ਦਿੱਲੀ ''ਚ 9 ਸਾਲਾ ਬੱਚੀ ਨਾਲ ਜਿਨਸੀ ਸ਼ੋਸ਼ਣ, ਨਾਬਾਲਗ ਦੋਸ਼ੀ ਹਿਰਾਸਤ ''ਚ
Sunday, Apr 30, 2023 - 01:54 PM (IST)

ਨਵੀਂ ਦਿੱਲੀ (ਭਾਸ਼ਾ)- ਪੂਰਬੀ ਦਿੱਲੀ ਦੇ ਕਲਿਆਣਪੁਰੀ ਇਲਾਕੇ 'ਚ 9 ਸਾਲ ਦੀ ਇਕ ਬੱਚੀ ਇਕ ਮੁੰਡੇ ਨੇ ਯੌਨ ਸ਼ੋਸ਼ਣ ਕੀਤਾ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਾਬਾਲਗ ਦੋਸ਼ੀ ਨੂੰ ਸ਼ਨੀਵਾਰ ਨੂੰ ਹੋਈ ਘਟਨਾ ਦੇ ਸਿਲਸਿਲੇ 'ਚ ਹਿਰਾਸਤ 'ਚ ਲਿਆ ਗਿਆ ਹੈ। ਸ਼ਨੀਵਾਰ ਦੇਰ ਰਾਤ ਕਲਿਆਣਪੁਰੀ ਥਾਣੇ 'ਚ ਸ਼ੋਸ਼ਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲਸ ਨੇ ਕਿਹਾ ਕਿ ਪੀੜਤਾ ਸ਼ਨੀਵਾਰ ਨੂੰ ਗਲੀ 'ਚ ਖੇਡ ਰਹੀ ਸੀ, ਜਦੋਂ ਦੋਸ਼ੀ ਉਸ ਨੂੰ ਆਪਣੇ ਘਰ ਨੇੜੇ ਇਕ ਪਾਰਕ ਕੋਲ ਇਕ ਖ਼ਾਲੀ ਘਰ 'ਚ ਲੈ ਗਿਆ ਅਤੇ ਉਸ ਦਾ ਯੌਨ ਸ਼ੋਸ਼ਣ ਕੀਤਾ।
ਇਕ ਸੀਨੀਅਰ ਪੁਲਸ ਅਧਿਾਕਰੀ ਨੇ ਕਿਹਾ ਕਿ ਪੀੜਤਾ ਘਰ ਆਈ ਅਤੇ ਆਪਣੇ ਮਾਤਾ-ਪਿਤਾ ਨੂੰ ਘਟਨਾ ਬਾਰੇ ਦੱਸਿਆ, ਜੋ ਉਸ ਨੂੰ ਹਸਪਤਾਲ ਲੈ ਗਏ। ਪੁਲਸ ਨੇ ਕਿਹਾ ਕਿ ਘਟਨਾ ਬਾਰੇ ਦੱਸਿਆ, ਜੋ ਹਸਪਤਾਲ ਲੈ ਗਏ। ਪੁਲਸ ਨੇ ਕਿਹਾ ਕਿ ਉਸ ਦੀ ਮੈਡੀਕਲ ਜਾਂਚ ਲਾਲ ਬਹਾਦਰ ਸ਼ਾਸਤਰੀ ਹਸਪਤਾਲ 'ਚ ਕੀਤੀ ਗਈ, ਜਿੱਥੇ ਡਾਕਟਰਾਂ ਨੇ ਕੁੱਟਮਾਰ ਦੀ ਪੁਸ਼ਟੀ ਕੀਤੀ। ਚਾਈਲਡ ਕੇਅਰ ਕਾਊਂਸਲ ਨੇ ਵੀ ਉਸ ਦੀ ਕਾਊਂਸਲਿੰਗ ਕੀਤੀ। ਸੀਨੀਅਰ ਅਧਿਕਾਰੀ ਨੇ ਕਿਹਾ ਕਿ ਭਾਰਤੀ ਦੰਡਾਵਲੀ ਦੀ ਧਾਰਾ 376 (ਜਬਰ ਜ਼ਿਨਾਹ) ਅਤੇ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ਐਕਟ (ਪੋਕਸੋ) ਦੇ ਪ੍ਰਾਸੰਗਿਕ ਪ੍ਰਬੰਧਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਅਤੇ ਨਾਬਾਲਗ ਦੋਸ਼ੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ।