ਅਮਰੀਕੀ ਉਪ ਰਾਸ਼ਟਰਪਤੀ ਪੇਨਸ ਅਗਲੇ ਹਫਤੇ ਪੀ.ਐੱਮ. ਮੋਦੀ ਨਾਲ ਮਿਲਣਗੇ : ਵ੍ਹਾਈਟ ਹਾਊਸ

11/09/2018 10:31:19 AM

ਵਾਸ਼ਿੰਗਟਨ/ਨਵੀਂ ਦਿੱਲੀ (ਭਾਸ਼ਾ)— ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਨਸ ਅਗਲੇ ਹਫਤੇ ਚਾਰ ਦੇਸ਼ਾਂ ਦੀ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਣਗੇ। ਵ੍ਹਾਈਟ ਹਾਊਸ ਨੇ ਦੱਸਿਆ ਕਿ ਇਸ ਦੌਰਾਨ ਪੇਨਸ ਅਮਰੀਕਾ-ਆਸੀਆਨ ਸੰਮੇਲਨ ਅਤੇ ਸਿੰਗਾਪੁਰ ਵਿਚ ਆਯੋਜਿਤ ਹੋ ਰਹੇ ਪੂਰਬੀ ਏਸ਼ੀਆ ਸੰਮੇਲਨ ਵਿਚ ਵੀ ਹਿੱਸਾ ਲੈਣਗੇ। ਸਧਾਰਨ ਤੌਰ ਤੇ ਇਨ੍ਹਾਂ ਸੰਮੇਲਨਾਂ ਵਿਚ ਅਮਰੀਕੀ ਰਾਸ਼ਟਰਪਤੀ ਹਿੱਸਾ ਲੈਂਦੇ ਹਨ ਪਰ ਇਸ ਵਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਪੀਲ 'ਤੇ ਪੇਨਸ ਆਪਣੇ ਦੇਸ਼ ਦੀ ਨੁਮਾਇੰਦਗੀ ਕਰਨਗੇ। ਪੇਨਸ 11 ਤੋਂ 18 ਨਵੰਬਰ ਦੇ ਵਿਚਕਾਰ ਜਾਪਾਨ, ਸਿੰਗਾਪੁਰ, ਆਸਟ੍ਰੇਲੀਆ ਅਤੇ ਪਾਪੂਆ ਨਿਊ ਗਿਨੀ ਜਾਣਗੇ। ਇਸ ਦੌਰਾਨ ਉਹ ਅਮਰੀਕਾ-ਆਸੀਆਨ ਸੰਮੇਲਨ, ਸਿੰਗਾਪੁਰ ਵਿਚ ਆਯੋਜਿਤ ਹੋ ਰਹੇ ਪੂਰਬੀ ਏਸ਼ੀਆ ਸੰਮੇਲਨ ਅਤੇ ਪਾਪੂਆ ਨਿਊ ਗਿਨੀ ਵਿਚ ਆਯੋਜਿਤ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ (ਐਪੇਕ) ਦੀ ਬੈਠਕ ਵਿਚ ਹਿੱਸਾ ਲੈਣਗੇ।

ਵ੍ਹਾਈਟ ਹਾਊਸ ਨੇ ਦੱਸਿਆ ਕਿ ਪੇਨਸ ਆਪਣੀ ਯਾਤਰਾ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਹਸਿੰਗ ਲੂੰਗ, ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਪੀਟਰ ਓਨੀਲ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨਾਲ ਮਿਲਣਗੇ। ਇਨ੍ਹਾਂ ਦੇ ਇਲਾਵਾ ਪੇਨਸ ਹੋਰ ਦੋ-ਪੱਖੀ ਬੈਠਕਾਂ ਵਿਚ ਹਿੱਸਾ ਲੈਣਗੇ। ਅਮਰੀਕਾ-ਆਸੀਆਨ ਸੰਮੇਲਨ, ਸਿੰਗਾਪੁਰ ਵਿਚ ਪੂਰਬੀ ਏਸ਼ੀਆ ਸੰਮੇਲਨ ਅਤੇ ਪਾਪੂਆ ਨਿਊ ਗਿਨੀ ਵਿਚ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਦੀ ਬੈਠਕ ਵਿਚ ਪੇਨਸ ਨਾਲ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੌਨ ਬਾਲਟਨ ਵੀ ਹਿੱਸਾ ਲੈਣਗੇ। 

ਉਪ ਰਾਸ਼ਟਰਪਤੀ ਦੀ ਪ੍ਰੈੱਸ ਸਕੱਤਰ ਅਲਿਸ਼ਾ ਫਰਾਹ ਨੇ ਦੱਸਿਆ ਕਿ ਉਪ ਰਾਸ਼ਟਰਪਤੀ ਅਮਰੀਕਾ-ਆਸੀਆਨ ਸੰਮੇਲਨ ਅਤੇ ਐਪੇਕ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੁਮਾਇੰਦਗੀ ਕਰ ਕੇ ਮਾਣ ਮਹਿਸੂਸ ਕਰ ਰਹੇ ਹਨ। ਇਨ੍ਹਾਂ ਬੈਠਕਾਂ ਵਿਚ ਉਹ ਖੇਤਰ ਵਿਚ ਅਮਰੀਕੀ ਅਗਵਾਈ, ਆਜ਼ਾਦੀ, ਆਰਥਿਕ ਖੁਸ਼ਹਾਲੀ ਅਤੇ ਹਿੰਦ ਪ੍ਰਸ਼ਾਂਤ ਖੇਤਰ ਵਿਚ ਸੁਰੱਖਿਆ ਦੀ ਆਪਣੀ ਵਚਨਬੱਧਤਾ ਦੁਹਰਾਉਣਗੇ। ਉਨ੍ਹਾਂ ਨੇ ਕਿਹਾ ਕਿ ਬਤੌਰ ਉਪ ਰਾਸ਼ਟਰਪਤੀ ਪੇਨਸ ਤੀਜੀ ਵਾਰ ਇਸ ਖੇਤਰ ਦੇ ਦੌਰੇ 'ਤੇ ਜਾ ਰਹੇ ਹਨ। ਇਸ ਦੌਰਾਨ ਉਹ ਕੋਰੀਆਈ ਪ੍ਰਾਇਦੀਪ ਦੇ ਆਖਰੀ ਅਤੇ ਪੂਰਣ ਪਰਮਾਣੂ ਨਿਸ਼ਤਰੀਕਰਨ ਦੇ ਰਾਸ਼ਟਰਪਤੀ ਟਰੰਪ ਦੇ ਸਕੰਲਪ ਨੂੰ ਦੁਹਰਾਉਣਗੇ।


Vandana

Content Editor

Related News