ਯੂ.ਪੀ.ਏ. ''ਚ ਮਨਰੇਗਾ ਸੀ ਲੁੱਟ ਦਾ ਅੱਡਾ, ਮੋਦੀ ਸਰਕਾਰ ਨੇ ਬਣਾਇਆ ਪਾਰਦਰਸ਼ੀ : ਭਾਜਪਾ
Tuesday, Jun 09, 2020 - 01:18 AM (IST)
ਨਵੀਂ ਦਿੱਲੀ (ਬਿਊਰੋ) : ਭਾਰਤੀ ਜਨਤਾ ਪਾਰਟੀ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਨੇਤਾਵਾਂ ਵੱਲੋਂ ਮਨਰੇਗਾ ਨੂੰ ਲੈ ਕੇ ਬਿਨਾਂ ਮਤਲਬ ਸਰਕਾਰ 'ਤੇ ਸਵਾਲ ਖੜ੍ਹੇ ਕਰਣਾ ਦਰਸ਼ਾਉਂਦਾ ਹੈ ਕਿ ਕਾਂਗਰਸ ਕੋਲ ਜਨਤਾ ਦੇ ਸਰੋਕਾਰ ਦਾ ਕੋਈ ਮੁੱਦਾ ਨਹੀਂ ਹੈ। ਕਾਂਗਰਸ ਨੂੰ ਕੁੱਝ ਵੀ ਬੋਲਣ ਤੋਂ ਪਹਿਲਾਂ ਅੰਕੜਿਆਂ 'ਤੇ ਧਿਆਨ ਦੇਣਾ ਚਾਹੀਦਾ ਹੈ, ਤਾਂਕਿ ਉਸ ਨੂੰ ਪਤਾ ਚੱਲੇ ਕਿ ਯੂ. ਪੀ. ਏ. ਨੇ ਮਨਰੇਗਾ ਨੂੰ ਕਿਸ ਤਰ੍ਹਾਂ ਲੁੱਟਾਂ ਦਾ ਸਮਾਨਾਰਥੀ ਬਣਾ ਦਿੱਤਾ ਸੀ। ਮੋਦੀ ਸਰਕਾਰ ਨੇ ਕਾਂਗਰਸ ਦੀ ਸੋਨੀਆ-ਮਨਮੋਹਨ ਸਰਕਾਰ ਦੇ ਸਮੇਂ ਲੁੱਟ, ਘਪਲਾ ਅਤੇ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕੀ ਮਨਰੇਗਾ ਯੋਜਨਾ ਨੂੰ ਪ੍ਰਭਾਵੀ ਅਤੇ ਮਜ਼ਦੂਰਾਂ ਲਈ ਜ਼ਿਆਦਾ ਉਚਿਤ ਬਣਾਇਆ ਹੈ।
ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਸ਼ਟਰੀ ਬੁਲਾਰਾ ਸਈਅਦ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਜਨਤਾ ਦੇ ਦਿਲਾਂ 'ਚ ਹਾਸ਼ੀਏ 'ਤੇ ਚੱਲ ਰਹੀ ਕਾਂਗਰਸ ਪਾਰਟੀ ਨੂੰ ਮੀਡੀਆ 'ਚ ਬਣੇ ਰਹਿਣ ਲਈ ਸਰਕਾਰ 'ਤੇ ਬੇਬੁਨਿਆਦ ਦੋਸ਼ ਲਗਾਉਣ ਦੀ ਆਦਤ ਪੈ ਗਈ ਹੈ, ਇਸ ਲਈ ਬਿਨਾਂ ਕਿਸੇ ਸੱਚਾਈ ਦੇ ਕਿਸੇ ਵੀ ਮੁੱਦੇ 'ਤੇ ਉਹ ਵਿਵਾਦ ਖਡ਼੍ਹਾ ਕਰਣ ਦੀ ਕੋਸ਼ਿਸ਼ ਕਰਦੀ ਹੈ।