ਨੂੰ ਅਣਪਛਾਤੇ ਬਦਮਾਸ਼ ਤਬੇਲੇ ’ਚ ਸੌਂ ਰਹੇ ਇਕ ਵਿਅਕਤੀ ਦਾ ਗੁਪਤ ਅੰਗ ਕੱਟ ਕੇ ਆਪਣੇ ਨਾਲ ਲੈ ਗਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਨੇ ਪੀੜਤ ਨੂੰ ਨੇੜਲੇ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਅਤੇ ਪੁਲਸ ਨੂੰ ਸੂਚਿਤ ਕੀਤਾ।
ਦੋਸ਼ ਹੈ ਕਿ ਸ਼ਿਕਾਇਤ ਦੇ ਬਾਵਜੂਦ ਪੁਲਸ ਨੇ ਮਾਮਲਾ ਦਰਜ ਕਰਨ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ’ਚ ਲਾਪਰਵਾਹੀ ਵਰਤੀ। ਪੁਲਸ ਦੇ ਵਧੀਕ ਕਮਿਸ਼ਨਰ ਦੇ ਹੁਕਮਾਂ ’ਤੇ ਵੇਵਸਿਟੀ ਪੁਲਸ ਨੇ ਪੀੜਤ ਦੇ ਪੁੱਤਰ ਪ੍ਰਿੰਸ ਦੀ ਸ਼ਿਕਾਇਤ ’ਤੇ ਇਕ ਕਿੰਨਰ ਖਿਲਾਫ ਮਾਮਲਾ ਦਰਜ ਕੀਤਾ ਹੈ। ਸ਼ਾਹਪੁਰ-ਬਮਹੈਟਾ ਪਿੰਡ ’ਚ 42 ਸਾਲਾ ਸੰਜੇ ਯਾਦਵ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਸ ਦੀ ਡੇਅਰੀ ਘਰ ਤੋਂ ਲੱਗਭਗ 500 ਮੀਟਰ ਦੂਰ ਹੈ।
ਪ੍ਰਿੰਸ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਸੰਜੇ ਯਾਦਵ ਰੋਜ਼ਾਨਾ ਤਬੇਲੇ ’ਚ ਹੀ ਸੌਂਦੇ ਹਨ। ਸ਼ੁੱਕਰਵਾਰ ਨੂੰ ਵੀ ਉਹ ਉੱਥੇ ਬਣੇ ਕਮਰੇ ’ਚ ਸੁੱਤੇ ਸਨ। ਰਾਤ ਲੱਗਭਗ 11:15 ਵਜੇ 4-5 ਅਣਪਛਾਤੇ ਲੋਕ ਉੱਥੇ ਪਹੁੰਚੇ ਅਤੇ ਸੰਜੇ ਯਾਦਵ ਨੂੰ ਦਬੋਚ ਕੇ ਉਸ ਦਾ ਗੁਪਤ ਅੰਗ ਕੱਟ ਕੇ ਆਪਣੇ ਨਾਲ ਲੈ ਗਏ।