ਭਾਰਤ ਅਤੇ ਚੀਨ ਵਿਚਾਲੇ ਪੂਰਬੀ ਲੱਦਾਖ ''ਚ ਹੋਈ ਫ਼ੌਜ ਗੱਲਬਾਤ, ਖੇਤਰ ''ਚ ਸੁਰੱਖਿਆ ਬਣਾਈ ਰੱਖਣ ''ਤੇ ਦਿੱਤਾ ਜ਼ੋਰ
Thursday, Sep 01, 2022 - 10:01 AM (IST)
ਨਵੀਂ ਦਿੱਲੀ (ਭਾਸ਼ਾ)- ਭਾਰਤ ਅਤੇ ਚੀਨ ਦੇ ਸੀਨੀਅਰ ਫ਼ੌਜ ਅਧਿਕਾਰੀਆਂ ਨੇ ਬੁੱਧਵਾਰ ਨੂੰ ਪੂਰਬੀ ਲੱਦਾਖ ਵਿਚ ਗੱਲਬਾਤ ਕੀਤੀ, ਜਿਸ ਵਿਚ ਇਸ ਖੇਤਰ ਵਿਚ ਸੁਰੱਖਿਆ ਅਤੇ ਸਥਿਰਤਾ ਬਣਾਈ ਰੱਖਣ 'ਤੇ ਜ਼ੋਰ ਦਿੱਤਾ ਗਿਆ। ਗੱਲਬਾਤ ਦੀ ਜਾਣਕਾਰੀ ਰੱਖਣ ਵਾਲਿਆਂ ਨੇ ਕਿਹਾ ਕਿ ਇਹ ਮੇਜਰ ਜਨਰਲ ਦੇ ਪੱਧਰ 'ਤੇ ਨਿਯਮਿਤ ਗੱਲਬਾਤ ਸੀ ਅਤੇ ਇਸ ਤਰ੍ਹਾਂ ਦੀ ਗੱਲਬਾਤ ਹਰ ਮਹੀਨੇ ਹੁੰਦੀ ਹੈ। ਇਹ ਖੇਤਰ 'ਚ ਕਈ ਥਾਵਾਂ 'ਤੇ ਦੋਵਾਂ ਧਿਰਾਂ ਵਿਚਾਲੇ ਝੜਪਾਂ ਦਰਮਿਆਨ ਹੋਈ ਹੈ। ਹਾਲਾਂਕਿ ਇਸ ਗੱਲਬਾਤ 'ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਸੋਪੋਰ 'ਚ ਮੁਕਾਬਲੇ ਦੌਰਾਨ ਸੁਰੱਖਿਆ ਫ਼ੋਰਸਾਂ ਨੇ ਜੈਸ਼ ਦੇ 2 ਅੱਤਵਾਦੀ ਕੀਤੇ ਢੇਰ
2 ਸਾਲਾਂ ਤੋਂ ਵੱਧ ਸਮੇਂ ਤੋਂ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਕਈ ਥਾਵਾਂ 'ਤੇ ਝੜਪਾਂ ਕਾਰਨ ਗਤੀਰੋਧ ਬਣਿਆ ਹੋਇਆ ਹੈ। ਭਾਰਤ ਨੇ ਹਮੇਸ਼ਾ ਮੰਨਿਆ ਹੈ ਕਿ ਅਸਲ ਕੰਟਰੋਲ ਰੇਖਾ (LAC) ਦੇ ਨਾਲ-ਨਾਲ ਸ਼ਾਂਤੀ ਦੁਵੱਲੇ ਸਬੰਧਾਂ ਦੇ ਸਮੁੱਚੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਤਣਾਅ ਨੂੰ ਸੁਲਝਾਉਣ ਲਈ, ਦੋਹਾਂ ਫ਼ੌਜਾਂ ਨੇ ਕੋਰ ਕਮਾਂਡਰ ਪੱਧਰ ਦੀ ਹੁਣ ਤੱਕ 16ਵੇਂ ਦੌਰ ਦੀ ਗੱਲਬਾਤ ਕੀਤੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ