ਮਾਨਸੂਨ ਦੀ ਕਮੀ ਕਾਰਨ ਦੇਸ਼ ਦੇ 111 ਜ਼ਿਲ੍ਹਿਆਂ ’ਚ ਫਸਲਾਂ ਦੇ ਨੁਕਸਾਨ ਦਾ ਖ਼ਤਰਾ ! ਅਲ-ਨੀਨੋ ਦਾ ਦਿਖੇਗਾ ਅਸਰ
Wednesday, Jun 24, 2026 - 12:52 PM (IST)
ਨਵੀਂ ਦਿੱਲੀ- ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਸਰਕਾਰ ਨੇ ਦੇਸ਼ ਦੇ ਉਨ੍ਹਾਂ 111 ਜ਼ਿਲ੍ਹਿਆਂ ਦੀ ਪਛਾਣ ਕੀਤੀ ਹੈ ਜਿੱਥੇ ਮਾਨਸੂਨ ਦੀ ਕਮੀ ਕਾਰਨ ਫਸਲਾਂ ਨੂੰ ਨੁਕਸਾਨ ਹੋਣ ਦਾ ਸਭ ਤੋਂ ਵੱਧ ਖ਼ਤਰਾ ਹੈ। ਅਲ ਨੀਨੋ ਕਾਰਨ ਮਾਨਸੂਨ ’ਚ 43 ਫੀਸਦੀ ਦੀ ਕਮੀ ਸਾਉਣੀ ਦੀ ਬਿਜਾਈ ਨੂੰ ਪ੍ਰਭਾਵਿਤ ਕਰ ਰਹੀ ਹੈ।
ਚੌਹਾਨ ਨੇ ਮੰਗਲਵਾਰ ਮਾਨਸੂਨ ਦੀ ਪ੍ਰਗਤੀ ’ਤੇ ਇਕ ਸਮੀਖਿਆ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਮਜ਼ੋਰ ਮਾਨਸੂਨ ਦੇ ਹਾਲਾਤ 2 ਜੁਲਾਈ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਕਾਰਨ ਕਿਸਾਨਾਂ ਕੋਲ ਸਾਉਣੀ ਦੀਆਂ ਫਸਲਾਂ ਬੀਜਣ ਲਈ ਬਹੁਤ ਘੱਟ ਸਮਾਂ ਬਚੇਗਾ। 22 ਜੂਨ ਤੱਕ ਸਾਉਣੀ ਦੀਆਂ ਫਸਲਾਂ ਕੁੱਲ ਬਿਜਾਈ ਵਾਲੇ ਖੇਤਰ ਦੇ 10 ਫੀਸਦੀ ਤੋਂ ਵੀ ਘੱਟ ਭਾਵ 11.99 ਮਿਲੀਅਨ ਹੈਕਟੇਅਰ ’ਚ ਬੀਜੀਆਂ ਈਆਂ ਹਨ। ਇਹ ਅੰਕੜਾ ਪਿਛਲੇ ਸਾਲ ਇਸੇ ਸਮੇਂ ਦੌਰਾਨ ਦਰਜ ਕੀਤੇ ਗਏ 11.79 ਮਿਲੀਅਨ ਹੈਕਟੇਅਰ ਤੋਂ ਥੋੜਾ ਵੱਧ ਹੈ।
ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਨੇ ਵੀ ਕਿਹਾ ਹੈ ਕਿ ਕਮਜ਼ੋਰ ਮਾਨਸੂਨ 2 ਜੁਲਾਈ ਤੱਕ ਜਾਰੀ ਰਹਿ ਸਕਦਾ ਹੈ। ਇਸ ਦਾ ਮਤਲਬ ਇਹ ਹੈ ਕਿ ਸਾਉਣੀ ਦੀਆਂ ਫਸਲਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ- ਦਿੱਲੀ ਤੋਂ ਅੰਮ੍ਰਿਤਸਰ ਆਉਂਦਾ ਜਹਾਜ਼ ਜਾ ਵੜਿਆ ਪਾਕਿਸਤਾਨੀ ਏਅਰਸਪੇਸ 'ਚ ! ਅਲਰਟ ਮਗਰੋਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
