ਅੰਬਾਲਾ ਕੈਂਟ ਕੋਲ ਖੇਤ ''ਚ ਮਿਲੀ ਪ੍ਰਵਾਸੀ ਮਜ਼ਦੂਰ ਦੀ ਲਾਸ਼

Tuesday, Aug 16, 2022 - 11:12 AM (IST)

ਅੰਬਾਲਾ ਕੈਂਟ ਕੋਲ ਖੇਤ ''ਚ ਮਿਲੀ ਪ੍ਰਵਾਸੀ ਮਜ਼ਦੂਰ ਦੀ ਲਾਸ਼

ਅੰਬਾਲਾ (ਭਾਸ਼ਾ)- ਹਰਿਆਣਾ ਦੀ ਅੰਬਾਲਾ ਛਾਉਣੀ ਕੋਲ ਤੇਪਲਾ ਪਿੰਡ 'ਚ ਇਕ ਖਾਲੀ ਖੇਤ 'ਚ 36 ਸਾਲਾ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲੀ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮ੍ਰਿਤਕ ਦੀ ਪਛਾਣ ਬਿਹਾਰ ਦੇ ਬਰਸਾ ਪਿੰਡ ਵਾਸੀ ਤੁਲਸੀ ਮਾਂਝੀ ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਮਾਂਝੀ 5 ਦਿਨ ਪਹਿਲਾਂ ਲਾਪਤਾ ਹੋ ਗਿਆ ਸੀ। ਉਸ ਦੇ ਛੋਟੇ ਭਰਾ ਸਾਲਿੰਦਰ ਨੇ ਪੁਲਸ ਨੂੰ ਦੱਸਿਆ ਕਿ ਮਾਂਝੀ ਕਰੀਬ 15 ਦਿਨ ਪਹਿਲਾਂ ਆਪਣੇ ਪਰਿਵਾਰ ਨਾਲ ਇੱਥੇ ਇਕ ਇੱਟ ਭੱਠੇ 'ਤੇ ਕੰਮ ਕਰਨ ਆਇਆ ਸੀ। 

ਇਹ ਵੀ ਪੜ੍ਹੋ : ਵਾਰਾਣਸੀ 'ਚ ਜ਼ਬਰਨ ਗਰਭਪਾਤ ਦੌਰਾਨ ਰੇਪ ਪੀੜਤਾ ਦੀ ਮੌਤ, ਦੋਸ਼ੀ ਗ੍ਰਿਫ਼ਤਾਰ

ਸਾਹਾ ਥਾਣੇ ਦੇ ਪੁਲਸ ਸਬ ਇੰਸਪੈਕਟਰ ਅਸ਼ੋਕ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਸ਼ਾਮ ਪਿੰਡ ਤੇਪਲਾ ਦੇ ਖੇਤਾਂ 'ਚ ਲਾਸ਼ ਪਈ ਹੋਣ ਦੀ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਵੱਖ-ਵੱਖ ਐਂਗਲ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ,''ਮੌਤ ਦੇ ਸਹੀ ਕਾਰਨਾਂ ਦਾ ਖੁਲਾਸਾ ਪੋਸਟਮਾਰਟਮ ਤੋਂ ਬਾਅਦ ਹੀ ਹੋਵੇਗਾ।''

ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ 'ਚ ਜ਼ਮੀਨ ਖਿਸਕਣ ਕਾਰਨ ਇਕ ਵਿਅਕਤੀ ਦੀ ਮੌਤ, ਪਤਨੀ ਅਤੇ ਪੁੱਤਰ ਜ਼ਖ਼ਮੀ


author

DIsha

Content Editor

Related News