ਐਨਕਾਊਂਟਰ ’ਚ BJP ਨੇਤਾ ਦੀ ਪਤਨੀ ਦੀ ਮੌਤ ਮਗਰੋਂ ਮਾਈਨਿੰਗ ਮਾਫ਼ੀਆ ਜ਼ਫਰ ਗ੍ਰਿਫ਼ਤਾਰ

Saturday, Oct 15, 2022 - 01:59 PM (IST)

ਮੁਰਾਦਾਬਾਦ- ਹਾਲ ਹੀ ’ਚ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਪੁਲਸ ਵਿਚਾਲੇ ਵਿਵਾਦ ਦਾ ਵਿਸ਼ਾ ਬਣੇ ਮਾਈਨਿੰਗ ਮਾਫ਼ੀਆ ਨੂੰ ਮੁਰਾਦਾਬਾਦ ਪੁਲਸ ਨੇ ਸ਼ਨੀਵਾਰ ਯਾਨੀ ਕਿ ਅੱਜ ਪਾਕਬਾਰਾ ਇਲਾਕੇ ’ਚੋਂ ਗ੍ਰਿਫ਼ਤਾਰ ਕਰ ਲਿਆ ਹੈ। ਸ਼ਨੀਵਾਰ ਨੂੰ ਜ਼ਫਰ ਨੂੰ ਕੈਲਾਸ਼ ਰੋਡ ’ਤੇ ਵੇਖਿਆ ਗਿਆ ਅਤੇ ਚੁਣੌਤੀ ਦੇਣ ’ਤੇ ਜ਼ਫਰ ਨੇ ਪੁਲਸ ਟੀਮ ’ਤੇ ਫਾਇਰਿੰਗ ਕਰ ਦਿੱਤੀ। ਪੁਲਸ ਵਲੋਂ ਕੀਤੀ ਗਈ ਜਵਾਬ ਕਾਰਵਾਈ ’ਚ ਜ਼ਫਰ ਜ਼ਖਮੀ ਹੋ ਗਿਆ ਅਤੇ ਫਿਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 

ਇਹ ਵੀ ਪੜ੍ਹੋ- ਮਾਈਨਿੰਗ ਮਾਫ਼ੀਆ ਤੇ ਪੁਲਸ ਦੀ ਗੋਲੀਬਾਰੀ ’ਚ BJP ਨੇਤਾ ਦੀ ਪਤਨੀ ਦੀ ਮੌਤ

PunjabKesari

ਐਨਕਾਊਂਟਰ ’ਚ ਭਾਜਪਾ ਨੇਤਾ ਗੁਰਤਾਜ ਭੁੱਲਰ ਦੀ ਪਤਨੀ ਦੀ ਮੌਤ

ਦੱਸ ਦੇਈਏ ਕਿ 12 ਅਕਤੂਬਰ ਨੂੰ ਮੁਰਾਦਾਬਾਦ ਪੁਲਸ ਦੀ ਇਕ ਟੀਮ ਜ਼ਫਰ ਦਾ ਪਿੱਛਾ ਕਰਦੇ ਹੋਏ ਉੱਤਰਾਖੰਡ ਦਾਖ਼ਲ ਹੋਈ ਅਤੇ ਊਧਮਸਿੰਘ ਨਗਰ ਦੇ ਕਾਸ਼ੀਪੁਰ ਪਹੁੰਚੀ। ਦੋਸ਼ ਹੈ ਕਿ ਉੱਤਰ ਪ੍ਰਦੇਸ਼ ਪੁਲਸ ਦੀ ਫਾਇੰਰਿਗ ਦੌਰਾਨ ਸਥਾਨਕ ਭਾਜਪਾ ਨੇਤਾ ਗੁਰਤਾਜ ਭੁੱਲਰ ਦੀ ਪਤਨੀ ਗੁਰਪ੍ਰੀਤ ਕੌਰ ਦੀ ਮੌਤ ਹੋ ਗਈ। ਹਾਲਾਂਕਿ ਪੁਲਸ ਨੇ ਦੋਸ਼ ਤੋਂ ਇਨਕਾਰ ਕੀਤਾ ਅਤੇ ਦਾਅਵਾ ਕੀਤਾ ਕਿ ਜ਼ਫਰ ਨੂੰ ਆਸਰਾ ਦੇਣ ਵਾਲੇ ਲੋਕਾਂ ਨੇ ਉਨ੍ਹਾਂ ਦੀ ਟੀਮ ਨੂੰ ਬੰਦੀ ਬਣਾ ਲਿਆ ਅਤੇ ਉਨ੍ਹਾਂ ਦੇ ਹਥਿਆਰ ਖੋਹ ਲਏ। ਮੌਕੇ ਦਾ ਫਾਇਦਾ ਚੁੱਕ ਕੇ ਜ਼ਫਰ ਫਰਾਰ ਹੋ ਗਿਆ।

ਇਹ ਵੀ ਪੜ੍ਹੋ- ‘ਆਧਾਰ ਕਾਰਡ’ ਨੂੰ ਲੈ ਕੇ ਜ਼ਰੂਰੀ ਖ਼ਬਰ, ਛੇਤੀ ਕਰ ਲਓ ਇਹ ਕੰਮ ਨਹੀਂ ਤਾਂ ਹੋਵੇਗੀ ਪਰੇਸ਼ਾਨੀ

PunjabKesari

ਜ਼ਫਰ ’ਤੇ ਰੱਖਿਆ ਗਿਆ ਸੀ 1 ਲੱਖ ਰੁਪਏ ਦਾ ਇਨਾਮ

ਘਟਨਾ ਮਗਰੋਂ ਮੁਰਾਦਾਬਾਦ ਪੁਲਸ ਨੇ 35 ਲੋਕਾਂ ਖਿਲਾਫ਼ FIR ਦਰਜ ਕੀਤੀ ਹੈ। ਉੱਤਰਾਖੰਡ ਪੁਲਸ ਨੇ ਯੂ. ਪੀ. ਪੁਲਸ ਦੇ ਜਵਾਨਾਂ ਖਿਲਾਫ਼ ਵੀ FIR ਦਰਜ ਕੀਤੀ ਸੀ। ਯੂ. ਪੀ. ਪੁਲਸ ਦੀ ਟੀਮ ’ਤੇ ਹਮਲੇ ਮਗਰੋਂ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਸ (ਏ. ਐਸ. ਜੀ) ਬਰੇਲੀ ਜ਼ੋਨ ਰਾਜ ਕੁਮਾਰ ਨੇ ਜਫ਼ਰ ’ਤੇ ਇਨਾਮ ਨੂੰ 50 ਹਜ਼ਾਰ ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਸੀ। ਪੁਲਸ ਮੁਤਾਬਕ ਜ਼ਫਰ ਮਾਈਨਿੰਗ ਮਾਫ਼ੀਆ ਦੀ ਸੂਚੀ ’ਚ  ਸੀ।


Tanu

Content Editor

Related News