ਖੱਡ ''ਚ ਡਿੱਗਿਆ ਮਿੰਨੀ ਟਰੱਕ, ਬਜ਼ੁਰਗ ਔਰਤ ਦੀ ਔਰਤ
Monday, Apr 14, 2025 - 04:04 PM (IST)

ਜੰਮੂ- ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿਚ ਸੋਮਵਾਰ ਤੜਕੇ ਇਕ ਮਿੰਨੀ ਟਰੱਕ ਦੇ ਖੱਡ ਵਿਚ ਡਿੱਗ ਜਾਣ ਨਾਲ 75 ਸਾਲਾ ਇਕ ਔਰਤ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖ਼ਮੀ ਹੋ ਗਏ। ਪੁਲਸ ਮੁਤਾਬਕ ਬਕਰਵਾਲ ਖਾਨਾਬਦੋਸ਼ ਭਾਈਚਾਰੇ ਨਾਲ ਸਬੰਧਤ ਪਰਿਵਾਰ ਦੇ ਮੈਂਬਰ ਆਪਣੇ ਪਸ਼ੂਆਂ ਲਈ ਬਿਹਤਰ ਚਰਾਗਾਹ ਦੀ ਭਾਲ ਵਿਚ ਛਮਾਹੀ ਪ੍ਰਵਾਸ ਤਹਿਤ ਰਾਜੌਰੀ ਜ਼ਿਲ੍ਹੇ ਦੇ ਤੇਰਯਾਥ ਪਿੰਡ ਤੋਂ ਕਸ਼ਮੀਰ ਵਲੋਂ ਜਾ ਰਹੇ ਸਨ।
ਇਹ ਹਾਦਸਾ ਜੰਮੂ-ਕਸ਼ਮੀਰ ਨੈਸ਼ਨਲ ਹਾਈਵੇਅ 'ਤੇ ਬਨਿਹਾਲ ਵਿਚ ਰੇਲਵੇ ਪੁਲ ਨੇੜੇ ਤੜਕੇ 4 ਵਜੇ ਵਾਪਰੀ, ਇਸ ਹਾਦਸੇ ਵਿਚ ਫੁੱਲਾ ਬੇਗਮ ਨਾਮੀ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਉਸ ਦੇ 10 ਰਿਸ਼ਤੇਦਾਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚ 7 ਪੁਰਸ਼ ਅਤੇ 3 ਔਰਤਾਂ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਰਮੀਆਂ ਨੇ ਜ਼ਖ਼ਮੀਆਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ, ਜਿੱਥੇ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।