ਮੈਟਰੋ ਮੈਨ ਨੇ ਔਰਤਾਂ ਦੇ ਫ੍ਰੀ ਸਫਰ ਦਾ ਕੀਤਾ ਵਿਰੋਧ, ਪੀ.ਐੱਮ ਨੂੰ ਲਿਖੀ ਚਿੱਠੀ

06/14/2019 7:41:02 PM

ਨਵੀਂ ਦਿੱਲੀ— ਮੈਟਰੋ ਮੈਨ ਦੇ ਰੂਪ 'ਚ ਪ੍ਰਸਿੱਧ ਦਿੱਲੀ ਮੈਟਰੋ ਦੇ ਸਾਬਕਾ ਪ੍ਰਬੰਧ ਨਿਦੇਸ਼ਕ ਈ ਸ਼੍ਰੀਧਰਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੈਟਰੋ 'ਚ ਔਰਤਾਂ ਨੂੰ ਫ੍ਰੀ ਯਾਤਰਾ ਸੁਵਿਧਾ ਦੇਣ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪ੍ਰਸਤਾਵ ਨੂੰ ਅਸਵੀਕਾਰ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਜੇਕਰ ਅਜਿਹਾ ਕਰਨਾ ਚਾਹੁੰਦੀ ਹੈ ਤਾਂ ਲਾਭਪਾਤਰਾ ਨੂੰ ਸਿੱਧੇ ਟਿਕਟ ਦੀ ਰਾਸ਼ੀ ਮੁਹੱਈਆ ਕਰਵਾਈ ਜਾਵੇ।


Inder Prajapati

Content Editor

Related News