ਸ਼ਰੇਆਮ ਵਪਾਰੀ ਦਾ ਗੋਲੀ ਮਾਰ ਕੇ ਕੀਤਾ ਕਤਲ
Thursday, Nov 23, 2017 - 05:01 PM (IST)
ਗਾਜੀਆਬਾਦ— ਯੂ.ਪੀ 'ਚ ਬੇਖੌਫ ਬਦਮਾਸ਼ਾਂ ਨੇ ਫਿਰ ਤੋਂ ਇਕ ਵਪਾਰੀ ਨੂੰ ਨਿਸ਼ਾਨਾ ਬਣਾਇਆ ਹੈ। ਗਾਜੀਆਬਾਦ 'ਚ ਸਕੂਟਰੀ 'ਤੇ ਜਾ ਰਹੇ ਵਪਾਰੀ ਨੂੰ ਬਦਮਾਸ਼ਾਂ ਨੇ ਗੋਲੀ ਮਾਰ ਦਿੱਤੀ। ਜਿਸ ਦੇ ਬਾਅਦ ਹਸਪਤਾਲ 'ਚ ਪੀੜਤ ਨੇ ਦਮ ਤੌੜ ਦਿੱਤਾ। ਗੁੱਸੇ 'ਚ ਆਏ ਲੋਕਾਂ ਨੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਘਟਨਾ ਸਿਹਾਨੀਗੇਟ ਥਾਣਾ ਖੇਤਰ ਨੇੜੇ ਦੀ ਹੈ। ਜਿੱਥੇ ਵਪਾਰੀ ਸਬਜ਼ੀ ਖਰੀਦਣ ਦੇ ਬਾਅਦ ਘਰ ਵੱਲ ਜਾ ਰਿਹਾ ਸੀ। ਇੰਨੇ 'ਚ ਕੁਝ ਬਦਮਾਸ਼ਾਂ ਨੇ ਕਨਪਟੀ 'ਤੇ ਗੋਲੀ ਮਾਰ ਦਿੱਤੀ। ਜਿਸ ਦੇ ਬਾਅਦ ਸਥਾਨਕ ਲੋਕਾਂ ਦੀ ਮਦਦ ਨਾਲ ਪੀੜਤ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਇਸ ਘਟਨਾ ਦੇ ਬਾਅਦ ਜ਼ਿਲਾ ਵਪਾਰੀ ਵਰਗ ਬਹੁਤ ਗੁੱਸੇ 'ਚ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਉਹ ਆਪਣੀ ਦੁਕਾਨਾਂ ਬੰਦ ਕਰਕੇ ਇਸ ਘਟਨਾ ਦਾ ਵਿਰੋਧ ਕਰਨਗੇ। ਪੁਲਸ ਦੀ ਜਾਂਚ ਜਾਰੀ ਹੈ। ਵਿਅਕਤੀ ਦਾ ਨਾਮ ਗਗਨ ਹੈ ਜੋ ਕਿ ਮੰਡੀ ਤੋਂ ਸਬਜ਼ੀ ਲੈ ਕੇ ਜਾ ਰਿਹਾ ਸੀ। ਬਦਮਾਸ਼ਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਮੌਕਾ ਮਿਲਦੇ ਹੀ ਗੋਲੀ ਮਾਰ ਦਿੱਤੀ। ਮ੍ਰਿਤਕ ਵਪਾਰੀ ਦੀ ਤੁਰਾਬ ਨਗਰ ਇਲਾਕੇ 'ਚ ਬੈਡਸ਼ੀਟ ਦੀ ਦੁਕਾਨ ਹੈ। ਘਟਨਾ ਬੁੱਧਵਾਰ ਰਾਤ ਦੀ ਹੈ। ਸਕੂਟਰੀ ਦੇ ਨੰਬਰ ਨਾਲ ਮ੍ਰਿਤਕ ਦੀ ਪਛਾਣ ਹੋ ਸਕੀ ਹੈ।
