ਗੁਜਰਾਤ 'ਚ ਵਾਪਰਿਆ ਭਿਆਨਕ ਹਾਦਸਾ, 10 ਲੋਕਾਂ ਦੀ ਹੋਈ ਦਰਦਨਾਕ ਮੌਤ
Friday, Aug 11, 2023 - 03:27 PM (IST)
ਅਹਿਮਦਾਬਾਦ (ਭਾਸ਼ਾ)- ਗੁਜਰਾਤ ਦੇ ਅਹਿਮਦਾਬਾਦ ਜ਼ਿਲ੍ਹੇ 'ਚ ਇਕ ਮਿੰਨੀ ਟਰੱਕ ਇਕ ਖੜ੍ਹੇ ਟਰੱਕ ਨਾਲ ਟਕਰਾ ਗਿਆ, ਜਿਸ ਨਾਲ ਮਿੰਨੀ ਟਰੱਕ 'ਚ ਸਵਾਰ 10 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮਨਰ ਵਾਲਿਆਂ 'ਚ ਤਿੰਨ ਬੱਚੇ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਵੱਡਾ ਹਾਦਸਾ: ਸ਼ਿਮਲਾ 'ਚ ਪੁਲਸ ਦੀ ਗੱਡੀ ਨਦੀ 'ਚ ਡਿੱਗੀ, 7 ਦੀ ਮੌਤ, ਹੋਰਾਂ ਦੀ ਭਾਲ ਜਾਰੀ
ਉਨ੍ਹਾਂ ਦੱਸਿਆ ਕਿ ਇਹ ਘਟਨਾ ਰਾਜਕੋਟ-ਅਹਿਮਦਾਬਾਦ ਰਾਜਮਾਰਗ 'ਤੇ ਬਗੋਦਰਾ ਪਿੰਡ ਨੇੜੇ ਉਸ ਸਮੇਂ ਹੋਈ, ਜਦੋਂ ਲੋਕਾਂ ਦਾ ਇਕ ਸਮੂਹਕ ਗੁਆਂਢੀ ਸੁਰੇਂਦਰਨਗਰ ਜ਼ਿਲ੍ਹੇ ਦੇ ਚੋਟਿਲਾ ਤੋਂ ਅਹਿਮਦਾਬਾਦ ਪਰਤ ਰਿਹਾ ਸੀ। ਅਹਿਮਦਾਬਾਦ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਅਮਿਤ ਵਸਾਵਾ ਨੇ ਕਿਹਾ,''ਸਵੇਰੇ ਹੋਏ ਹਾਦਸੇ 'ਚ 5 ਔਰਤਾਂ, 3 ਬੱਚੇ ਅਤੇ 2 ਪੁਰਸ਼ਾਂ ਦੀ ਮੌਤ ਹੋ ਗਈ।'' ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ 'ਤੇ ਦੁਖ਼ ਜ਼ਾਹਰ ਕੀਤਾ ਅਤੇ ਹਰੇਕ ਮ੍ਰਿਤਕ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8