ਮਿਡ-ਡੇਅ-ਮੀਲ ''ਚ ਬੱਚਿਆਂ ਨੂੰ ਪਰੋਸਿਆ ਗਿਆ ਰੋਟੀ ਤੇ ਨਮਕ, 2 ਟੀਚਰ ਸਸਪੈਂਡ

08/23/2019 4:54:49 PM

ਮਿਰਜਾਪੁਰ— ਉੱਤਰ ਪ੍ਰਦੇਸ਼ ਦੇ ਮਿਰਜਾਪੁਰ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਨਮਕ ਨਾਲ ਰੋਟੀ ਖੁਆਈ ਜਾ ਰਹੀ ਹੈ। ਮਿਰਜਾਪੁਰ ਦੇ ਹਿਨੌਤਾ ਦੇ ਪ੍ਰਾਇਮਰੀ ਸਕੂਲ 'ਚ ਬੱਚੇ ਮਿਡ-ਡੇਅ-ਮੀਲ (ਦੁਪਹਿਰ ਦਾ ਭੋਜਨ) 'ਚ ਨਮਕ ਨਾਲ ਰੋਟੀ ਖਾਂਦੇ ਦਿਖਾਈ ਦੇ ਰਹੇ ਹਨ। ਇਸ ਮਾਮਲੇ 'ਚ ਜ਼ਿਲਾ ਮੈਜਿਸਟਰੇਟ (ਡੀ.ਐੱਮ.) ਨੇ ਅਧਿਆਪਕ ਅਤੇ ਸੁਪਰਵਾਈਜ਼ਰ ਦੀ ਲਾਪਰਵਾਹੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਮਿਡ-ਡੇਅ-ਮੀਲ 'ਚ ਲਾਪਰਵਾਹੀ ਵਰਤਣ ਦੇ ਦੋਸ਼ 'ਚ 2 ਟੀਚਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਉੱਥੇ ਹੀ ਸੁਪਰਵਾਈਜ਼ਰ ਤੋਂ ਇਸ ਮਾਮਲੇ 'ਚ ਜਵਾਬ ਮੰਗਿਆ ਹੈ। ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦਾ ਆਦੇਸ਼ ਦੇ ਦਿੱਤਾ ਹੈ। PunjabKesariਜ਼ਿਕਰਯੋਗ ਹੈ ਕਿ ਸਕੂਲ 'ਚ ਬੱਚਿਆਂ ਦੇ ਖਾਣੇ 'ਚ ਲਾਪਰਵਾਹੀ ਦਾ ਮਾਮਲਾ ਅਜਿਹੇ ਸਮੇਂ ਆਇਆ ਹੈ, ਜਦੋਂ ਯੋਗੀ ਸਰਕਾਰ ਨੇ ਸਕੂਲਾਂ 'ਚ ਮਿਡ-ਡੇਅ-ਮੀਲ ਦਾ ਮੈਨਿਊ ਪਹਿਲਾਂ ਹੀ ਤੈਅ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਹਾਲ ਹੀ 'ਚ ਮਨੁੱਖੀ ਵਸੀਲੇ ਵਿਕਾਸ ਮੰਤਰਾਲੇ (ਐੱਮ.ਐੱਚ.ਆਰ.ਡੀ.) ਨੇ ਸਰਕਾਰੀ ਸਕੂਲਾਂ ਨੂੰ ਨਿਰਦੇਸ਼ ਜਾਰੀ ਕਰਦੇ ਹਓਏ ਕਿਹਾ ਕਿ ਜਮਾਤ 8ਵੀਂ ਤੱਕ ਮਿਲਣ ਵਾਲੇ ਦੁਪਹਿਰ ਦੇ ਭੋਜਨ 'ਚ ਬਗੀਚੇ 'ਚ ਉਗਾਈ ਗਈ ਇਕ ਸਬਜ਼ੀ ਜਾਂ ਫਲ ਸ਼ਾਮਲ ਕਰਨਾ ਜ਼ਰੂਰੀ ਹੋਵੇਗਾ।PunjabKesari

PunjabKesari


DIsha

Content Editor

Related News