ਆਸਟਰੇਲੀਆ ''ਚ ਡੂੱਬੀ ਨਾਬਾਲਿਗ ਲੜਕੀ ਦੇ ਪਰਿਵਾਰ ਨੇ 35 ਕਰੋੜ ਰੁਪਏ ਮੁਆਵਜ਼ੇ ਦੀ ਕੀਤੀ ਮੰਗ

Wednesday, Oct 31, 2018 - 03:50 PM (IST)

ਨਵੀਂ ਦਿੱਲੀ— ਆਸਟਰੇਲੀਆ ਦੌਰੇ 'ਤੇ ਪਿਛਲੇ ਸਾਲ ਡੁੱਬਣ ਵਾਲੀ 15 ਸਾਲਾ ਫੁੱਟਬਾਲਰ ਦੇ ਪਰਿਵਾਰ ਨੇ ਦਿੱਲੀ ਹਾਈ ਕੋਰਟ ਦੀ ਸ਼ਰਣ 'ਚ ਜਾ ਕੇ ਅਧਿਕਾਰੀਆਂ ਤੋਂ 35 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਤੇ ਉਨ੍ਹਾਂ ਖਿਲਾਫ ਜਾਂਚ ਦੀ ਮੰਗ ਕੀਤੀ ਹੈ। ਜੱਜ ਵਿਭੁ ਬਾਖਰੂ ਨੇ ਕੇਂਦਰ ਸਰਕਾਰ, ਦਿੱਲੀ ਸਰਕਾਰ, ਭਾਰਤੀ ਸਕੂਲ ਖੇਡ ਫੈਡਰੇਸ਼ਨ ਤੇ ਸਰਕਾਰੀ ਸਰਵੋਦਿਆ ਕੰਨਿਆ ਯੂਨੀਵਰਸਿਟੀ ਤੋਂ ਜਵਾਬ ਮੰਗਿਆ ਹੈ, ਜਿਥੇ ਵਿਦਿਆਰਥਣ ਪੜ੍ਹਦੀ ਸੀ। ਨਿਤਿਸ਼ਾ ਨੇਗੀ ਇਕ ਅੰਤਰਰਾਸ਼ਟਰੀ ਖੇਡ ਟੂਰਨਾਮੈਂਟ 'ਚ ਹਿੱਸਾ ਲੈਣ ਲਈ ਆਸਟਰੇਲੀਆ ਗਈ ਸੀ ਪਰ ਪਿਛਲੇ ਸਾਲ ਦਸੰਬਰ 'ਚ ਬੀਚ 'ਤੇ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਪੂਰਬੀ ਦਿੱੱਲੀ ਦੇ ਸਰਕਾਰੀ ਸਕੂਲ ਦੀ ਵਿਦਿਆਰਥਣ ਨਿਤਿਸ਼ਾ ਐਡਿਲੇਡ ਦੇ ਹੋਲਡਫਾਸਟ ਮਰੀਨਾ ਬੀਚ 'ਚ ਡੁੱਬੀ ਜਿਥੇ ਉਹ ਮੈਚ ਤੋਂ ਬਾਅਦ ਆਪਣੇ 4 ਦੋਸਤਾਂ ਨਾਲ ਗਈ ਸੀ। ਇਹ ਮੈਚ ਪੈਸੇਫਿਕ ਇੰਟਰਨੈਸ਼ਨਲ ਸਕੂਲ ਖੇਡ 2017 ਦਾ ਹਿੱਸਾ ਸੀ। ਅਦਾਲਤ ਨੇ ਵਕੀਲ ਵਿਲਸ ਮੈਥਿਊਜ਼ ਵੱਲੋਂ ਦਾਇਰ ਪਟੀਸ਼ਨ 'ਤੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਅਗਲੇ ਸਾਲ 8 ਮਈ ਨੂੰ ਰੱਖੀ ਹੈ।
ਲੜਕੀ ਦੇ ਪਰਿਵਾਰ ਵੱਲੋਂ ਦਾਇਰ ਪਟੀਸ਼ਨ 'ਚ ਅਧਿਕਾਰੀਆਂ 'ਤੇ ਲਾਪਰਵਾਹੀ ਦੇ ਦੋਸ਼ ਲਗਾਏ ਗਏ ਹਨ ਜੋ ਖਿਡਾਰੀਆਂ ਨੂੰ ਬੀਚ 'ਤੇ ਲੈ ਗਏ, ਜਿਸ ਕਾਰਨ ਪਿਛਲੇ ਸਾਲ 10 ਦਸੰਬਰ ਨੂੰ ਨਾਬਾਲਿਗ ਨਿਤਿਸ਼ਾ ਦੀ ਡੁੱਬਣ ਕਾਰਨ ਮੌਤ ਹੋ ਗਈ। ਪਰਿਵਾਰ ਨੇ ਅਧਿਕਾਰੀਆਂ ਤੋਂ 35 ਕਰੋੜ ਰੁਪਏ ਜਾਂ ਕਿਸੋ ਹੋਰ ਉਚਿਤ ਰਾਸ਼ੀ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ ਤੇ ਨਾਲ ਹੀ ਕੇਂਦਰ ਤੇ ਦਿੱਲੀ ਸਰਕਾਰ ਨੂੰ ਅਧਿਕਾਰੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਲਈ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ।


Related News