3 ਸਾਲਾ ਮਾਸੂਮ ਨਾਲ ਜਬਰ ਜ਼ਿਨਾਹ, ਪ੍ਰਵਾਸੀ ਮਜ਼ਦੂਰ ਗ੍ਰਿਫ਼ਤਾਰ

Wednesday, Aug 21, 2024 - 05:58 PM (IST)

ਹੈਦਰਾਬਾਦ (ਭਾਸ਼ਾ)- ਤੇਲੰਗਾਨਾ ਦੇ ਸਿੱਦੀਪੇਟ ਜ਼ਿਲ੍ਹੇ 'ਚ 3 ਸਾਲਾ ਮਾਸੂਮ ਨਾਲ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਾਦਸੇ 'ਚ ਇਕ ਮਜ਼ਦੂਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਦੋਸ਼ੀ ਮਜ਼ਦੂਰ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦਾ ਰਹਿਣ ਵਾਲਾ ਹੈ ਅਤੇ ਉਸ ਨੇ 19 ਅਗਸਤ ਨੂੰ ਇਕ ਨਿਰਮਾਣ ਅਧੀਨ ਅਪਾਰਟਮੈਂਟ ਦੇ ਕਮਰੇ 'ਚ ਬੱਚੀ ਨਾਲ ਜਿਨਸੀ ਸ਼ੋਸ਼ਣ ਕੀਤਾ। ਪੁਲਸ ਅਨੁਸਾਰ ਅਪਾਰਟਮੈਂਟ 'ਚ ਪੇਂਟ ਦਾ ਕੰਮ ਕਰਨ ਆਇਆ ਦੋਸ਼ੀ ਬੱਚੀ ਨੂੰ ਖਿਡਾਉਣ ਦੇ ਬਹਾਨੇ ਉਸ ਦੇ ਪਰਿਵਾਰ ਦੇ ਮੈਂਬਰਾਂ ਕੋਲੋਂ ਲੈ ਗਿਆ ਸੀ। 

ਸਿੱਦੀਪੇਟ ਪੁਲਸ ਵਲੋਂ ਜਾਰੀ ਬਿਆਨ ਅਨੁਸਾਰ ਬੱਚੀ ਦੇ ਦਾਦਾ ਨੇ ਉਸ ਦੀ ਚੀਕ ਸੁਣੀ ਅਤੇ ਉਹ ਉਸ ਨੂੰ ਬਚਾਉਣ ਲਈ ਪਹੁੰਚੇ। ਪੁਲਸ ਨੇ ਦੱਸਿਆ ਕਿ ਦਾਦਾ ਨਿਰਮਾਣ ਅਧੀਨ ਅਪਾਰਟਮੈਂਟ 'ਚ ਚੌਕੀਦਾਰ ਵਜੋਂ ਕੰਮ ਕਰਦੇ ਹਨ ਅਤੇ ਉੱਥੇ ਹੀ ਪਰਿਵਾਰ ਨਾਲ ਰਹਿੰਦੇ ਹਨ। ਪੁਲਸ ਨੇ ਕਿਹਾ ਕਿ ਪਰਿਵਾਰ ਨੇ ਇਸ ਮਾਮਲੇ 'ਚ ਐੱਫ.ਆਈ.ਆਰ. ਦਰਜ ਕਰਵਾਈ ਅਤੇ ਬੱਚੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ। ਪੁਲਸ ਨੇ ਦੋਸ਼ੀ ਨੂੰ 20 ਅਗਸਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਨੂੰ ਨਿਆਇਕ ਹਿਰਾਸਤ 'ਚ ਭੇਜਿਆ ਗਿਆ ਹੈ। ਪੁਲਸ ਨੇ ਦੱਸਿਆ ਕਿ ਬੱਚੀ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਹਾਲਤ ਸਥਿਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News