ਦੂਜੇ ਸੂਬਿਆਂ ਨੂੰ ਪਰਤ ਰਹੇ ਹਨ ਬਿਹਾਰ ਆਏ ਪ੍ਰਵਾਸੀ ਮਜ਼ਦੂਰ
Saturday, Jun 06, 2020 - 11:22 PM (IST)
ਪਟਨਾ - ਲਾਕਡਾਊਨ ਦੌਰਾਨ ਲੱਖਾਂ ਦੀ ਗਿਣਤੀ 'ਚ ਬਿਹਾਰ ਪਰਤੇ ਪ੍ਰਵਾਸੀ ਮਜ਼ਦੂਰਾਂ ਦਾ ਦੁਬਾਰਾ ਹੋਰ ਸੂਬਿਆਂ 'ਚ ਪਲਾਇਨ ਕਰਨਾ ਸ਼ੁਰੂ ਹੋ ਚੁੱਕਾ ਹੈ। ਸ਼ੁੱਕਰਵਾਰ ਨੂੰ ਪੁਰਣੀਆ ਤੋਂ ਕਰੀਬ ਡੇਢ ਦਰਜਨ ਪ੍ਰਵਾਸੀ ਮਜ਼ਦੂਰਾਂ ਨੂੰ ਹਰਿਆਣਾ ਦੇ ਪਾਨੀਪਤ ਲੈ ਜਾਣ ਲਈ ਬਕਾਇਦਾ ਉਨ੍ਹਾਂ ਦੇ ਮਾਲਿਕ ਨੇ ਇੱਕ ਬੱਸ ਭੇਜ ਕੇ ਉਨ੍ਹਾਂ ਨੂੰ ਵਾਪਸ ਬੁਲਾ ਲਿਆ।
ਬਿਹਾਰ ਦੇ ਮੁਜ਼ੱਫਰਪੁਰ, ਮਧੁਬਨੀ, ਦਰਭੰਗਾ, ਪੁਰਣੀਆ, ਸੁਪੌਲ, ਸਹਰਸਾ ਅਤੇ ਸਮਸਤੀਪੁਰ ਤੋਂ ਰੋਜ਼ ਬਿਹਾਰ ਪਰਤੇ ਪ੍ਰਵਾਸੀ ਮਜ਼ਦੂਰ ਟਰੇਨ ਅਤੇ ਬੱਸ ਦੇ ਜ਼ਰੀਏ ਹੋਰ ਸੂਬਿਆਂ 'ਚ ਪਲਾਇਨ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬਿਹਾਰ ਵਾਪਸ ਪਰਤੇ ਪ੍ਰਵਾਸੀ ਮਜ਼ਦੂਰਾਂ ਨਾਲ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਕਈ ਵਾਰ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦੁਬਾਰਾ ਰੋਜ਼ਗਾਰ ਲੱਭਣ ਲਈ ਹੋਰ ਸੂਬਿਆਂ 'ਚ ਨਹੀਂ ਜਾਣ ਦੀ ਅਪੀਲ ਕੀਤੀ। ਇਸ ਦੇ ਬਾਵਜੂਦ ਆਪਣੇ ਸੂਬੇ 'ਚ ਰੋਜ਼ਗਾਰ ਦੀ ਬੇਹੱਦ ਘੱਟ ਸੰਭਾਵਨਾਵਾਂ ਨੂੰ ਦੇਖਦੇ ਹੋਏ ਮਜ਼ਦੂਰਾਂ ਦਾ ਦੁਬਾਰਾ ਹੋਰ ਸੂਬਿਆਂ ਲਈ ਪਲਾਇਨ ਕਰਨਾ ਸ਼ੁਰੂ ਹੋ ਚੁੱਕਾ ਹੈ।