ਅਲ ਨੀਨੋ ਦਾ 12 ਸੂਬਿਆਂ ’ਚ ਪੈ ਸਕਦਾ ਹੈ ਗੰਭੀਰ ਅਸਰ, ਖੇਤੀਬਾੜੀ ਮੰਤਰਾਲੇ ਨੇ ਦਿੱਤੇ ਜ਼ਿਲਾ ਪੱਧਰ ’ਤੇ ਤਾਲਮੇਲ ਦੇ ਹੁਕਮ

Tuesday, Jun 16, 2026 - 08:38 PM (IST)

ਅਲ ਨੀਨੋ ਦਾ 12 ਸੂਬਿਆਂ ’ਚ ਪੈ ਸਕਦਾ ਹੈ ਗੰਭੀਰ ਅਸਰ, ਖੇਤੀਬਾੜੀ ਮੰਤਰਾਲੇ ਨੇ ਦਿੱਤੇ ਜ਼ਿਲਾ ਪੱਧਰ ’ਤੇ ਤਾਲਮੇਲ ਦੇ ਹੁਕਮ

ਨਵੀਂ ਦਿੱਲੀ,  (ਏਜੰਸੀ)-ਖੇਤੀਬਾੜੀ ਮੰਤਰਾਲੇ ਨੇ ਮੰਗਲਵਾਰ ਨੂੰ ਉਲਟ ਮੌਸਮੀ ਹਾਲਾਤ ‘ਅਲ ਨੀਨੋ’ ਦਾ ਦੇਸ਼ ਦੇ 12 ਸੂਬਿਆਂ ’ਚ ਸਾਉਣੀ ਦੇ ਮੌਸਮ ਦੌਰਾਨ ਮੁਕਾਬਲਤਨ ਗੰਭੀਰ ਅਸਰ ਪੈਣ ਦਾ ਖਦਸ਼ਾ ਪ੍ਰਗਟਾਇਆ ਹੈ। ਇਸ ਨਾਲ ਨਜਿੱਠਣ ਲਈ ਸਭ ਤੋਂ ਵੱਧ ਸੰਵੇਦਨਸ਼ੀਲ ਖੇਤਰਾਂ ’ਚ ਜ਼ਿਲਾ ਪੱਧਰ ’ਤੇ ਤਾਲਮੇਲ ਵਾਲੀ ਕਾਰਵਾਈ ਦੇ ਹੁਕਮ ਦੇ ਦਿੱਤੇ ਗਏ ਹਨ। ਅਲ ਨੀਨੋ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੇ ਖਦਸ਼ੇ ਵਾਲੇ ਸੂਬਿਆਂ ’ਚ ਉੱਤਰ ਪ੍ਰਦੇਸ਼, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਓਡਿਸ਼ਾ, ਗੁਜਰਾਤ, ਰਾਜਸਥਾਨ, ਬਿਹਾਰ, ਮੱਧ ਪ੍ਰਦੇਸ਼, ਝਾਰਖੰਡ ਅਤੇ ਮਹਾਰਾਸ਼ਟਰ ਸ਼ਾਮਲ ਹਨ।
ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਾਉਣੀ ਸੈਸ਼ਨ 2026 ਦੀਆਂ ਤਿਆਰੀਆਂ ਦੀ ਹਫ਼ਤਾਵਾਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕਿਹਾ, ‘‘ਜਿਨ੍ਹਾਂ 9-10 ਸੂਬਿਆਂ ’ਚ ਅਲ ਨੀਨੋ ਦਾ ਅਸਰ ਵੱਧ ਹੋ ਸਕਦਾ ਹੈ, ਉੱਥੇ ਜ਼ਿਲਾ ਅਧਿਕਾਰੀਆਂ, ਖੇਤੀਬਾੜੀ ਵਿਭਾਗ, ਖੇਤੀ ਵਿਗਿਆਨ ਕੇਂਦਰ (ਕੇ. ਵੀ. ਕੇ.) ਅਤੇ ਹੋਰ ਵਿਸਥਾਰ ਤੰਤਰ ਨਾਲ ਤਾਲਮੇਲ ਮੀਟਿੰਗਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ।’’ ਉਨ੍ਹਾਂ ਨੇ ਮੀਂਹ ਦੀ ਕਮੀ ਵਾਲੇ ਜ਼ਿਲਿਆਂ ’ਚ ਅਗਾਊਂ ਬਦਲਵੀਂ ਯੋਜਨਾ ਤਿਆਰ ਕਰਨ ’ਤੇ ਜ਼ੋਰ ਦਿੰਦੇ ਹੋਏ ਕਪਾਹ ਤੇ ਦਾਲਾਂ ਦੇ ਰਕਬੇ ਨੂੰ ਵਧਾਉਣ ਦੀ ਲੋੜ ਵੀ ਦੱਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Shubam Kumar

Content Editor

Related News