ਮਣੀਪੁਰ ’ਚ 10 ਅੱਤਵਾਦੀ ਗ੍ਰਿਫਤਾਰ
Monday, Apr 28, 2025 - 12:22 AM (IST)

ਇੰਫਾਲ, (ਭਾਸ਼ਾ)- ਮਣੀਪੁਰ ਦੇ ਇੰਫਾਲ ਪੂਰਬੀ ਅਤੇ ਇੰਫਾਲ ਪੱਛਮੀ ਜ਼ਿਲਿਆਂ ’ਚੋਂ ਸੁਰੱਖਿਆ ਫੋਰਸਾਂ ਨੇ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਦੇ 10 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਅੱਤਵਾਦੀ ਇੰਫਾਲ ਘਾਟੀ ’ਚ ਜਬਰਨ ਵਸੂਲੀ ਅਤੇ ਸਥਾਨਕ ਲੋਕਾਂ ਨੂੰ ਧਮਕਾਉਣ ਵਰਗੀਆਂ ਸਰਗਰਮੀਆਂ ’ਚ ਸ਼ਾਮਲ ਸਨ।
ਇਸ ਦਰਮਿਆਨ ਪੁਲਸ ਨੇ ਕਾਕਚਿੰਗ ਜ਼ਿਲੇ ਦੇ ਮੋਲਤੀਨਚਾਮ ਪਿੰਡ ’ਚ ਤਲਾਸ਼ੀ ਮੁਹਿੰਮ ਦੌਰਾਨ ਬੰਦੂਕਾਂ, ਰਾਈਫਲ ਅਤੇ ਗ੍ਰੇਨੇਡ ਸਮੇਤ ਹੋਰ ਹਥਿਆਰ ਤੇ ਗੋਲਾ-ਬਾਰੂਦ ਬਰਾਮਦ ਕੀਤਾ।