ਪ੍ਰਵਾਸੀ ਮਜ਼ਦੂਰਾਂ ਨਾਲ ਮੋਦੀ-ਨਿਤੀਸ਼ ਸਰਕਾਰ ਦੀ ਬੇਰਹਿਮੀ ਸੀ ਸ਼ਰਮਨਾਕ : ਰਾਹੁਲ ਗਾਂਧੀ
Wednesday, Nov 04, 2020 - 12:38 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬਿਹਾਰ ਵਿਧਾਨ ਸਭਾ ਦੇ ਆਖਰੀ ਪੜਾਅ ਦੀ ਚੋਣ ਤੋਂ ਪਹਿਲਾਂ ਬੁੱਧਵਾਰ ਨੂੰ ਤਾਲਾਬੰਦੀ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਹੋਏ ਦਰਦ ਦਾ ਵੀਡੀਓ ਜਾਰੀ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੋਦੀ-ਨਿਤੀਸ਼ ਸਰਕਾਰਾਂ ਨੇ ਪ੍ਰਵਾਸੀ ਮਜ਼ਦੂਰਾਂ ਨਾਲ ਜੋ ਬੇਰਹਿਮੀ ਕੀਤੀ ਉਹ ਬੇਹੱਦ ਸ਼ਰਮਨਾਕ ਹੈ। ਰਾਹੁਲ ਨੇ ਟਵੀਟ ਕੀਤਾ,''ਜਦੋਂ ਲੱਖਾਂ ਭੈਣ-ਭਰਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਬਿਹਾਰ-ਉੱਤਰ ਪ੍ਰਦੇਸ਼ ਵੱਲ ਭੁੱਖੇ, ਪਿਆਸੇ, ਪੈਦਲ ਤੁਰਨ 'ਤੇ ਮਜ਼ਬੂਰ ਹੋ ਗਏ, ਉਦੋਂ ਮੋਦੀ-ਨਿਤੀਸ਼ ਸਰਕਾਰਾਂ ਨੇ ਇਹ ਸ਼ਰਮਨਾਕ ਬੇਰਹਿਮੀ ਕੀਤੀ। ਕਾਂਗਰਸ ਪਾਰਟੀ ਸਰਕਾਰ 'ਚ ਨਹੀਂ ਹੈ, ਫਿਰ ਵੀ ਅਸੀਂ ਇਸ ਅੱਤਿਆਚਾਰ ਵਿਰੁੱਧ ਮਜ਼ਦੂਰ ਭਰਾਵਾਂ ਦੀ ਮਦਦ ਕੀਤੀ।''
ਇਹ ਵੀ ਪੜ੍ਹੋ : ਅਣਖ ਖਾਤਰ ਕਤਲ, ਅਣਵਿਆਹੀ ਗਰਭਵਤੀ ਧੀ ਨੂੰ ਕੁਹਾੜੀ ਮਾਰ-ਮਾਰ ਵੱਢਿਆ,ਦੋਸ਼ੀ ਮਾਂ-ਪਿਓ ਗ੍ਰਿਫ਼ਤਾਰ
ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਟੀ.ਵੀ. ਸਮਾਚਾਰ ਚੈਨਲ ਤੋਂ ਪ੍ਰਸਾਰਿਤ ਇਕ ਵੀਡੀਓ ਵੀ ਪੋਸਟ ਕੀਤਾ ਹੈ, ਜਿਸ 'ਚ ਪ੍ਰਵਾਸੀ ਮਜ਼ਦੂਰਾਂ ਨਾਲ ਪੁਲਸ ਬੇਰਹਿਮੀ, ਪੈਦਲ ਬਿਹਾਰ ਜਾਂਦੇ ਸਮੇਂ ਦਾ ਦਰਦ ਅਤੇ ਪੀੜਤ ਪ੍ਰਵਾਸੀ ਮਜ਼ਦੂਰਾਂ ਵਿਰੁੱਧ ਬਿਹਾਰ ਸਰਕਾਰ ਦੇ ਮੰਤਰੀਆਂ ਦੇ ਬਿਆਨਾਂ ਨੂੰ ਦਿਖਾਇਆ ਗਿਆ ਹੈ। ਰਾਹੁਲ ਨੇ ਮੰਗਲਵਾਰ ਨੂੰ ਬਿਹਾਰ ਦੀ ਰੈਲੀ 'ਚ ਕਿਹਾ ਸੀ ਕਿ ਹਿੰਦੁਸਤਾਨ ਦੀ ਜਨਤਾ ਆਪਣਾ ਖੂਨ-ਪਸੀਨਾ ਦਿੰਦੀ ਹੈ। ਬਿਹਾਰ ਦੇ ਲੋਕ ਜਦੋਂ ਮਹਾਰਾਸ਼ਟਰ ਜਾਂਦੇ ਹਨ, ਦਿੱਲੀ ਜਾਂਦੇ ਹਨ, ਆਪਣਾ ਖੂਨ-ਪਸੀਨਾ ਦਿੰਦੇ ਹਨ, ਪਰ ਪ੍ਰਧਾਨ ਮੰਤਰੀ ਨੇ ਉਨ੍ਹਾਂ ਮਜ਼ਦੂਰਾਂ ਨੂੰ ਇਕ ਦਿਨ ਨਹੀਂ ਦਿੱਤਾ, 5 ਘੰਟੇ ਵੀ ਨਹੀਂ ਦਿੱਤੇ। ਰਾਹੁਲ ਨੇ ਕਿਹਾ ਹੈ ਕਿ ਉਹ ਨੌਜਵਾਨਾਂ ਤੋਂ ਪੁੱਛਣਾ ਚਾਹੁੰਦੇ ਹਨ ਕਿ ਮੋਦੀ ਜੀ ਨੇ ਕਿਹਾ ਸੀ ਕਿ ਹਰ ਸਾਲ 2 ਕਰੋੜ ਰੁਜ਼ਗਾਰ ਦੇਣਗੇ, ਨਿਤੀਸ਼ ਜੀ ਨੇ ਵੀ ਕਿਹਾ ਸੀ ਪਰ ਕਿੱਥੇ ਹੈ ਰੁਜ਼ਗਾਰ? ਜੇਕਰ ਤੁਸੀਂ ਰੁਜ਼ਗਾਰ ਦਿੱਤੇ ਤਾਂ ਅੱਜ ਨੌਜਵਾਨ ਬੇਰੁਜ਼ਗਾਰ ਕਿਉਂ ਹੈ?
ਇਹ ਵੀ ਪੜ੍ਹੋ : US 'ਚ ਭਾਰਤੀ ਸ਼ਖਸ ਦਾ ਕਤਲ, ਬੇਸੁੱਧ ਪਤਨੀ ਬੋਲੀ- 'ਪਤੀ ਦਾ ਆਖ਼ਰੀ ਵਾਰ ਮੂੰਹ ਵਿਖਾ ਦਿਓ'