ਮਿਡ ਡੇਅ ਮੀਲ ਖਾਣ ਦੇ ਬਾਅਦ ਸਰਕਾਰੀ ਸਕੂਲ ਦੇ 50 ਬੱਚੇ ਬੀਮਾਰ

Friday, Jul 13, 2018 - 10:37 AM (IST)

ਮੱਧ ਪ੍ਰਦੇਸ਼— ਮੱਧ ਪ੍ਰਦੇਸ਼ ਦੇ ਦਮੋਹ 'ਚ ਇਕ ਸਰਕਾਰੀ ਸਕੂਲ 'ਚ ਮਿਡ ਡੇਅ ਮੀਲ ਖਾਣ ਨਾਲ ਕੁੱਲ 50 ਵਿਦਿਆਰਥੀ ਬੀਮਾਰ ਹੋ ਗਏ। ਜਿਸ ਦੇ ਬਾਅਦ ਸਾਰਿਆਂ ਬੱਚਿਆਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਖਾਣੇ ਦੇ ਸੈਂਪਲਾਂ ਨੂੰ ਟੈਸਟਿੰਗ ਲਈ ਭੇਜ ਦਿੱਤਾ ਗਿਆ ਹੈ।

ਇਹ ਘਟਨਾ ਵੀਰਵਾਰ ਦੀ ਹੈ। ਜਦੋਂ ਬੱਚੇ ਸਕੂਲ 'ਚ ਦੁਪਹਿਰ ਦਾ ਖਾਣਾ ਖਾਣ ਲਈ ਇਕ ਥਾਂ ਇਕੱਠੇ ਹੋਏ ਸਨ। ਖਾਣਾ ਖਾਣ ਦੇ ਕੁਝ ਹੀ ਦੇਰ ਬਾਅਦ ਬੱਚਿਆਂ ਨੂੰ ਉਲਟੀਆਂ ਆਉਣ ਲੱਗੀਆਂ। ਬਹੁਤ ਸਾਰੇ ਬੱਚਿਆਂ ਦੀ ਤਬੀਅਤ ਵਿਗੜਦੀ ਦੇਖ ਸਕੂਲ ਪ੍ਰਸ਼ਾਸਨ ਨੇ ਐਂਬੂਲੈਂਸ ਬੁਲਾਈ ਅਤੇ ਸਾਰਿਆਂ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ। ਬੱਚਿਆਂ ਦਾ ਇਲਾਜ ਜਾਰੀ ਹੈ। ਜਾਂਚ ਲਈ ਖਾਣੇ ਦੇ ਸੈਂਪਲ ਨੂੰ ਫੌਰੈਂਸਿਕ ਲੈਬ ਭੇਜ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਦਿੱਲੀ 'ਚ ਵੀ 30 ਵਿਦਿਆਰਥਣਾਂ ਦੀ ਮਿਡ ਡੇਅ ਮੀਲ ਖਾਣ ਨਾਲ ਤਬੀਅਤ ਖਰਾਬ ਹੋ ਗਈ ਸੀ। ਰਿਪੋਰਟ ਮੁਤਾਬਕ ਖਾਣੇ 'ਚੋਂ ਕਿਰਲੀ ਨਿਕਲੀ ਸੀ। ਮਿਡ ਡੇਅ ਮੀਲ 'ਚ ਕਿਰਲੀ ਨਿਕਲਣ ਦੇ ਬਾਅਦ ਉਪ-ਮੁੱਖਮੰਤਰੀ ਮਨੀਸ਼ ਸਿਸੋਦੀਆ ਨੇ ਦੋ ਸਕੂਲਾਂ ਦਾ ਦੌਰਾ ਕੀਤਾ ਸੀ ਅਤੇ ਸਕੂਲਾਂ 'ਚ ਬਣੀਆਂ ਰਸੋਈਆਂ ਦੀ ਜਾਂਚ ਕੀਤੀ ਸੀ।


Related News