ਹਰਿਆਣਾ ਵਿਧਾਨ ਸਭਾ: ਰਾਜਮੰਤਰੀ ਅਤੇ ਅਭੈ ਚੌਟਾਲਾ 'ਚ ਝੜਪ, ਕਾਰਵਾਈ ਮੁਲਤਵੀ

Friday, Dec 28, 2018 - 02:26 PM (IST)

ਹਰਿਆਣਾ ਵਿਧਾਨ ਸਭਾ: ਰਾਜਮੰਤਰੀ ਅਤੇ ਅਭੈ ਚੌਟਾਲਾ 'ਚ ਝੜਪ, ਕਾਰਵਾਈ ਮੁਲਤਵੀ

ਹਰਿਆਣਾ-ਹਰਿਆਣਾ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਹੰਗਾਮੇ ਦੀ ਭੇਟ ਚੜ੍ਹਦਾ ਨਜ਼ਰ ਆਇਆ। ਮੰਤਰੀਆਂ ਦਰਮਿਆਨ ਹੋਈ ਝੜਪ 'ਤੇ ਮੁਲਤਵੀ ਕੀਤੀ ਗਈ ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋ ਗਈ। ਜ਼ਿਕਰਯੋਗ ਹੈ ਕਿ ਪਹਿਲੀ ਬੈਠਕ ਦੌਰਾਨ ਹਰਿਆਣਾ ਦੇ ਰਾਜਮੰਤਰੀ ਕ੍ਰਿਸ਼ਨ ਬੇਦੀ ਨੇ ਨੇਤਾ ਪ੍ਰਤੀਪੱਖ ਅਭੈ ਚੌਟਾਲਾ ਨੂੰ ਗੁੰਡਾ ਕਹਿ ਦਿੱਤਾ, ਜਿਸ ਨਾਲ ਸਦਨ ਦਾ ਮਾਹੌਲ ਗਰਮਾ ਗਿਆ। ਮਾਮਲਾ ਇੰਨਾ ਵਧ ਗਿਆ ਕਿ ਇਸ 'ਤੇ ਕਾਬੂ ਪਾਉਣ ਲਈ ਮਾਰਸ਼ਲ ਨੂੰ ਬੁਲਾਇਆ ਗਿਆ। ਦਰਅਸਲ ਬੇਦੀ ਦੇ ਅਜਿਹਾ ਕਹਿੰਦੇ ਹੀ ਅਭੈ ਰਾਜ ਮੰਤਰੀ ਦੀ ਸੀਟ 'ਤੇ ਪਹੁੰਚ ਗਏ। ਜਿਸ ਲਈ ਹੋਰ ਮੰਤਰੀਆਂ ਅਤੇ ਵਿਧਾਇਕਾਂ ਨੂੰ ਵਿਚ ਬਚਾਅ ਕਰਨ ਆਉਣਾ ਪਿਆ। ਜਿਸ ਕਾਰਨ ਵਿਧਾਨ ਸਭਾ ਸਪੀਕਰ ਨੇ ਇਹ ਕਾਰਵਾਈ 3 ਵਜੇ ਤੱਕ ਮੁਲਤਵੀ ਕਰ ਦਿੱਤੀ ਸੀ।

ਸੀ. ਐੱਮ. ਨੇ ਹੁੱਡਾ ਨੂੰ ਕਿਹਾ -'ਤੁਹਾਡੇ ਗੁਨਾਹਾਂ ਦਾ ਹਿਸਾਬ ਮੈਂ ਖੁਦਾ 'ਤੇ ਛੱਡਿਆ'-
ਸਦਨ 'ਚ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਜਿੱਥੇ ਪਾਣੀ ਨਹੀਂ ਪੁੱਜਦਾ, ਅਸੀਂ ਉੱਥੇ ਤੱਕ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਅੱਜ ਡਾਰਕ ਜੋਨ ਵੱਡੀ ਸਮੱਸਿਆ ਹੈ। ਉੱਥੇ ਪਾਣੀ ਦਾ ਲੇਵਲ ਕਿਵੇਂ ਵਧਾਇਆ ਜਾਵੇ, ਇਸ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਮੁੱਖ ਮੰਤਰੀ ਨੇ ਹੁੱਡਾ 'ਤੇ ਵਾਰ ਕਰਦੇ ਹੋਏ ਕਿਹਾ ਕਿ ਤੁਹਾਡੇ ਗੁਨਾਹਾਂ ਦਾ ਹਿਸਾਬ ਮੈਂ ਖੁਦਾ 'ਤੇ ਛੱਡ ਦਿੱਤਾ ਹੈ ਪਰ ਯਾਦ ਰੱਖਣਾ ਕਿ ਜਨਤਾ ਹੀ ਖੁਦਾ ਹੁੰਦੀ ਹੈ।


author

Iqbalkaur

Content Editor

Related News