ਹਮੀਰਪੁਰ ਦੀਆਂ ਹੁਸ਼ਿਆਰ ਵਿਦਿਆਰਥਣਾਂ ਨੇ ਕੀਤੇ ਕਾਸ਼ੀ ’ਚ ਬਾਬਾ ਵਿਸ਼ਵਨਾਥ ਦੇ ਦਰਸ਼ਨ

Friday, Aug 04, 2023 - 02:31 PM (IST)

ਹਮੀਰਪੁਰ ਦੀਆਂ ਹੁਸ਼ਿਆਰ ਵਿਦਿਆਰਥਣਾਂ ਨੇ ਕੀਤੇ ਕਾਸ਼ੀ ’ਚ ਬਾਬਾ ਵਿਸ਼ਵਨਾਥ ਦੇ ਦਰਸ਼ਨ

ਕਾਸ਼ੀ (ਬਿਊਰੋ)- ਕੇਂਦਰੀ ਮੰਤਰੀ ਅਤੇ ਹਮੀਰਪੁਰ ਸੰਸਦ ਮੈਂਬਰ ਅਨੁਰਾਗ ਠਾਕੁਰ ਵਲੋਂ ਚਲਾਈ ਜਾ ਰਹੀ ਸੰਸਦ ਮੈਂਬਰ ਭਾਰਤ ਦਰਸ਼ਨ ਯੋਜਨਾ ਦੇ ਤੀਜੇ ਦਿਨ ਹਮੀਰਪੁਰ ਦੀਆਂ 21 ਹੁਸ਼ਿਆਰ ਵਿਦਿਆਰਥਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਵਿਚ ਹਨ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਬੇਟੀਆਂ ਦੀ ਇਸ ਯਾਤਰਾ ਨੂੰ ਉਨ੍ਹਾਂ ਦੇ ਬੌਧਿਕ ਵਿਕਾਸ ਲਈ ਬੇਹੱਦ ਜ਼ਰੂਰੀ ਦੱਸਿਆ ਅਤੇ ਕਿਹਾ ਕਿ ਇਹ ਯਾਤਰਾ ਉਨ੍ਹਾਂ ਨੂੰ ਦੇਖਣ-ਸਿੱਖਣ ਦੇ ਮੌਕੇ ਦੇ ਨਾਲ-ਨਾਲ ਭਾਰਤ ਦੀਆਂ ਮਾਣਮੱਤੀਆਂ ਵਿਰਾਸਤਾਂ, ਧਰਮ-ਸੱਭਿਆਚਾਰ ਨੂੰ ਨਜ਼ਦੀਕੀ ਤੋਂ ਜਾਣਨ ਦਾ ਮੌਕਾ ਦੇ ਰਹੀ ਹੈ। ਇਸ ਨਾਲ ਸਾਡੀਆਂ ਬੇਟੀਆਂ ਦੇ ਸਵੈ ਨਿਰਭਰਤਾ ਦਾ ਰਸਤਾ ਕਾਫ਼ੀ ਆਸਾਨ ਹੋਵੇਗਾ।

PunjabKesari

ਬੇਟੀਆਂ ਨੂੰ ਵਾਰਾਣਸੀ ਵਿਚ ਵਿਕਾਸ ਅਤੇ ਵਿਰਾਸਤ ਦਾ ਅਨੌਖਾ ਸੰਗਮ ਦੇਖਣ ਨੂੰ ਮਿਲ ਰਿਹਾ ਹੈ। ਬੇਟੀਆਂ ਨੇ ਆਪਣੀ ਸੰਸਦ ਮੈਂਬਰ ਭਾਰਤ ਦਰਸ਼ਨ ਯਾਤਰਾ ਦੇ ਤੀਜੇ ਦਿਨ ਵੀਰਵਾਰ ਦੀ ਸ਼ੁਰੂਆਤ ਸੁੰਦਰ ਅਤੇ ਸ਼ਾਨਦਾਰ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਖੇਤਰ ਦੀ ਵਿਸਤ੍ਰਿਤ ਜਾਣਕਾਰੀ ਅਤੇ ਬਾਬਾ ਵਿਸ਼ਵਨਾਥ ਦੇ ਦਰਸ਼ਨ-ਪੂਜਨ-ਅਰਚਨਾ ਨਾਲ ਕੀਤੀ। ਬੇਟੀਆਂ ਨੇ ਕਿਹਾ ਕਿ ਵਾਰਾਣਸੀ ਆ ਕੇ ਉਨ੍ਹਾਂ ਨੂੰ ਆਪਣੇ ਸਨਾਤਨ ਧਰਮ ਨੂੰ ਹੋਰ ਡੂੰਘਾਈ ਨਾਲ ਸਮਝਣ ਦਾ ਮੌਕਾ ਮਿਲ ਰਿਹਾ ਹੈ, ਜਿਸ ਨਾਲ ਉਹ ਸਾਰੇ ਬੇਹੱਦ ਉਤਸ਼ਾਹਿਤ ਹਨ। ਬਾਬਾ ਵਿਸ਼ਵਨਾਥ ਦੇ ਦਰਸ਼ਨ ਤੋਂ ਬਾਅਦ ਸਾਰੀਆਂ ਬੇਟੀਆਂ ਨੂੰ ਬਨਾਰਸ ਹਿੰਦੂ ਯੂਨੀਵਰਸਿਟੀ (ਬੀ. ਐੱਚ. ਯੂ.) ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਯੂਨੀਵਰਸਿਟੀ ਅਤੇ ਉਸ ਦੀ ਵਿੱਦਿਅਕ ਪ੍ਰਣਾਲੀ ਨੂੰ ਡੂੰਘਾਈ ਨਾਲ ਦੇਖਿਆ ਅਤੇ ਸਮਝਿਆ। ਬੀ. ਐੱਚ. ਯੂ. ਤੋਂ ਬਾਅਦ ਬੇਟੀਆਂ ਨੇ ਬਨਾਰਸ ਦੇ ਪ੍ਰਾਚੀਨ ਘਾਟ ’ਤੇ ਕਰੂਜ਼ ਨਾਲ ਮਾਂ ਗੰਗਾ ਦੀ ਮਨਮੋਹਕ ਆਰਤੀ ਵੇਖੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News