ਅਜਬ-ਗਜ਼ਬ: ਇਸ ਪਿੰਡ 'ਚ ਮੁਫ਼ਤ ਮਿਲਦਾ ਹੈ ਦੁੱਧ-ਲੱਸੀ, 150 ਸਾਲ ਪੁਰਾਣੀ ਹੈ ਵਜ੍ਹਾ
Sunday, Jun 11, 2023 - 12:25 AM (IST)
ਭਿਵਾਨੀ (ਇੰਟ.)- ਮਹਿੰਗਾਈ ਦੇ ਇਸ ਦੌਰ ਵਿਚ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਦਾਲਾਂ ਤੇ ਸਬਜ਼ੀਆਂ ਤੋਂ ਲੈ ਕੇ ਹਰ ਚੀਜ਼ ਦੀਆਂ ਕੀਮਤਾਂ ਵਧ ਰਹੀਆਂ ਹਨ। ਦੁੱਧ ਅਤੇ ਦਹੀਂ ਦੀਆਂ ਕੀਮਤਾਂ ਵੀ ਵਧ ਗਈਆਂ ਹਨ। ਬਾਜ਼ਾਰ ਵਿਚ 1 ਕਿਲੋ ਦੁੱਧ ਦੀ ਕੀਮਤ 60 ਰੁਪਏ ਦੇ ਕਰੀਬ ਹੈ। ਇੱਥੋਂ ਤੱਕ ਕਿ ਪਿੰਡ ਵਿਚ ਦੁੱਧ ਦੀ ਕੀਮਤ 50 ਤੋਂ 60 ਰੁਪਏ ਪ੍ਰਤੀ ਕਿਲੋ ਹੈ ਪਰ ਇਸ ਮਹਿੰਗਾਈ ਦੇ ਦੌਰ ਵਿਚ ਜੇਕਰ ਕੋਈ ਤੁਹਾਨੂੰ ਮੁਫ਼ਤ ਵਿਚ ਦੁੱਧ ਅਤੇ ਲੱਸੀ ਦੇਵੇ ਤਾਂ ਤੁਸੀਂ ਕੀ ਕਹੋਗੇ?
ਇਹ ਖ਼ਬਰ ਵੀ ਪੜ੍ਹੋ - ਪ੍ਰੇਮ ਸਬੰਧਾਂ ਦਾ ਖ਼ੌਫ਼ਨਾਕ ਅੰਤ, ਆਸ਼ਿਕ ਦੇ ਘਰ ਦੇ ਗਟਰ 'ਚੋਂ ਮਿਲੀ ਮੁਟਿਆਰ ਦੀ ਲਾਸ਼
ਜੀ ਹਾਂ, ਇਥੇ ਅਸੀਂ ਕਿਸੇ ਲੰਗਰ ਜਾਂ ਭੰਡਾਰੇ ਦੀ ਗੱਲ ਨਹੀਂ ਕਰ ਰਹੇ ਅਤੇ ਨਾ ਹੀ ਕਿਸੇ ਸੰਸਥਾ ਦੇ ਉਪਰਾਲੇ ਦੀ, ਸਗੋਂ ਹਰਿਆਣਾ ਦਾ ਇਕ ਅਜਿਹਾ ਪਿੰਡ ਹੈ ਜਿਥੇ ਦੁੱਧ ਅਤੇ ਲੱਸੀ ਮੁਫ਼ਤ ਮਿਲਦੀ ਹੈ। ਭਿਵਾਨੀ ਦੇ ਨਾਥੂਵਾਸ ਵਿਚ ਭਾਵੇਂ 750 ਘਰ ਹਨ ਪਰ ਹਰ ਘਰ ਵਿਚ 2 ਤੋਂ 3 ਗਾਵਾਂ ਅਤੇ ਮੱਝਾਂ ਹਨ। ਇਸ ਦੇ ਬਾਵਜੂਦ ਇਸ ਪਿੰਡ ਦਾ ਇਕ ਵੀ ਵਿਅਕਤੀ ਦੁੱਧ ਨਹੀਂ ਵੇਚਦਾ। ਲੋੜ ਪੈਣ ’ਤੇ ਗੁਆਂਢੀ ਨੂੰ ਦੁੱਧ ਮੁਫ਼ਤ ਵਿਚ ਦਿੱਤਾ ਜਾਂਦਾ ਹੈ ਪਰ ਕਿਸੇ ਨੂੰ ਵੇਚਿਆ ਨਹੀਂ ਜਾਂਦਾ। ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਜੇਕਰ ਉਹ ਦੁੱਧ ਜਾਂ ਲੱਸੀ ਵੇਚਦੇ ਹਨ ਤਾਂ ਉਨ੍ਹਾਂ ਨਾਲ ਅਣਸੁਖਾਵੀਂ ਗੱਲ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ - ਸ਼ਿਵ ਭੋਲੇ ਦੇ ਭਗਤਾਂ ਨੂੰ ਗੁਜਰਾਤ ਸਰਕਾਰ ਦਾ ਤੋਹਫ਼ਾ, ਇਨ੍ਹਾਂ ਸ਼ਰਧਾਲੂਆਂ ਨੂੰ ਮਿਲਣਗੇ 50-50 ਹਜ਼ਾਰ ਰੁਪਏ
150 ਸਾਲ ਪਹਿਲਾਂ ਮਹਾਮਾਰੀ ਤੋਂ ਬਾਅਦ ਹੋਈ ਸੀ ਸ਼ੁਰੂਆਤ
ਪਿੰਡ ਵਾਸੀ ਦੱਸਦੇ ਹਨ ਕਿ 150 ਸਾਲ ਪਹਿਲਾਂ ਪਿੰਡ ਵਿਚ ਭਿਆਨਕ ਮਹਾਮਾਰੀ ਆਈ ਸੀ। ਇਕ ਤੋਂ ਬਾਅਦ ਇਕ ਜਾਨਵਰ ਮਰਦੇ ਜਾ ਰਹੇ ਸਨ। ਉਸ ਦੌਰਾਨ ਪਿੰਡ ਦੇ ਇਕ ਮਹੰਤ ਫੂਲਪੁਰੀ ਨੇ ਜਿਉਂਦਾ ਬਚੇ ਪਸ਼ੂਆਂ ਨੂੰ ਦਰੱਖਤ ਨਾਲ ਬੰਨ੍ਹ ਕੇ ਕਿਹਾ ਕਿ ਅੱਜ ਤੋਂ ਬਾਅਦ ਪਿੰਡ ਵਿਚ ਦੁੱਧ ਨਹੀਂ ਵੇਚਿਆ ਜਾਵੇਗਾ। ਮਹੰਤ ਦੇ ਕਹਿਣ ’ਤੇ ਪਿੰਡ ਵਾਸੀਆਂ ਨੇ ਦੁੱਧ ਵੇਚਣਾ ਬੰਦ ਕਰ ਦਿੱਤਾ। ਹੌਲੀ-ਹੌਲੀ ਸਭ ਕੁਝ ਠੀਕ ਹੋਣ ਲੱਗਾ।
ਇਹ ਖ਼ਬਰ ਵੀ ਪੜ੍ਹੋ - Instagram ਦੀ ਦੋਸਤੀ ਨੇ ਲਈ ਮੈਡਲ ਜੇਤੂ ਖਿਡਾਰਣ ਦੀ ਜਾਨ! ਜਾਣੋ ਹੈਰਾਨ ਕਰ ਦੇਣ ਵਾਲਾ ਮਾਮਲਾ
ਹਾਲਾਂਕਿ, ਪਿੰਡ ਵਾਸੀ ਦੱਸਦੇ ਹਨ ਕਿ ਉਸ ਤੋਂ ਬਾਅਦ ਜਦੋਂ ਵੀ ਕਿਸੇ ਨੇ ਪਿੰਡ ਵਿਚ ਦੁੱਧ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਲੋਕਾਂ ਨਾਲ ਕੋਈ ਨਾ ਕੋਈ ਅਣਸੁਖਾਵੀਂ ਘਟਨਾ ਜਾਂ ਜਾਨੀ-ਮਾਲੀ ਨੁਕਸਾਨ ਵਾਪਰਿਆ। ਹੁਣ ਇਸ ਨੂੰ ਆਸਥਾ ਮੰਨੋ ਜਾਂ ਅੰਧਵਿਸ਼ਵਾਸ ਪਰ ਪਿੰਡ ਵਾਸੀ ਦੱਸਦੇ ਹਨ ਕਿ ਦਹਾਕਿਆਂ ਤੋਂ ਪਿੰਡ ਦੇ ਪਸ਼ੂਆਂ ’ਚ ਕੋਈ ਮਹਾਮਾਰੀ ਨਹੀਂ ਆਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।