ਚੱਲਦੀ ਟਰੇਨ ਤੋਂ RPF ਜਵਾਨਾਂ ਨੂੰ ਸੁੱਟਣ ਵਾਲਾ ਬਦਮਾਸ਼ ਐਨਕਾਊਂਟਰ ''ਚ ਢੇਰ
Tuesday, Sep 24, 2024 - 10:30 AM (IST)
ਲਖਨਊ (ਭਾਸ਼ਾ)- ਪਿਛਲੇ ਮਹੀਨੇ ਰੇਲਵੇ ਸੁਰੱਖਿਆ ਫ਼ੋਰਸ (ਆਰ.ਪੀ.ਐੱਫ.) ਦੇ ਦੋ ਜਵਾਨਾਂ ਦੇ ਕਤਲ 'ਚ ਸ਼ਾਮਲ ਇਕ ਸ਼ੱਕੀ ਸ਼ਰਾਬ ਤਸਕਰ ਦੀ ਮੰਗਲਵਾਰ ਨੂੰ ਗਾਜ਼ੀਪੁਰ ਜ਼ਿਲ੍ਹੇ ਵਿਚ ਉੱਤਰ ਪ੍ਰਦੇਸ਼ ਪੁਲਸ ਨਾਲ ਮੁਕਾਬਲੇ ਵਿਚ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਸ ਨੇ ਕਿਹਾ ਕਿ ਸ਼ੱਕੀ ਵਿਅਕਤੀ 'ਤੇ 1 ਲੱਖ ਰੁਪਏ ਦਾ ਇਨਾਮ ਸੀ ਅਤੇ ਸੋਮਵਾਰ ਦੇਰ ਰਾਤ ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਦੀ ਨੋਇਡਾ ਯੂਨਿਟ ਅਤੇ ਗਾਜ਼ੀਪੁਰ ਪੁਲਸ ਟੀਮ ਨਾਲ ਹੋਏ ਮੁਕਾਬਲੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਗਾਜ਼ੀਪੁਰ ਦੇ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ, ਜਿੱਥੇ ਮੰਗਲਵਾਰ ਸਵੇਰੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਪਛਾਣ ਮੁਹੰਮਦ ਜ਼ਾਹਿਦ ਉਰਫ਼ ਸੋਨੂੰ (25) ਵਾਸੀ ਪਟਨਾ (ਬਿਹਾਰ) ਵਜੋਂ ਹੋਈ ਹੈ ਅਤੇ ਉਸ ’ਤੇ 1 ਲੱਖ ਰੁਪਏ ਦਾ ਨਕਦ ਇਨਾਮ ਸੀ। ਪੁਲਸ ਡਾਇਰੈਕਟਰ ਜਨਰਲ ਅਤੇ ਐੱਸਟੀਐੱਫ ਦੇ ਅਮਿਤਾਭ ਯਸ਼ ਨੇ ਸੋਮਵਾਰ ਦੇਰ ਰਾਤ ਦੱਸਿਆ ਕਿ 19/20 ਅਗਸਤ ਦੀ ਰਾਤ ਨੂੰ 2 ਆਰਪੀਐੱਫ ਕਾਂਸਟੇਬਲ ਜਾਵੇਦ ਖਾਨ ਅਤੇ ਪ੍ਰਮੋਦ ਰੇਲ ਗੱਡੀ ਨੰਬਰ 15631 ਬਾੜਮੇਰ ਗੁਹਾਟੀ ਐਕਸਪ੍ਰੈਸ 'ਚ ਨਾਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੌਰਾਨ ਸ਼ਰਾਬ ਤਸਕਰਾਂ ਨੇ ਦੋਹਾਂ ਕਾਂਸਟੇਬਲਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਚੱਲਦੀ ਰੇਲ ਗੱਡੀ ਤੋਂ ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਦੋਵੇਂ ਕਾਂਸਟੇਬਲਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸ਼ਰਮਨਾਕ! 7 ਸਾਲਾ ਬੱਚੀ ਨਾਲ ਉਸ ਦੇ ਹਮਉਮਰ 2 ਬੱਚਿਆਂ ਨੇ ਕੀਤਾ ਜਬਰ-ਜ਼ਿਨਾਹ
ਏਡੀਜੀ ਕਾਨੂੰਨ ਵਿਵਸਥਾ ਅਤੇ ਐੱਸਟੀਐੱਫ ਨੇ ਕਿਹਾ ਕਿ ਮੁਹੰਮਦ ਜ਼ਾਹਿਦ ਇਸ ਮਾਮਲੇ 'ਚ ਲੋੜੀਂਦਾ ਸੀ ਅਤੇ ਉਸ 'ਤੇ ਇਕ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਗਾਜ਼ੀਪੁਰ ਦੇ ਪੁਲਸ ਸੁਪਰਡੈਂਟ ਇਰਾਜ ਰਾਜਾ ਨੇ ਕਿਹਾ,"ਮੁਕਾਬਲੇ 'ਚ ਪਟਨਾ ਨਿਵਾਸੀ ਜ਼ਾਹਿਦ ਉਰਫ਼ ਸੋਨੂੰ ਜ਼ਖਮੀ ਹੋ ਗਿਆ, ਜਦੋਂ ਕਿ ਦੋ ਪੁਲਸ ਕਰਮਚਾਰੀ ਵੀ ਜ਼ਖਮੀ ਹੋ ਗਏ। ਰਾਜਾ ਨੇ ਦੱਸਿਆ ਕਿ ਜ਼ਾਹਿਦ ਆਰਪੀਐੱਫ ਜਵਾਨਾਂ 'ਤੇ ਹਮਲੇ ਦਾ ਮੁੱਖ ਸਾਜ਼ਿਸ਼ਕਰਤਾ ਸੀ। ਸਾਨੂੰ ਸੂਚਨਾ ਮਿਲੀ ਸੀ ਕਿ ਉਹ ਇਕ ਵਾਰ ਫਿਰ ਦਿਲਦਾਰਨਗਰ ਦੇ ਨੇੜੇ ਉਸੇ ਰਸਤੇ ਤੋਂ ਸ਼ਰਾਬ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।'' ਐੱਸਪੀ ਨੇ ਕਿਹਾ,''ਗਾਜ਼ੀਪੁਰ ਪੁਲਸ ਅਤੇ ਐੱਸਟੀਐੱਫ ਦੀ ਨੋਇਡਾ ਯੂਨਿਟ ਦੀ ਟੀਮ ਨੇ ਜ਼ਾਹਿਦ ਨੂੰ ਘੇਰ ਲਿਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਦੋ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ।'' ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ,''ਜ਼ਾਹਿਦ ਨੂੰ ਪਹਿਲਾਂ ਸੀਐੱਚਸੀ ਲਿਜਾਇਆ ਗਿਆ ਅਤੇ ਉਥੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕੀਤਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੁਕਾਬਲੇ ਤੋਂ ਬਾਅਦ ਉਸ ਦੀ ਮੌਤ ਹੋ ਗਈ। ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।'' ਅਧਿਕਾਰੀ ਨੇ ਦੱਸਿਆ ਕਿ 19-20 ਅਗਸਤ ਦੀ ਘਟਨਾ 'ਚ ਸ਼ਾਮਲ 6 ਹੋਰ ਵਿਅਕਤੀਆਂ ਨੂੰ ਪਹਿਲਾਂ ਹੀ 2 ਵੱਖ-ਵੱਖ ਮੁਕਾਬਲਿਆਂ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8