ਇਸ ਤਰ੍ਹਾਂ ਦੇ ਸਰੀਰਕ ਸਬੰਧਾਂ ਨਾਲ ਵਧ ਜਾਂਦੈ 28 ਗੁਣਾ ਏਡਸ ਦਾ ਖਤਰਾ
Thursday, Jul 19, 2018 - 01:04 AM (IST)
ਨਵੀਂ ਦਿੱਲੀ— ਯੂਨਾਈਟਡ ਨੇਸ਼ਨਸ ਦੀ ਇਕ ਰਿਪੋਰਟ ਦੇ ਮੁਤਾਬਕ ਗੇ ਸੈਕਸ ਸਬੰਧ ਬਣਾਉਣ ਨਾਲ ਐੱਚ.ਆਈ.ਵੀ. ਪਾਜ਼ੀਟਿਵ ਹੋਣ ਦਾ ਖਤਰਾ ਦੂਜੇ ਲੋਕਾਂ ਮੁਕਾਬਲੇ 28 ਗੁਣਾ ਵਧ ਜਾਂਦਾ ਹੈ। ਯੂ.ਐੱਨ. ਦੀ ਗਲੋਬਲ ਏਡਸ ਅਪਡੇਟ 2018 ਦੀ ਰਿਪੋਰਟ 'ਚ ਇਹ ਕਿਹਾ ਗਿਆ ਹੈ। ਰਿਪੋਰਟ ਕਹਿੰਦੀ ਹੈ ਕਿ ਐੱਚ.ਆਈ.ਵੀ. ਇੰਫੈਕਸ਼ਨ ਦੇ ਮਾਮਲੇ 1996 'ਚ 3.4 ਮਿਲੀਅਨ ਸਨ, ਉਥੇ ਬੀਤੇ ਸਾਲ 1.8 ਮਿਲੀਅਨ ਅਜਿਹੇ ਮਾਮਲੇ ਸਾਹਮਣੇ ਆਏ।
ਗੇ ਤੇ ਉਹ ਪੁਰਸ਼ ਜੋ ਪੁਰਸ਼ਾਂ ਨਾਲ ਸੈਕਸ ਕਰਦੇ ਹਨ, ਐੱਚ.ਆਈ.ਵੀ. ਨੂੰ ਲੈ ਕੇ ਸਭ ਤੋਂ ਜ਼ਿਆਦਾ ਰਿਸਕ 'ਚ ਰਹਿੰਦੇ ਹਨ। ਉਥੇ ਮਹਿਲਾ ਸੈਕਸ ਵਰਕਰ, ਨਸ਼ੇ ਦੇ ਆਦੀ ਲੋਕਾਂ ਤੇ ਲੈਸਬੀਅਨ ਔਰਤਾਂ 'ਚ ਵੀ ਐੱਚ.ਆਈ.ਵੀ. ਦਾ ਰਿਸਕ ਬਹੁਤ ਜ਼ਿਆਦਾ ਹੁੰਦਾ ਹੈ। ਉੱਤਰੀ ਅਮਰੀਕਾ, ਪੱਛਮੀ ਯੂਰਪ ਤੇ ਆਸਟ੍ਰੇਲੀਆ 'ਚ ਗੇ ਲੋਕਾਂ 'ਚ ਇੰਫੈਕਸ਼ਨ 'ਚ ਕਮੀ ਦੇਖਣ ਨੂੰ ਮਿਲੀ ਹੈ। 2014 'ਚ ਯੂ.ਐੱਨ. ਮੈਂਬਰ ਸਟੇਟਸ ਨੇ 2030 ਤੱਕ ਏਡਸ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਦੀ ਗੱਲ ਕਹੀ ਹੈ। ਯੂ.ਐੱਨ. ਦੇ ਮੁਤਾਬਕ ਏਡਸ ਦੇ ਮਾਮਲਿਆਂ 'ਚ ਕਮੀ ਆ ਰਹੀ ਹੈ। 2016 ਤੋਂ 2017 ਦੇ ਵਿਚਾਲੇ ਕਰੀਬ 1 ਲੱਖ ਲੋਕ ਐੱਚ.ਆਈ.ਵੀ. ਇੰਨਫੈਕਸ਼ਨ ਦਾ ਸ਼ਿਕਾਰ ਹੋਏ।
