ਵਿਦਿਆਰਥਣ ਨਾਲ ਛੇੜਛਾੜ ਕਰਨ ਵਾਲੇ ਅਧਿਆਪਕ ਨੂੰ ਜੇਲ

08/09/2019 1:39:52 PM

ਗੋਰਖਪੁਰ—ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲੇ ਦੇ ਸਹਿਜਨਵਾ ਥਾਣਾ ਖੇਤਰ 'ਚ ਇਕ ਨਾਬਾਲਗ ਵਿਦਿਆਰਥਣ ਦੇ ਨਾਲ ਛੇੜਛਾੜ ਕਰਨ ਵਾਲੇ ਅਧਿਆਪਕ ਨੂੰ ਪੁਲਸ ਨੇ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰਕੇ ਜੇਲ 'ਚ ਭੇਜ ਦਿੱਤਾ ਹੈ। ਪੁਲਸ ਨੇ ਅੱਜ ਦੱਸਿਆ ਕਿ ਸੈਂਟ ਜੋਸੇਫ ਸਕੂਲ 'ਚ ਕੱਲ ਪੜ੍ਹਾਈ ਦੌਰਾਨ ਅਧਿਆਪਕ ਸਾਜੀ ਐੱਮ.ਸੀ. ਨੇ ਕਲਾਸ 'ਚ ਬੈਠੀ ਅੱਠਵੀਂ ਦੀ ਨਾਬਾਲਗ ਵਿਦਿਆਰਥਣ ਦੇ ਨਾਲ ਛੇੜਛਾੜ ਕੀਤੀ। ਵਿਦਿਆਰਥਣਾਂ ਨੇ ਵਿਰੋਧ ਕੀਤਾ ਤਾਂ ਦੋਸ਼ੀ ਅਧਿਆਪਕ ਨੇ ਸਭ ਦਾ ਭਵਿੱਖ ਬਰਬਾਦ ਕਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਕਿਸੇ ਤਰ੍ਹਾਂ ਨਾਲ ਵਿਦਿਆਰਥਣ ਨੇ ਬਾਹਰ ਨਿਕਲ ਕੇ ਇਸ ਘਟਨਾ ਦੀ ਜਾਣਕਾਰੀ ਫੋਨ 'ਤੇ ਪਰਿਵਾਰ ਵਾਲਿਆਂ ਨੂੰ ਦਿੱਤੀ। ਪਿੰਡ ਦੇ ਲੋਕਾਂ ਦੇ ਨਾਲ ਪਰਿਵਾਰ ਸਕੂਲ ਪਹੁੰਚਿਆ ਅਤੇ ਹੰਗਾਮਾ ਕਰਦੇ ਹੋਏ ਦੋਸ਼ੀ ਅਧਿਆਪਕ ਨੂੰ ਲੱਭਣ ਲੱਗੇ। ਇਸ ਦੌਰਾਨ ਅਧਿਆਪਕ ਨੇ ਬਚਾਅ 'ਚ ਆਏ ਸਕੂਲ ਦੇ ਪ੍ਰਿੰਸੀਪਲ ਰਵਿੰਦਰ ਨਾਥ ਅਤੇ ਪ੍ਰਬੰਧਕ ਕੂਰੀਅਨ ਜੋਸਫ ਦਾ ਭੀੜ ਨੇ ਕੁੱਟਾਪਾ ਸ਼ੁਰੂ ਕਰ ਦਿੱਤਾ। ਇਸ ਸੂਚਨਾ 'ਤੇ ਪਹੁੰਚੀ ਪੁਲਸ ਫੋਰਸ ਨੇ ਦੋਵਾਂ ਨੂੰ ਭੀੜ ਦੇ ਗੁੱਸੇ ਤੋਂ ਬਚਾਇਆ ਅਤੇ ਹਿਰਾਸਤ 'ਚ ਲੈ ਲਿਆ। ਇਸ ਘਟਨਾ ਦੇ ਬਾਅਦ ਸਕੂਲ ਬੰਦ ਕਰ ਦਿੱਤਾ ਗਿਆ ਹੈ। ਪੁਲਸ ਨੇ ਘਟਨਾ ਵਾਲੀ ਥਾਂ 'ਤੇ ਨਿਰੀਖਣ ਦੇ ਬਾਅਦ ਕਲਾਸ 'ਚ ਲੱਗੇ ਸੀ.ਸੀ. ਕੈਮਰੇ ਦੀ ਫੁਟੇਜ਼ ਕੱਢੀ ਅਤੇ ਘਟਨਾ ਦੀ ਪੁਸ਼ਟੀ ਕੀਤੀ। ਪੀੜਤ ਵਿਦਿਆਰਥਣ ਦੇ ਪਿਤਾ ਦੀ ਤਹਿਰੀਰ 'ਤੇ ਪੁਲਸ ਨੇ ਕੇਰਲ ਨਿਵਾਸੀ ਅਧਿਆਪਕ ਸਾਜੀ ਐੱਮ.ਸੀ. ਦੇ ਖਿਲਾਫ ਛੇੜਛਾੜ ਅਤੇ ਪੋਕਸੋ ਐਕਟ ਦੀ ਧਾਰਾ 'ਚ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅੱਜ ਜੇਲ 'ਚ ਭੇਜ ਦਿੱਤਾ ਹੈ।


Aarti dhillon

Content Editor

Related News