ਅੱਤਵਾਦੀਆਂ ਨੇ ਔਰਤ ਦੀ ਕੀਤੀ ਹੱਤਿਆ
Saturday, Aug 18, 2018 - 01:20 AM (IST)

ਸ਼੍ਰੀਨਗਰ (ਮਜੀਦ)—ਪੁਲਵਾਮਾ ਜ਼ਿਲੇ ਦੇ ਦਰਬਗਾਮ ਇਲਾਕੇ ਵਿਚ ਅੱਤਵਾਦੀਆਂ ਨੇ ਸ਼ੁੱਕਰਵਾਰ 38 ਸਾਲ ਦੀ ਇਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਸੂਤਰਾਂ ਮੁਤਾਬਕ ਬਾਅਦ ਦੁਪਹਿਰ ਕੁਝ ਅਣਪਛਾਤੇ ਅੱਤਵਾਦੀਆਂ ਨੇ ਸ਼ਮੀਮਾ ਪਤਨੀ ਅਲੀ ਮੁਹੰਮਦ ਭੱਟ ਨੂੰ ਉਸਦੇ ਘਰ ਦੇ ਕੋਲ ਹੀ ਗੋਲੀ ਮਾਰੀ। ਜ਼ਖ਼ਮੀ ਔਰਤ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਘਟਨਾ ਦੇ ਜ਼ਿੰਮੇਵਾਰ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।