IAS ਜੋੜੇ ਦੇ 350km ਦੂਰ ਟਰਾਂਸਫਰ ''ਤੇ ਸੋਸ਼ਲ ਮੀਡੀਆ ''ਤੇ ਛਾਏ ਇਹ ਮੀਮਜ਼

Friday, May 27, 2022 - 04:06 PM (IST)

ਨੈਸ਼ਨਲ ਡੈਸਕ- ਆਪਣੇ ਅਧਿਕਾਰਿਕ ਅਹੁਦੇ ਦੀ ਗਲਤ ਵਰਤੋਂ ਦੇ ਮਾਮਲੇ 'ਚ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਆਈ.ਏ.ਐੱਸ. ਜੋੜੇ ਸੰਜੀਵ ਖਿਰਵਾਰ ਅਤੇ ਉਨ੍ਹਾਂ ਦੀ ਪਤਨੀ ਅਨੁ ਦੁੱਗਾ ਦਾ ਟਰਾਂਸਫਰ ਕੀਤਾ ਸੀ। ਸੰਜੀਵ ਖਿਰਵਾਰ ਦਾ ਲੱਦਾਖ ਤਾਂ ਉਧਰ ਅਨੁ ਦੁੱਗਾ ਦਾ ਅਰੁਣਾਚਲ ਪ੍ਰਦੇਸ਼ 'ਚ ਟਰਾਂਸਫਰ ਕੀਤਾ ਗਿਆ ਹੈ। ਦਰਅਸਲ ਦਿੱਲੀ ਦੀ ਤਿਆਗਰਾਜ ਸਟੇਡੀਅਮ 'ਚ ਕੁੱਤਾ ਘੁੰਮਾਉਣ ਨੂੰ ਲੈ ਕੇ ਆਈ.ਏ.ਐੱਸ. ਅਧਿਕਾਰੀ ਵਿਵਾਦਾਂ 'ਚ ਆਏ ਸਨ। ਉਧਰ ਹੁਣ ਆਈ.ਏ.ਐੱਸ. ਜੋੜੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਮੀਮਜ਼ ਬਣ ਰਹੇ ਸਨ। ਸੋਸ਼ਲ ਮੀਡੀਆ 'ਤੇ ਯੂਜ਼ਰਸ ਸਵਾਲ ਪੁੱਛ ਰਹੇ ਹਨ ਕਿ ਹੁਣ ਉਨ੍ਹਾਂ ਦਾ ਕੁੱਤਾ ਕਿਥੇ ਜਾਵੇਗਾ। ਟਵਿੱਟਰ 'ਤੇ  #DogWalkingIAS, #IASOfficer ਟਰੈਂਡ ਕਰ ਰਿਹਾ ਹੈ ਜਿਸ 'ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। 

PunjabKesari
ਕੁਝ ਯੂਜ਼ਰਸ ਨੇ ਫਿਲਮ 'ਭਾਗਿਆਵਾਨ' ਦੇ ਗਾਣੇ-'ਮੈਂ ਯਹਾਂ ਤੂੰ ਵਹਾਂ...' ਗਾਣੇ ਦੇ ਨਾਲ ਮੀਮਜ਼ ਵੀ ਸਾਂਝੇ ਕੀਤੇ ਹਨ। ਲੋਕ ਪੁੱਛ ਰਹੇ ਹਨ ਕਿ ਆਈ.ਏ.ਐੱਸ ਜੋੜੇ ਦੇ ਤਬਾਦਲੇ ਤੋਂ ਬਾਅਦ ਹੁਣ ਉਨ੍ਹਾਂ ਦਾ ਕੁੱਤਾ ਕਿਥੇ ਜਾਵੇਗਾ ਲੱਦਾਖ ਜਾਂ ਅਰੁਣਾਚਲ। ਉਧਰ ਕਈ ਲੋਕ ਪੁੱਛ ਰਹੇ ਹਨ ਅਰੇ ਹੁਣ ਉਨ੍ਹਾਂ ਦਾ ਕੁੱਤਾ ਕੌਣ ਘੁੰਮਾਏਗਾ। ਦੱਸ ਦੇਈਏ ਕਿ ਵੀਰਵਾਰ ਨੂੰ ਗ੍ਰਹਿ ਮੰਤਰਾਲੇ ਨੇ ਇਕ ਆਦੇਸ਼ 'ਚ ਕਿਹਾ ਕਿ ਏ.ਜੀ.ਐੱਸ.ਯੂ.ਟੀ. ਕੈਡਰ ਦੇ 1994 ਬੈਚ ਦੇ ਆਈ.ਏ.ਐੱਸ. ਅਧਿਕਾਰੀ ਖਿਰਵਾਰ ਨੂੰ ਤੁਰੰਤ ਪ੍ਰਭਾਵ ਤੋਂ ਲੱਦਾਖ ਅਤੇ ਉਨ੍ਹਾਂ ਦੀ ਪਤਨੀ ਨੂੰ ਅਰੁਣਾਚਲ ਪ੍ਰਦੇਸ਼ ਟਰਾਂਸਫਰ ਕਰ ਦਿੱਤਾ ਗਿਆ ਹੈ। ਅਧਿਕਾਰਿਕ ਸੂਤਰਾਂ ਮੁਤਾਬਕ ਖਿਰਵਾਰ ਅਤੇ ਉਨ੍ਹਾਂ ਦੀ ਪਤਨੀ ਵਲੋਂ ਤਿਆਗਰਾਜ ਸਟੇਡੀਅਮ 'ਚ ਸੁਵਿਧਾਵਾਂ ਦੀ ਗਲਤ ਵਰਤੋਂ ਕੀਤੇ ਜਾਣ ਨਾਲ ਸੰਬੰਧਤ ਖ਼ਬਰਾਂ 'ਤੇ ਗ੍ਰਹਿ ਮੰਤਰਾਲੇ ਨੇ ਦਿੱਲੀ ਦੇ ਮੁੱਖ ਸਕੱਤਰ ਤੋਂ ਰਿਪੋਰਟ ਮੰਗੀ ਸੀ। 

PunjabKesari
ਉਨ੍ਹਾਂ ਕਿਹਾ ਕਿ ਮੁੱਖ ਸਕੱਤਰ ਨੇ ਸ਼ਾਮ ਨੂੰ ਤੱਥਾਤਮਕ ਸਥਿਤੀ 'ਤੇ ਗ੍ਰਹਿ ਮੰਤਰਾਲੇ ਨੂੰ ਇਕ ਰਿਪੋਰਟ ਸੌਂਪੀ, ਜਿਸ ਤੋਂ ਬਾਅਦ ਮੰਤਰਾਲੇ ਨੇ ਉਨ੍ਹਾਂ ਦੇ ਤਬਾਦਲੇ ਦਾ ਆਦੇਸ਼ ਦਿੱਤਾ। ਸੂਤਰਾਂ ਨੇ ਕਿਹਾ ਕਿ ਰਿਪੋਰਟ ਦੇ ਆਧਾਰ 'ਤੇ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ। ਖਿਰਵਾਰ ਵਰਤਮਾਨ 'ਚ ਦਿੱਲੀ 'ਚ ਪ੍ਰਧਾਨ ਸਕੱਤਰ (ਰਾਜਸਵ) ਦੇ ਅਹੁਦੇ 'ਤੇ ਤਾਇਨਾਤ ਹੈ। ਮੀਡੀਆ 'ਚ ਆਈ ਖ਼ਬਰ 'ਚ ਦਾਅਵਾ ਕੀਤਾ ਗਿਆ ਸੀ ਕਿ ਤਿਆਗਰਾਜ ਸਟੇਡੀਅਮ ਨੂੰ ਖੇਡ ਗਤੀਵਿਧੀਆਂ ਲਈ ਆਮ ਸਮੇਂ ਤੋਂ ਪਹਿਲੇ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਜੋ ਖਿਰਵਾਰ ਆਪਣੇ ਕੁੱਤਿਆਂ ਨੂੰ ਘੁੰਮਾ ਸਕਣ। 


Aarti dhillon

Content Editor

Related News