ਨਾਬਾਲਿਗਾ ਨਾਲ ਜਬਰ-ਜ਼ਨਾਹ, ਫਿਰ ਗਰਭਪਾਤ ਲਈ ਕੀਤਾ ਮਜਬੂਰ
Monday, Mar 03, 2025 - 04:18 AM (IST)

ਠਾਣੇ (ਭਾਸ਼ਾ) - ਮਹਾਰਾਸ਼ਟਰ ਦੇ ਠਾਣੇ ਜ਼ਿਲੇ ’ਚ ਪੁਲਸ ਨੇ 17 ਸਾਲਾ ਇਕ ਕੁੜੀ ਨਾਲ ਜਬਰ-ਜ਼ਨਾਹ ਕਰਨ ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਉਸ ਨੂੰ ਗਰਭਪਾਤ ਕਰਵਾਉਣ ਲਈ ਮਜਬੂਰ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਧਿਕਾਰੀਆਂ ਨੇ ਦੱਸਿਆ ਕਿ ਨਾਬਾਲਿਗਾ ਦੇ ਗਰਭਪਾਤ ਲਈ ਦਵਾਈਆਂ ਦੇਣ ਵਾਲੇ ਡਾਕਟਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਹੋਰ ਜਾਂਚ ਲਈ ਉਲਹਾਸਨਗਰ ਦੇ ਇਕ ਸ਼ਮਸ਼ਾਨਘਾਟ ’ਚ ਦੱਬੇ ਭਰੂਣ ਨੂੰ ਬਾਹਰ ਕੱਢ ਲਿਆ ਗਿਆ ਹੈ। ਪੀੜਤਾ ਤੇ 29 ਸਾਲਾ ਮੁਲਜ਼ਮ ਇੱਥੋਂ ਦੇ ਉਲਹਾਸਨਗਰ ਦੇ ਇਕ ਇਲਾਕੇ ’ਚ ਗੁਆਂਢੀ ਸਨ।
ਉਲਹਾਸਨਗਰ ਸੈਂਟਰਲ ਪੁਲਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਸ਼ੰਕਰ ਅਵਤਾਡੇ ਨੇ ਕਿਹਾ ਕਿ ਪਿਛਲੇ ਸਾਲ ਜੁਲਾਈ ’ਚ ਮੁਲਜ਼ਮ ਨੇ ਪੀੜਤਾ ਨੂੰ ਉਸ ਸਮੇਂ ਰਾਤ ਦੇ ਖਾਣੇ ਦੇ ਬਹਾਨੇ ਆਪਣੇ ਘਰ ਬੁਲਾਇਆ ਜਦੋਂ ਉਸ ਦੀ ਪਤਨੀ, ਬੱਚੇ ਤੇ ਮਾਪੇ ਆਪਣੇ ਜੱਦੀ ਪਿੰਡ ਗਏ ਹੋਏ ਸਨ।