ਮੁੰਬਈ, ਗੁਜਰਾਤ ਤੋਂ 120 ਕਰੋੜ ਰੁਪਏ ਦੀ ਮੈਫੇਡ੍ਰੋਨ ਜ਼ਬਤ, ਏਅਰ ਇੰਡਆ ਦੇ ਸਾਬਕਾ ਪਾਇਲਟ ਸਮੇਤ 6 ਗ੍ਰਿਫ਼ਤਾਰ

10/07/2022 1:12:05 PM

ਮੁੰਬਈ (ਭਾਸ਼ਾ)- ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਮੁੰਬਈ ਅਤੇ ਗੁਜਰਾਤ ਤੋਂ 120 ਕਰੋੜ ਰੁਪਏ ਦੀ ਕੀਮਤ ਦਾ 60 ਕਿਲੋਗ੍ਰਾਮ ਮੈਫੇਡ੍ਰੋਨ (ਡਰੱਗ) ਜ਼ਬਤ ਕੀਤੀ ਹੈ ਅਤੇ ਇਸ ਮਾਮਲੇ ਵਿਚ ਏਅਰ ਇੰਡੀਆ ਦੇ ਸਾਬਕਾ ਪਾਇਲਟ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਨ.ਸੀ.ਸੀ.ਬੀ. ਦੇ ਡਿਪਟੀ ਡਾਇਰੈਕਟਰ ਜਨਰਲ ਸੰਜੇ ਸਿੰਘ ਨੇ ਮੁੰਬਈ 'ਚ ਇਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਕਾਰਵਾਈ ਗੁਜਰਾਤ ਦੇ ਜਾਮਨਗਰ 'ਚ ਜਲ ਸੈਨਾ ਖੁਫ਼ੀਆ ਇਕਾਈ ਨੂੰ ਮਿਲੀ ਇਕ ਖ਼ਾਸ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਸੀ। ਉਨ੍ਹਾਂ ਕਿਹਾ,"ਸੂਚਨਾ ਮਿਲਣ ਤੋਂ ਬਾਅਦ, ਦਿੱਲੀ 'ਚ ਐੱਨ.ਸੀ.ਬੀ. ਹੈੱਡਕੁਆਰਟਰ ਅਤੇ ਇਸ ਦੀ ਮੁੰਬਈ ਖੇਤਰੀ ਇਕਾਈ ਦੇ ਅਧਿਕਾਰੀਆਂ ਨੇ 3 ਅਕਤੂਬਰ ਨੂੰ ਜਾਮਨਗਰ 'ਚ ਛਾਪੇਮਾਰੀ ਕੀਤੀ ਅਤੇ 10 ਕਿਲੋ ਮੈਫੇਡ੍ਰੋਨ (ਡਰੱਗ) ਜ਼ਬਤ ਕੀਤਾ।''

PunjabKesari

ਇਹ ਵੀ ਪੜ੍ਹੋ : ਲਗਜ਼ਰੀ ਘੜੀਆਂ ਦੀ ਤਸਕਰੀ 'ਚ ਦਿੱਲੀ ਹਵਾਈ ਅੱਡੇ 'ਤੇ ਇਕ ਸ਼ਖ਼ਸ ਗ੍ਰਿਫ਼ਤਾਰ

ਸਿੰਘ ਨੇ ਦੱਸਿਆ ਕਿ ਐੱਨ.ਸੀ.ਬੀ. ਦੇ ਦਲ ਨੇ ਇਸ ਸਿਲਸਿਲੇ 'ਚ ਜਾਮਨਗਰ ਤੋਂ ਇਕ ਅਤੇ ਮੁੰਬਈ ਤੋਂ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕਿਹਾ,''ਐੱਨ.ਸੀ.ਬੀ. ਦੇ ਦਲ ਨੇ ਦੱਖਣੀ ਮੁੰਬਈ ਦੇ ਫੋਰਟ ਇਲਾਕੇ 'ਚ ਐੱਸ.ਬੀ. ਰੋਡ ਸਥਿਤ ਇਕ ਗੋਦਾਮ 'ਚ ਵੀਰਵਾਰ ਨੂੰ ਛਾਪਾ ਮਾਰਿਆ ਅਤੇ 50 ਕਿਲੋਗ੍ਰਾਮ ਡਰੱਗ ਜ਼ਬਤ ਕੀਤੀ।'' ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਐੱਨ.ਸੀ.ਬੀ. ਨੇ ਇਸ ਗਿਰੋਹ ਦੇ ਸਰਗਨਾ ਸਮੇਤ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਇਕ ਦੋਸ਼ੀ ਦਾ ਨਾਮ ਸੋਹੇਲ ਗਫ਼ਾਰ ਮਾਹਿਦਾ ਹੈ, ਜੋ ਏਅਰ ਇੰਡੀਆ ਦਾ ਸਾਬਕਾ ਪਾਇਲਟ ਹੈ। ਮੈਫੇਡ੍ਰੋਨ ਇਕ ਨਸ਼ੀਲਾ ਪਦਾਰਥ ਹੈ, ਜਿਸ ਨੂੰ 'ਮਿਆਊ ਮਿਆਊ' ਜਾਂ ਐੱਮ.ਡੀ. ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਨਸ਼ੀਲਾ ਪਦਾਰਥ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੇ ਅਧੀਨ ਪਾਬੰਦੀਸ਼ੁਦਾ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News