13 ਸਾਲ ਦੀ ਨਾਬਾਲਗ ਬਲਾਤਕਾਰ ਤੋਂ ਬਾਅਦ ਹੋਈ ਗਰਭਵਤੀ

Thursday, May 10, 2018 - 01:50 PM (IST)

ਮੰਡੀ— ਦੇਵ ਭੂਮੀ 'ਚ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮੰਡੀ ਜ਼ਿਲੇ ਦੇ ਸਰਕਾਘਾਟ ਦੇ ਵਿਅਕਤੀ ਨੇ 13 ਸਾਲ ਦੀ ਨਾਬਾਲਗ ਬੱਚੀ ਨਾਲ ਬਲਾਤਕਾਰ ਕਰਕੇ ਉਸ ਨੂੰ ਗਰਭਵਤੀ ਕਰ ਦਿੱਤਾ। ਇਸ ਗੱਲ ਦਾ ਖੁਲ੍ਹਾਸਾ ਉਸ ਸਮੇਂ ਹੋਇਆ ਜਦੋਂ ਬੱਚੀ ਨੂੰ ਦਾਦਾ-ਦਾਦੀ ਜਾਂਚ ਲਈ ਜੋਨਲ ਹਸਪਤਾਲ ਲੈ ਕੇ ਗਏ। ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਹ ਗਰਭਵਤੀ ਹੈ। ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਮਹਿਲਾ ਥਾਣਾ ਮੰਡੀ ਤੋਂ ਟੀਮ ਨੇ ਆ ਕੇ ਕਾਰਵਾਈ ਸ਼ੁਰੂ ਕੀਤੀ।

ਨਾਬਾਲਗ ਬੱਚੀ 13 ਸਾਲ ਦੀ ਹੈ ਅਤੇ ਸਕੂਲ 'ਚ ਪੜ੍ਹਦੀ ਹੈ। ਲੜਕੀ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ ਇਹ ਘਟਨਾ ਇਸੀ ਸਾਲ ਜਨਵਰੀ ਮਹੀਨੇ ਦੀ ਹੈ। ਜਦੋਂ ਉਹ ਸਕੂਲ ਤੋਂ ਘਰ ਆ ਰਹੀ ਸੀ ਤਾਂ ਉਦੋਂ ਉਸੀ ਦੇ ਇਲਾਕੇ ਦੇ ਇਕ ਵਿਅਕਤੀ ਨੇ ਜ਼ਬਰਦਸਤੀ ਬਲਾਤਕਾਰ ਕੀਤਾ। ਉਸ ਨੇ ਡਰ ਕਾਰਨ ਇਸ ਘਟਨਾ ਦੇ ਬਾਰੇ 'ਚ ਕਿਸੇ ਨੂੰ ਕੁਝ ਨਹੀਂ ਦੱਸਿਆ ਪਰ ਚੈਕਅੱਪ ਦੌਰਾਨ ਪਤਾ ਚੱਲਿਆ ਕਿ ਉਹ ਪੇਟ ਤੋਂ ਹੈ। ਲੜਕੀ ਦੀ ਮਾਂ ਨਹੀਂ ਹੈ ਅਤੇ ਪਿਤਾ ਨੇ ਦੂਜਾ ਵਿਆਹ ਕਰ ਲਿਆ ਹੈ। ਅਜਿਹੇ 'ਚ ਲੜਕੀ ਆਪਣੇ ਬੁੱਢੇ ਦਾਦਾ-ਦਾਦੀ ਕੋਲ ਰਹਿੰਦੀ ਹੈ। ਪੁਲਸ ਨੇ ਲੜਕੀ ਦੇ ਬਿਆਨ ਦਰਜ ਕਰਨ ਦੇ ਬਾਅਦ ਧਾਰਾ 376 ਅਤੇ ਪਾਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਵਿਅਕਤੀ ਨੂੰ ਫੜਨ ਲਈ ਪੁਲਸ ਟੀਮਾਂ ਰਵਾਨਾ ਹੋ ਗਈਆਂ ਹਨ। ਐਸ.ਪੀ ਮੁੰਡੀ ਗੁਰਦੇਵ ਚੰਦ ਸ਼ਰਮਾ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਦੋਸ਼ੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।


Related News