ਕੋਰੋਨਾ ਨਿਗਰਾਨੀ ਕਮੇਟੀ ਦੇ ਗਠਨ ਸੰਬੰਧੀ ਨੋਟਿਸ ਫਰਜ਼ੀ : ਗ੍ਰਹਿ ਮੰਤਰਾਲੇ

Saturday, Jul 11, 2020 - 05:30 PM (IST)

ਕੋਰੋਨਾ ਨਿਗਰਾਨੀ ਕਮੇਟੀ ਦੇ ਗਠਨ ਸੰਬੰਧੀ ਨੋਟਿਸ ਫਰਜ਼ੀ : ਗ੍ਰਹਿ ਮੰਤਰਾਲੇ

ਨਵੀਂ ਦਿੱਲੀ- ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਉਸ ਵਲੋਂ ਜਾਰੀ ਕੀਤੀ ਗਈ ਵੱਖ-ਵੱਖ ਮਾਨਕ ਸੰਚਾਲਨ ਪ੍ਰਕਿਰਿਆਵਾਂ ਲਾਗੂ ਕਰਨ ਲਈ ਨਿਗਰਾਨੀ ਕਮੇਟੀ ਗਠਿਤ ਕੀਤੇ ਜਾਣ ਸੰਬੰਧੀ ਨੋਟਿਸ ਫਰਜ਼ੀ ਹੈ। ਇਸ ਤਰ੍ਹਾਂ ਦੀ ਕੋਈ ਕਮੇਟੀ ਗਠਿਤ ਨਹੀਂ ਕੀਤੀ ਗਈ ਹੈ। ਮੰਤਰਾਲੇ ਨੇ ਟਵੀਟ ਕਰ ਕੇ ਪਿਛਲੇ ਕੁਝ ਦਿਨਾਂ ਤੋਂ ਵਾਇਰਲ ਹੋ ਰਹੇ ਇਸ ਨੋਟਿਸ ਦੀ ਫੋਟੋ ਵੀ ਪਾਈ ਹੈ ਅਤੇ ਇਸ ਨੂੰ ਫਰਜ਼ੀ ਕਰਾਰ ਦਿੱਤਾ ਹੈ।

PunjabKesariਟਵੀਟ 'ਚ ਕਿਹਾ ਗਿਆ ਹੈ,''ਕੋਵਿਡ-19 ਮਹਾਮਾਰੀ ਨਿਗਰਾਨੀ ਕਮੇਟੀ ਦੇ ਗਠਨ ਦਾ ਦਾਅਵਾ ਕਰਨ ਵਾਲਾ ਇਹ ਨੋਟਿਸ ਫਰਜ਼ੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਤਰ੍ਹਾਂ ਦੀ ਕੋਈ ਕਮੇਟੀ ਗਠਿਤ ਨਹੀਂ ਕੀਤੀ ਹੈ। ਫਰਜ਼ੀ ਨਿਊਜ਼ ਅਤੇ ਅਫਵਾਹਾਂ ਤੋਂ ਸਾਵਧਾਨ ਰਹੋ।'' ਟਵੀਟ ਨਾਲ ਪੋਸਟ ਕੀਤੇ ਗਏ 12 ਜੂਨ ਦੇ ਫਰਜ਼ੀ ਨੋਟਿਸ 'ਚ ਕਿਹਾ ਗਿਆ ਹੈ ਕਿ ਮਾਨਕ ਸੰਚਾਲਨ ਪ੍ਰਕਿਰਿਆਵਾਂ ਅਤੇ ਉਨ੍ਹਾਂ ਨਾਲ ਜੁੜੇ ਮੁੱਦਿਆਂ ਦੇ ਹੱਲ ਲਈ ਇਕ ਨਿਗਰਾਨੀ ਕਮੇਟੀ ਗਠਿਤ ਕੀਤੀ ਗਈ ਹੈ। ਕਮੇਟੀ 'ਚ ਸ਼ਾਮਲ 15 ਮੈਂਬਰਾਂ ਦੇ ਨਾਂ ਵੀ ਇਸ 'ਚ ਦਿੱਤੇ ਗਏ ਹਨ।


author

DIsha

Content Editor

Related News