ਰੱਖਿਆ ਮੰਤਰਾਲਾ ਨੇ 107 ਉਤਪਾਦਾਂ ਦੀ ਦਰਾਮਦ ’ਤੇ ਲਾਈ ਲਗਾਮ
Friday, Mar 25, 2022 - 03:14 AM (IST)
ਨਵੀਂ ਦਿੱਲੀ- ਰੱਖਿਆ ਮੰਤਰਾਲਾ ਨੇ ਵੀਰਵਾਰ ਨੂੰ ਦਰਾਮਦ ’ਤੇ ਲਗਾਮ ਨੂੰ ਲੈ ਕੇ 107 ਉਪ-ਪ੍ਰਣਾਲੀਆਂ ਅਤੇ ਉਪਕਰਣਾਂ ਦੀ ਨਵੀਂ ਸੂਚੀ ਜਾਰੀ ਕੀਤੀ। ਇਸ ਦਾ ਮੁੱਖ ਮਕਸਦ ਦੇਸ਼ ’ਚ ਵਿਨਿਰਮਾਣ ਨੂੰ ਉਤਸ਼ਾਹ ਦੇਣਾ ਹੈ। ਇਸ ਰੋਕ ਦੇ ਤਹਿਤ ਦਸੰਬਰ ਤੋਂ ਸ਼ੁਰੂ ਹੋਣ ਵਾਲੀ 6 ਸਾਲ ਦੀ ਮਿਆਦ ਦੌਰਾਨ ਵੱਖ-ਵੱਖ ਮਿਆਦਾਂ ਲਈ ਇਨ੍ਹਾਂ ਦੀ ਦਰਾਮਦ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸੂਚੀ ’ਚ ਹੈਲੀਕਾਪਟਰ, ਪਣਡੁੱਬੀ, ਟੈਂਕ, ਮਿਜ਼ਾਈਲ ਅਤੇ ਸੰਚਾਰ ਪ੍ਰਣਾਲੀ ਦੇ ਉਤਪਾਦਨ ’ਚ ਲੱਗਣ ਵਾਲੇ ਜ਼ਰੂਰੀ ਉਪਕਰਣ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- ਸਮਿੱਥ ਨੇ ਆਪਣੇ ਨਾਂ ਕੀਤਾ ਵੱਡਾ ਰਿਕਾਰਡ, ਸੰਗਕਾਰਾ ਤੇ ਸਚਿਨ ਵਰਗੇ ਦਿੱਗਜਾਂ ਨੂੰ ਛੱਡਿਆ ਪਿੱਛੇ
ਇਨ੍ਹਾਂ ’ਚੋਂ ਕਈ ਉਪਤਰਣਾਂ ਅਤੇ ਪ੍ਰਣਾਲੀਆਂ ਦੀ ਖਰੀਦ ਫਿਲਹਾਲ ਰੂਸ ਤੋਂ ਕੀਤੀ ਜਾ ਰਹੀ ਹੈ। ਸੂਚੀ ’ਚ ਦਰਾਮਦ ਰੋਕ ਲਈ ਦਰਸਾਏ ਕੁਝ ਕਲਪੁਰਜ਼ਿਆਂ ਅਤੇ ਉਪ-ਪ੍ਰਣਾਲੀਆਂ ਦੀ ਵਰਤੋਂ ਦੇਸ਼ ’ਚ ਵਿਕਸਿਤ ਉੱਨਤ ਹਲਕੇ ਹੈਲੀਕਾਪਟਰ (ਏ. ਐੱਲ. ਐੱਚ.), ਹਲਕੇ ਲੜਾਕੂ ਹੈਲੀਕਾਪਟਰ (ਐੱਲ. ਸੀ. ਐੱਚ.), ਹਲਕੇ ਲਾਭਦਾਇਕ ਹੈਲੀਕਾਪਟਰ (ਐੱਲ. ਯੂ. ਐੱਚ.), ਇਲੈਕਟ੍ਰਾਨਿਕ ਜੰਗੀ ਪ੍ਰਣਾਲੀ, ਐਸਟਰਾ ਮਿਜ਼ਾਈਲ, ਟੀ-90 ਟੈਂਕ ਅਤੇ ਮਿਲਟਰੀ ਲੜਾਕੂ ਵਾਹਨਾਂ ਦੇ ਨਿਰਮਾਣ ਲਈ ਕੀਤੀ ਜਾਂਦੀ ਹੈ।
ਇਹ ਖ਼ਬਰ ਪੜ੍ਹੋ- FIH ਹਾਕੀ ਪ੍ਰੋ ਲੀਗ : ਨਿਊਜ਼ੀਲੈਂਡ, ਸਪੇਨ ਦੀ ਮੇਜ਼ਬਾਨੀ ਕਰੇਗਾ ਭਾਰਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।